ਮੁਟਿਆਰਾਂ ਨੂੰ ਪਸੰਦ ਆ ਰਹੀ ਹਾਈ ਹੀਲਜ਼ ਬੈਲੀ
Tuesday, Nov 26, 2024 - 03:33 PM (IST)
ਵੈੱਬ ਡੈਸਕ- ਮੁਟਿਆਰਾਂ ਅਤੇ ਔਰਤਾਂ ਦੀ ਲੁਕ ਨੂੰ ਕੰਪਲੀਟ ਕਰਨ ’ਚ ਮੇਕਅਪ, ਡ੍ਰੈੱਸ, ਹੇਅਰ ਸਟਾਈਲ ਦੇ ਨਾਲ-ਨਾਲ ਫੁੱਟਵੀਅਰ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹੀ ਕਾਰਨ ਹੈ ਕਿ ਮੁਟਿਆਰਾਂ ਨੂੰ ਫੁੱਟਵੀਅਰ ’ਚ ਵੱਖ-ਵੱਖ ਤਰ੍ਹਾਂ ਦੇ ਸਪੋਰਟਸ ਸ਼ੂਜ਼, ਸੈਂਡਲ, ਹਾਈ ਹੀਲਜ਼, ਬੈਲੀ, ਜੁੱਤੀ, ਲਾਂਗ ਸ਼ੂਜ਼ ਆਦਿ ਨੂੰ ਟ੍ਰਾਈ ਕਰਦੇ ਵੇਖਿਆ ਜਾ ਸਕਦਾ ਹੈ।
ਫੁੱਟਵੀਅਰ ’ਚ ਹਾਈ ਹੀਲਜ਼ ਬੈਲੀ ਇਨ੍ਹੀਂ ਦਿਨੀਂ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਹ ਕਾਫ਼ੀ ਟ੍ਰੈਂਡ ’ਚ ਹੈ। ਹਾਈ ਹੀਲਜ਼ ਬੈਲੀ ਦੀ ਖਾਸੀਅਤ ਇਹ ਹੈ ਕਿ ਮੁਟਿਆਰਾਂ ਇਸ ਨੂੰ ਇੰਡੀਅਨ ਦੇ ਨਾਲ-ਨਾਲ ਵੈਸਟ੍ਰਨ ਡ੍ਰੈੱਸ ਦੇ ਨਾਲ ਵੀ ਪਹਿਨ ਸਕਦੀਆਂ ਹਨ। ਇਹੀ ਕਾਰਨ ਹੈ ਕਿ ਮੁਟਿਆਰਾਂ ਨੂੰ ਘੱਗਰਾ ਚੋਲੀ, ਸਾੜ੍ਹੀ, ਸ਼ਰਾਰਾ ਸੂਟ, ਪਲੇਅਰ ਸੂਟ ਤੋਂ ਲੈ ਕੇ ਜੀਨਸ ਟਾਪ, ਮਿੱਡੀ ਫ੍ਰਾਕ, ਜੰਪ ਸੂਟ ਅਤੇ ਹੋਰ ਡ੍ਰੈਸਿਜ਼ ਦੇ ਨਾਲ ਵੀ ਇਸ ਨੂੰ ਪਹਿਨੇ ਵੇਖਿਆ ਜਾ ਸਕਦਾ ਹੈ। ਹਾਈ ਹੀਲਜ਼ ਬੈਲੀ ਨੂੰ ਮੁਟਿਆਰਾਂ ਜ਼ਿਆਦਾਤਰ ਖਾਸ ਮੌਕਿਆਂ ’ਤੇ ਹੀ ਪਹਿਨਦੀਆਂ ਹਨ। ਮੁਟਿਆਰਾਂ ਅਤੇ ਔਰਤਾਂ ਨੂੰ ਪਾਰਟੀ, ਵਿਆਹ ਅਤੇ ਹੋਰ ਕਿਸੇ ਖਾਸ ਮੌਕੇ ’ਤੇ ਹਾਈ ਹੀਲਜ਼ ਬੈਲੀ ਪਹਿਨੇ ਵੇਖਿਆ ਜਾ ਸਕਦਾ ਹੈ।
ਹਾਈ ਹੀਲਜ਼ ਬੈਲੀ ਗਰਮੀਆਂ ਦੇ ਨਾਲ-ਨਾਲ ਸਰਦੀਆਂ ’ਚ ਵੀ ਆਰਾਮ ਨਾਲ ਪਹਿਨੀ ਜਾ ਸਕਦੀ ਹੈ। ਜਿੱਥੇ ਹਾਈ ਹੀਲ ਹੋਣ ਕਾਰਨ ਇਹ ਮੁਟਿਆਰਾਂ ਦਾ ਆਤਮਵਿਸ਼ਵਾਸ ਵਧਾਉਂਦੀ ਹੈ, ਉਥੇ ਹੀ ਬੈਲੀ ਸ਼ੇਪ ਹੋਣ ਕਾਰਨ ਇਹ ਪੈਰ ਨੂੰ ਵੀ ਕਵਰ ਰੱਖਦੀ ਹੈ। ਮੁਟਿਆਰਾਂ ਹਾਈ ਹੀਲਜ਼ ਬੈਲੀ ਨੂੰ ਸਕਿਨਰ ਸਾਕਸ, ਵੂਲਨ ਸਾਕਸ ਅਤੇ ਹੋਰ ਸਾਕਸ ਦੇ ਨਾਲ ਵੀ ਪਹਿਨਦੀਆਂ ਹਨ। ਉਥੇ ਹੀ, ਮਾਰਕੀਟ ’ਚ ਹਾਈ ਹੀਲਜ਼ ਬੈਲੀ ਕਈ ਪੈਟਰਨ, ਰੰਗ ਅਤੇ ਸਾਈਜ਼ ’ਚ ਉਪਲੱਬਧ ਹਨ, ਜਿਨ੍ਹਾਂ ਨੂੰ ਮੁਟਿਆਰਾਂ ਆਪਣੀ ਲੁਕ ਅਤੇ ਡ੍ਰੈੱਸ ਦੇ ਹਿਸਾਬ ਨਾਲ ਖਰੀਦ ਰਹੀਆਂ ਹਨ।
ਮਾਰਕੀਟ ’ਚ 500 ਰੁਪਏ ਤੋਂ ਲੈ ਕੇ 2500 ਰੁਪਏ ਤੱਕ ’ਚ ਹਾਈ ਹੀਲਜ਼ ਬੈਲੀ ਆਸਾਨੀ ਨਾਲ ਮਿਲ ਜਾਂਦੀ ਹੈ। ਜ਼ਿਆਦਾਤਰ ਮੁਟਿਆਰਾਂ ਨੂੰ ਕਾਲੇ ਰੰਗ ਦੀ ਹਾਈ ਹੀਲਜ਼ ਬੈਲੀ ਪਹਿਨੇ ਵੇਖਿਆ ਜਾ ਸਕਦਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ ਹਰ ਤਰ੍ਹਾਂ ਦੀ ਡ੍ਰੈੱਸ ਨਾਲ ਜੱਚਦੀ ਹੈ। ਉਥੇ ਹੀ, ਕੁਝ ਮੁਟਿਆਰਾਂ ਗੋਲਡਨ ਰੰਗ ’ਚ ਵੀ ਹਾਈ ਹੀਲਜ਼ ਬੈਲੀ ਖਰੀਦਣਾ ਪਸੰਦ ਕਰਦੀਆਂ ਹਨ, ਕਿਉਂਕਿ ਇਸ ਤਰ੍ਹਾਂ ਦੀ ਬੈਲੀ ਹਰ ਤਰ੍ਹਾਂ ਦੀ ਇੰਡੀਅਨ ਡ੍ਰੈੱਸ ਨਾਲ ਮੈਚ ਕਰ ਜਾਂਦੀ ਹੈ। ਉੱਥੇ ਹੀ ਕੁਝ ਨੂੰ ਡ੍ਰੈੱਸ ਦੇ ਨਾਲ ਮੈਚ ਕਰਦੇ ਹੋਏ ਲਾਲ, ਗੁਲਾਬੀ, ਸਿਲਵਰ ਜਾਂ ਹੋਰ ਰੰਗ ਦੀ ਬੈਲੀ ਪਹਿਨੇ ਵੀ ਵੇਖਿਆ ਜਾ ਸਕਦਾ ਹੈ। ਮੁਟਿਆਰਾਂ ਨੂੰ ਜ਼ਿਆਦਾਤਰ ਗੋਲਡਨ, ਸਿਲਵਰ, ਮਿਰਰ ਵਰਕ, ਸਿਮਰੀ ਵਰਕ ਦੀ ਹਾਈ ਹੀਲਜ਼ ਬੈਲੀ ਜ਼ਿਆਦਾ ਪਸੰਦ ਆ ਰਹੀ ਹੈ।