ਘਰ ਦੀ ਰਸੋਈ ’ਚ ਇੰਝ ਬਣਾਓ ਆਲੂ ਪਨੀਰ ਕੋਫ਼ਤਾ

12/30/2020 9:59:08 AM

ਨਵੀਂ ਦਿੱਲੀ— ਤੁਸੀਂ ਕਾਫੀ ਤਰ੍ਹਾਂ ਦੇ ਕੋਫ਼ਤੇ ਬਣਾ ਕੇ ਖਾਧੇ ਹੋਣਗੇ। ਇਹ ਖਾਣ ਵਿਚ ਕਾਫੀ ਸੁਆਦ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਆਲੂ ਪਨੀਰ ਕੋਫ਼ਤਾ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਸਮੱਗਰੀ
- 300 ਗ੍ਰਾਮ ਉਬਲੇ ਆਲੂ ਮੈਸ਼ ਕੀਤੇ ਹੋਏ
- 150 ਗ੍ਰਾਮ ਪਨੀਰ
- 1/2 ਚਮਚਾ ਨਮਕ 
- 1 ਚਮਚਾ ਹਰੀ ਮਿਰਚ
- 2 ਚਮਚੇ ਧਨੀਆ
- 35 ਗ੍ਰਾਮ ਕੋਰਨ ਫਲੋਰ
- 70 ਮਿਲੀਲੀਟਰ ਤੇਲ
- 1/4 ਚਮਚਾ ਜੀਰਾ 
- 1/2 ਹਲਦੀ
- 1/2 ਚਮਚਾ ਇਲਾਇਚੀ ਪਾਊਡਰ 
- 1 ਚਮਚਾ ਅਦਰਕ ਪੇਸਟ 
- 1 ਚਮਚਾ ਹਰੀ ਮਿਰਚ
- 400 ਗ੍ਰਾਮ ਟਮਾਟਰ ਦੀ ਪਿਊਰੀ
- 50 ਗ੍ਰਾਮ ਖਸਖਸ
- 1/2 ਚਮਚਾ ਲਾਲ ਮਿਰਚ ਪਾਊਡਰ
- 550 ਮਿਲੀਲੀਟਰ ਪਾਣੀ
- 1/4 ਚਮਚਾ ਗਰਮ ਮਸਾਲਾ
- ਕਾਜੂ 
- ਸੌਂਗੀ

ਇਹ ਵੀ ਪੜ੍ਹੋ:ਦਹੀਂ ’ਚ ਗੁੜ ਮਿਲਾ ਕੇ ਖਾਣ ਨਾਲ ਖ਼ੂਨ ਦੀ ਘਾਟ ਹੋਵੇਗੀ ਪੂਰੀ, ਸਰੀਰ ਨੂੰ ਹੋਣਗੇ ਹੋਰ ਵੀ ਕਈ ਫ਼ਾਇਦੇ
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਇਕ ਬਾਊਲ ਲਓ ਅਤੇ ਉਸ ਵਿਚ ਉਬਲੇ ਹੋਏ ਮੈਸ਼ ਕੀਤੇ ਆਲੂ ਪਾ ਦਿਓ। 
ਫਿਰ ਉਸ ਵਿਚ ਕਦੂਕਸ ਕੀਤਾ ਹੋਏ ਪਨੀਰ, ਨਮਕ,ਹਰੀ ਮਿਰਚ,ਧਨੀਆ ਅਤੇ ਕੋਰਨ ਫਲੋਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 
ਫਿਰ ਤਿਆਰ ਕੀਤੇ ਹੋਏ ਮਿਸ਼ਰਣ ਵਿਚੋਂ ਥੋੜ੍ਹਾ ਜਿਹਾ ਮਿਸ਼ਰਣ ਲਓ ਅਤੇ ਉਸ ਵਿਚ ਕਾਜੂ ਅਤੇ ਸੌਂਗੀ ਭਰ ਕੇ ਗੋਲ ਆਕਾਰ ਵਿਚ ਗੋਲੇ ਬਣਾ ਲਓ। 
ਫਿਰ ਇਕ ਕੜਾਈ ਵਿਚ ਤੇਲ ਗਰਮ ਕਰੋ ਅਤੇ ਇਨ੍ਹਾਂ ਗੋਲਿਆਂ ਨੂੰ ਤੇਲ ਵਿਚ ਪਾ ਕੇ ਫ੍ਰਾਈ ਕਰ ਲਓ। 
ਫਿਰ ਇਕ ਕੜਾਈ ਲਓ ਉਸ ਵਿਚ ਤੇਲ ਪਾਓ।
ਫਿਰ ਉਸ ਵਿਚ ਜੀਰਾ, ਹਲਦੀ, ਇਲਾਇਚੀ ਪਾਊਡਰਸ, ਅਦਰਕ ਪੇਸਟ ਅਤੇ ਹਰੀ ਮਿਰਚ ਪਾਓ।
ਫਿਰ ਇਸ ਵਿਚ ਟਮਾਟਰ ਦੀ ਪਿਊਰੀ ਅਤੇ ਖਸਖਸ ਦੀ ਪੇਸਟ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 
ਥੋੜ੍ਹੀ ਦੇਰ ਭੁੰਨਣ ਤੋਂ ਬਾਅਦ ਇਸ ਵਿਚ ਲਾਲ ਮਿਰਚ ਪਾਊਡਰ ਅਤੇ ਪਾਣੀ ਪਾ ਦਿਓ।
ਫਿਰ ਇਸ ਵਿਚ 1 ਚਮਚਾ ਨਮਕ ਅਤੇ ਗਰਮ ਮਸਾਲਾ ਪਾਓ।
ਜਦੋਂ ਇਹ ਉਬਲ ਕੇ ਥੋੜ੍ਹੀ ਜਿਹੀ ਸੰਘਣੀ ਹੋ ਜਾਵੇ ਤਾਂ ਇਸ ਵਿਚ ਬਣਾਏ ਗਏ ਕੋਫ਼ਤੇ ਪਾ ਦਿਓ।
ਫਿਰ ਇਸ ਨੂੰ ਥੋੜ੍ਹੀ ਦੇਰ ਲਈ ਪੱਕਣ ਦਿਓ।
ਆਲੂ ਪਨੀਰ ਕੋਫ਼ਤੇ  ਤਿਆਰ ਹੈ। ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।

 

 

ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ। 


Aarti dhillon

Content Editor

Related News