ਹੈਂਡਬੈਗ ਤੇ ਕਲੱਚ ਵਧਾਉਂਦੇ ਹਨ ਔਰਤਾਂ ਦੀ ਸੁੰਦਰਤਾ

Friday, Jul 12, 2024 - 01:59 PM (IST)

ਹੈਂਡਬੈਗ ਤੇ ਕਲੱਚ ਵਧਾਉਂਦੇ ਹਨ ਔਰਤਾਂ ਦੀ ਸੁੰਦਰਤਾ

ਅੰਮ੍ਰਿਤਸਰ (ਜ.ਬ.)-ਫੈਸ਼ਨ ਦੀ ਦੁਨੀਆ ਦੀ ਗੱਲ ਕਰੀਏ ਤਾਂ ਔਰਤਾਂ ਦੇ ਪਹਿਰਾਵੇ ਦੇ ਨਾਲ-ਨਾਲ ਉਨ੍ਹਾਂ ਦੇ ਮੇਕਅੱਪ, ਗਹਿਣੇ, ਵਾਲਾਂ ਦੇ ਸਟਾਈਲ, ਜੁੱਤੀਆਂ ਅਤੇ ਅਸੈੱਸਰੀਜ ਵੱਖ-ਵੱਖ ਭੂਮਿਕਾ ਨਿਭਾਉਂਦੇ ਹਨ। ਜੇਕਰ ਅਸੀਂ ਹੈਂਡਬੈਗ ਦੀ ਗੱਲ ਕਰੀਏ ਤਾਂ ਹੈਂਡਬੈਗ ਦੀ ਅਣਗਿਣਤ ਕਿਸਮ ਔਰਤ ਦੇ ਪਹਿਰਾਵੇ ਨੂੰ ਪ੍ਰਫੈਕਟ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਉਂਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਹੈਂਡਬੈਗ ਪਹਿਰਾਵੇ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਜੇਕਰ ਇਨ੍ਹਾਂ ਦੀ ਵਰਤੋਂ ਦੀ ਗੱਲ ਕਰੀਏ ਤਾਂ ਹੈਂਡਬੈਗ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ।

ਔਰਤਾਂ ਆਪਣੀ ਵਰਤੋਂ ਦੀਆਂ ਕਈ ਚੀਜ਼ਾਂ ਨੂੰ ਹੈਂਡਬੈਗ ਵਿਚ ਆਪਣੇ ਨਾਲ ਲੈ ਕੇ ਜਾ ਸਕਦੀਆਂ ਹਨ, ਜਦਕਿ ਉਹ ਵੱਖ-ਵੱਖ ਪਹਿਰਾਵੇ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਹੈਂਡਬੈਗ ਅਤੇ ਕਲੱਚ ਆਦਿ ਦੀ ਵਰਤੋਂ ਕਰ ਕੇ ਆਪਣੀ ਦਿੱਖ ਨੂੰ ਬਹੁਤ ਹੀ ਰਚਨਾਤਮਕ ਅਤੇ ਵੱਖਰਾ ਪੇਸ਼ ਕਰ ਸਕਦੀਆਂ ਹਨ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵੱਖ-ਵੱਖ ਤਰ੍ਹਾਂ ਦੇ ਭਾਰਤੀ ਪਹਿਰਾਵਿਆਂ ਨਾਲ ਭਾਰਤੀ ਗੁੱਥੀ ਅਤੇ ਕਲੱਚ ਆਦਿ ਬਹੁਤ ਸੁੰਦਰ ਲੱਗਦੇ ਹਨ ਪਰ ਪੱਛਮੀ ਪਹਿਰਾਵੇ ਨਾਲ ਵੱਖ-ਵੱਖ ਤਰ੍ਹਾਂ ਦੇ ਹੈਂਡਬੈਗ ਬਹੁਤ ਸੁੰਦਰ ਲੱਗਦੇ ਹਨ। ਅੱਜ-ਕੱਲ੍ਹ ਅੰਮ੍ਰਿਤਸਰ ਦੀਆਂ ਔਰਤਾਂ ਵੀ ਵੱਖ-ਵੱਖ ਹੈਂਡਬੈਗ ਅਤੇ ਕਲੱਚ ਦਾ ਇਹੋ ਜਿਹਾ ਰੁਝਾਨ ਦਿਖਾ ਰਹੀਆ ਹਨ। 


author

Aarti dhillon

Content Editor

Related News