ਬਿਨਾਂ ਕੈਮੀਕਲਸ ਦੇ ਇਨ੍ਹਾਂ ਤਰੀਕਿਆਂ ਨਾਲ ਕਰੋ ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਕਲਰ

07/17/2017 1:26:25 PM

ਨਵੀਂ ਦਿੱਲੀ— ਵਾਲਾਂ ਨੂੰ ਕਲਰ ਕਰਨ ਦਾ ਅੱਜਕਲ ਕਾਫੀ ਟ੍ਰੈਂਡ ਹੈ। ਕੁਝ ਔਰਤਾਂ ਤਾਂ ਸਫੇਦ ਵਾਲ ਹੋਣ 'ਤੇ ਹੇਅਰ ਡਾਈ ਦੀ ਵਰਤੋਂ ਕਰਦੀਆਂ ਹਨ ਪਰ ਲੜਕੀਆਂ ਸਿਰਫ ਫੈਸ਼ਨ ਲਈ ਹੀ ਵਾਲਾਂ ਨੂੰ ਹਾਈਲਾਈਟ ਕਰਵਾਉਂਦੀਆਂ ਹਨ। ਇਨ੍ਹਾਂ ਕੈਮੀਕਲਸ ਵਾਲੇ ਹੇਅਰ ਕਲਰ ਨਾਲ ਵਾਲਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਅਤੇ ਵਾਲ ਸਮੇਂ ਤੋਂ ਪਹਿਲਾਂ ਹੀ ਸਫੇਦ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਕਲਰਸ ਦੀ ਵਰਤੋਂ ਕਰਨ ਨਾਲ ਬਿਹਤਰ ਹੈ ਕਿ ਤੁਸੀਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰੋ
1. ਹਰੀ ਮਹਿੰਦੀ
ਵਾਲਾਂ ਨੂੰ ਕਲਰ ਕਰਨ ਲਈ ਹਰੀ ਮਹਿੰਦੀ ਸੱਭ ਤੋਂ ਪੁਰਾਣਾ ਅਤੇ ਅਸਰਦਾਰ ਤਰੀਕਾ ਹੈ। ਇਸ ਲਈ 1 ਕੱਪ ਹੀਨਾ ਮਹਿੰਦੀ ਵਿਚ 2 ਕੱਪ ਪਾਣੀ ਦਾ ਰਸ ਮਿਲਾ ਕੇ ਘੋਲ ਬਣਾ ਲਓ ਅਤੇ 4-5 ਘੰਟਿਆਂ ਲਈ ਇਸ ਨੂੰ ਇੰਝ ਹੀ ਛੱਡ ਦਿਓ। ਫਿਰ ਇਸ ਨੂੰ ਵਾਲਾਂ ਵਿਚ ਲਗਾਓ ਅਤੇ 2 ਘੰਟੇ ਬਾਅਦ ਸਿਰ ਧੋ ਲਓ। ਇਸ ਨਾਲ ਵਾਲ ਕੁਦਰਤੀ ਤਰੀਕੇ ਨਾਲ ਹਲਕੇ ਬ੍ਰਾਊਨ ਹੋ ਜਾਣਗੇ। ਤੁਸੀਂ ਚਾਹੋ ਤਾਂ ਇਸ ਵਿਚ ਤਿਲ ਦਾ ਤੇਲ ਅਤੇ ਕੜੀ ਪੱਤਿਆਂ ਨੂੰ ਪੀਸ ਕੇ ਵੀ ਪਾ ਸਕਦੀ ਹੋ।

PunjabKesari
2. ਅਖਰੋਟ ਦੇ ਛਿਲਕੇ
ਵਾਲਾਂ ਨੂੰ ਗਹਿਰਾ ਭੂਰਾ ਕਰਨ ਲਈ ਅਖਰੋਟ ਦੇ ਛਿਲਕਿਆਂ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਛਿਲਕਿਆਂ ਨੂੰ ਪੀਸ ਕੇ ਉਨ੍ਹਾਂ ਦਾ ਪਾਊਡਰ ਬਣਾ ਲਓ ਅਤੇ ਇਸ ਨੂੰ ਅੱਧੇ ਘੰਟੇ ਲਈ ਪਾਣੀ ਵਿਚ ਉਬਾਲੋ। ਫਿਰ ਇਸ ਨੂੰ ਛਾਣ ਲਓ ਅਤੇ ਠੰਡਾ ਹੋਣ ਲਈ ਰੱਖ ਦਿਓ। ਇਸ ਮਿਸ਼ਰਣ ਨੂੰ ਵਾਲਾਂ ਵਿਚ ਲਗਾਓ ਅਤੇ 1 ਘੰਟੇ ਬਾਅਦ ਸਿਰ ਧੋ ਲਓ।

PunjabKesari
3. ਚਾਹਪੱਤੀ
1 ਕੱਪ ਪਾਣੀ ਵਿਚ ਚਾਹਪੱਤੀ ਪਾ ਕੇ ਉਬਾਲੋ ਅਤੇ ਫਿਰ ਇਸ ਨੂੰ ਛਾਣ ਲਓ। ਠੰਡਾ ਹੋਣ 'ਤੇ ਇਸ ਪਾਣੀ ਨੂੰ ਵਾਲਾਂ ਵਿਚ ਚੰਗੀ ਤਰ੍ਹਾਂ ਨਾਲ ਲਗਾਓ ਅਤੇ ਕੁਝ ਦੇਰ ਬਾਅਦ ਧੋ ਲਓ। ਇਸ ਨਾਲ ਵਾਲਾਂ ਵਿਚ ਕੁਦਰਤੀ ਰੰਗ ਆਵੇਗਾ ਅਤੇ ਨਾਲ ਹੀ ਵਾਲ ਮੁਲਾਇਮ ਹੋਣਗੇ ਅਤੇ ਉਨ੍ਹਾਂ ਵਿਚ ਚਮਕ ਵੀ ਆ ਜਾਵੇਗੀ।
4. ਕੌਫੀ
ਇਸ ਲਈ ਕੌਫੀ ਨੂੰ ਪਾਣੀ ਵਿਚ ਉਬਾਲ ਲਓ ਅਤੇ ਫਿਰ ਠੰਡਾ ਹੋਣ 'ਤੇ ਇਸ ਵਿਚ 1 ਚਮਚ ਕੰਡੀਸ਼ਨਰ ਪਾ ਕੇ ਵਾਲਾਂ ਵਿਚ ਲਗਾਓ। 1 ਘੰਟੇ ਬਾਅਦ ਸਿਰ ਧੋਣ 'ਤੇ ਵਾਲ ਭੂਰੇ ਰੰਗ ਦੇ ਹੋ ਜਾਣਗੇ।

PunjabKesari
5. ਚੁਕੰਦਰ ਅਤੇ ਗਾਜਰ ਦਾ ਰਸ
ਵਾਲਾਂ ਨੂੰ ਰੰਗ ਦੇਣ ਲਈ 1 ਕੱਪ ਚੁਕੰਦਰ ਅਤੇ 1 ਕੱਪ ਗਾਜਰ ਨੂੰ ਪੀਸ ਕੇ ਇਸ ਦਾ ਜੂਸ ਕੱਢ ਲਓ। ਫਿਰ ਇਸ ਨੂੰ ਵਾਲਾਂ ਵਿਚ ਲਗਾਓ ਅਤੇ 1 ਘੰਟੇ ਬਾਅਦ ਸਿਰ ਧੋ ਲਓ।


Related News