ਮੇਥੀ ਹੇਅਰ ਪੈਕ ਨਾਲ ਦੂਰ ਹੋਵੇਗੀ ਝੜਦੇ ਵਾਲਾਂ ਦੀ ਸਮੱਸਿਆ

01/18/2020 10:36:41 AM

ਜਲੰਧਰ—ਔਰਤਾਂ 'ਚ ਹੇਅਰਫਾਲ ਦੀ ਸਮੱਸਿਆ ਦਿਨ ਪ੍ਰਤੀਦਿਨ ਵਧਦੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦੇਖ-ਰੇਖ ਦੇ ਬਾਵਜੂਦ ਔਰਤਾਂ ਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਤੁਸੀਂ ਵੀ ਝੜਦੇ ਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਹੇਅਰ ਪੈਕ ਦੱਸਾਂਗੇ ਜਿਸ ਦੀ ਮਦਦ ਨਾਲ ਵਾਲ ਝੜਣ ਦੀ ਸਮੱਸਿਆ 50 ਫੀਸਦੀ ਤੱਕ ਘੱਟ ਹੋ ਜਾਵੇਗੀ।
ਮੇਥੀ ਦਾਣਾ ਦੇ ਔਸ਼ਦੀ ਗੁਣ
ਵਾਲਾਂ ਦੀ ਗਰੋਥ ਲਈ ਢੇਰ ਸਾਰੇ ਮਿਨਰਲਸ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਦੀ ਲੋੜ ਹੁੰਦੀ ਹੈ। ਮੇਥੀ ਦਾਣਾ 'ਚ ਇਹ ਸਭ ਪੋਸ਼ਕ ਤੱਤ ਮੌਜੂਦ ਹਨ। ਨਾਲ ਹੀ ਵਾਲਾਂ ਦੀ ਅਸਲੀ ਜਾਣ ਪ੍ਰੋਟੀਨ ਵੀ ਮੇਥੀ ਦਾਣਾ 'ਚ ਖੂਬ ਪਾਇਆ ਜਾਂਦਾ ਹੈ। ਜਿਸ ਵਜ੍ਹਾਂ ਨਾਲ ਵਾਲਾਂ ਦੇ ਟੁੱਟਣ ਤੋਂ ਲੈ ਕੇ ਇਨ੍ਹਾਂ ਦੇ ਝੜਨ ਅਤੇ ਸਮੇਂ ਤੋਂ ਪਹਿਲਾਂ ਸਫੈਦ ਹੋਣ ਦੀ ਸਮੱਸਿਆ ਦੂਰ ਹੁੰਦੀ ਹੈ।

PunjabKesari
ਮੇਥੀ ਦਾ ਹੇਅਰ ਪੈਕ ਬਣਾਉਣ ਦਾ ਤਾਰੀਕਾ...
ਆਪਣੇ ਵਾਲਾਂ ਦੀ ਲੰਬਾਈ ਮੁਤਾਬਕ 1 ਜਾਂ 2 ਮੁੱਠੀ ਮੇਥੀ ਦਾਣਾ ਪਾਣੀ 'ਚ ਭਿਓ ਲਓ। ਇਨ੍ਹਾਂ ਨੂੰ ਰਾਤ ਭਰ ਪਾਣੀ 'ਚ ਹੀ ਪਇਆ ਰਹਿਣ ਦਿਓ। ਸਵੇਰੇ ਉਠ ਕੇ ਦੋਵਾਂ ਚੀਜ਼ਾਂ ਨੂੰ ਮਿਕਸੀ 'ਚ ਪਾ ਕੇ ਪੀਸ ਲਓ, ਜਦੋਂ ਇਕ ਚੰਗਾ ਪੇਸਟ ਤਿਆਰ ਹੋ ਜਾਵੇ ਤਾਂ ਉਸ ਨੂੰ ਆਪਣੇ ਵਾਲਾਂ 'ਚ ਲਗਾ ਲਓ। ਨਹਾਉਣ ਤੋਂ ਇਕ ਘੰਟਾ ਪਹਿਲਾਂ ਇਸ ਪੈਕ ਨੂੰ ਅਪਲਾਈ ਕਰੋ। ਹਫਤੇ 'ਚ 1 ਵਾਰ ਇਹ ਹੇਅਰਪੈਕ ਵਾਲਾਂ 'ਚ ਜ਼ਰੂਰ ਲਗਾਓ।
ਪੈਕ ਲਗਾਉਣ ਦੇ ਫਾਇਦੇ
ਢੇਰ ਸਾਰੇ ਮਿਨਰਲਸ, ਵਿਟਾਮਿਨ ਅਤੇ ਐਂਟੀ ਆਕਸੀਡੈਂਟ ਨਾਲ ਭਰਪੂਰ ਮੇਥੀ ਦਾਣਿਆਂ ਦਾ ਪੈਕ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਕਰਦਾ ਹੈ। ਜੇਕਰ ਤੁਸੀਂ ਵਧੀਆ ਰਿਜ਼ਲਟ ਚਾਹੁੰਦੇ ਹੋ ਤਾਂ ਮੇਥੀ ਦਾਣਿਆਂ ਦੀ ਵਰਤੋਂ ਵੀ ਜ਼ਰੂਰ ਕਰੋ। ਇਨ੍ਹਾਂ ਦੀ ਵਰਤੋਂ ਤੁਹਾਡੇ ਡਾਈਜੇਸ਼ਨ ਨੂੰ ਵਧੀਆ ਕਰੇਗਾ, ਜਿਸ ਨਾਲ ਤੁਹਾਡੇ ਵਾਲਾਂ ਨੂੰ ਅੰਦਰੂਨੀ ਤੌਰ 'ਤੇ ਮਜ਼ਬੂਤੀ ਮਿਲੇਗੀ।


Aarti dhillon

Content Editor

Related News