Healthy Tuna Wrap

02/26/2018 2:45:50 PM

ਜਲੰਧਰ— ਅੱਜ ਅਸੀਂ ਸਵੇਰ ਦੇ ਨਾਸ਼ਤੇ ਅਤੇ ਬੱਚਿਆਂ ਦੇ ਟਿਫਿਨ 'ਚ ਕੁਝ ਸਪੈਸ਼ਲ ਦੇਣ ਲਈ ਤੁਹਾਨੂੰ ਹੈਲਦੀ ਵਰੈਪ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਹੈਲਦੀ ਹੋਣ ਦੇ ਨਾਲ-ਨਾਲ ਬਣਾਉਣ 'ਚ ਵੀ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਬਰਾਇਨ ਟਿਊਨਾ ਚੰਕਸ - 260 ਗ੍ਰਾਮ
ਨਿੰਬੂ ਦਾ ਰਸ - 1/2 ਚੱਮਚ
ਟੋਰਟਿਲਾ
ਪਿਆਜ਼ - ਸਵਾਦ ਲਈ
ਗਾਜਰ - ਸਵਾਦ ਲਈ
ਖੀਰਾ - ਸਵਾਦ ਲਈ
ਐਵੋਕਾਡੋ - ਸਵਾਦ ਲਈ
ਨਮਕ ਸਵਾਦਅਨੁਸਾਰ
ਕਾਲੀ ਮਿਰਚ - ਸਵਾਦ ਲਈ
ਵਿਧੀ—
1. ਸਭ ਤੋਂ ਪਹਿਲਾਂ ਬਾਊਲ 'ਚ 260 ਗ੍ਰਾਮ ਬਰਾਇਨ ਟਿਊਨਾ ਚੰਕਸ, 1/2 ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
2. ਹੁਣ ਇਕ ਟੋਰਟਿਲਾ ਲੈ ਕੇ ਉਸ 'ਤੇ ਟਿਊਨਾ ਮਿਸ਼ਰਣ ਰੱਖੋ।
3. ਫਿਰ ਇਸ 'ਤੇ ਪਿਆਜ਼, ਗਾਜਰ, ਖੀਰਾ, ਐਵੋਕਾਡੋ ਰੱਖ ਕੇ ਇਸ 'ਤੇ ਨਮਕ ਅਤੇ ਕਾਲੀ ਮਿਰਚ ਛਿੱੜਕ ਦਿਓ।
4. ਹੁਣ ਇਸ ਨੂੰ ਰੋਲ ਕਰਕੇ ਟੁੱਥਪਿਕ ਨਾਲ ਬੰਦ ਕਰੋ ਅਤੇ ਬਾਅਦ 'ਚ ਕੱਟ ਕੇ ਅੱਧਾ ਕਰ ਲਓ।
5. ਹੈਲਦੀ ਟਿਊਨਾ ਵ੍ਰੈਪ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।

 


Related News