ਦੰਦ ਕੱਢਦੇ ਬੱਚੇ ਨੂੰ ਦਿਓ ਇਹ ਖੁਰਾਕ

04/24/2017 2:25:48 PM

ਜਲੰਧਰ— ਜ਼ਿਆਦਾਤਰ ਬੱਚੇ ਪੰਜਵੇਂ ਜਾਂ ਛੇਵੇਂ ਮਹੀਨੇ ''ਚ ਦੰਦ ਕੱਢਣੇ ਸ਼ੁਰੂ ਕਰ ਦਿੰਦੇ ਹਨ। ਦੰਦ ਕੱਢਣ ਵੇਲੇ ਬੱਚੇ ਨੂੰ ਦਸਤ ਜਾਂ ਹੋਰ ਦੂਜੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਇਸ ਦੌਰਾਨ ਬੱਚਾ ਖਾਣਾ-ਪੀਣਾ ਘੱਟ ਕਰ ਦਿੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਅਜਿਹੀ ਸਥਿਤੀ ''ਚ ਬੱਚੇ ਨੂੰ ਕਿਸ ਤਰ੍ਹਾਂ ਦੀ ਖੁਰਾਕ ਦੇਣੀ ਚਾਹੀਦੀ ਹੈ ਤਾਂ ਜੋ ਉਸ ਦੀ ਸਿਹਤ ਠੀਕ ਰਹੇ।
1. ਬੱਚੇ ਦੁਆਰਾ ਦੰਦ ਕੱਢਣ ਸਮੇਂ ਉਸ ਨੂੰ ਕੇਲਾ, ਉਬਲਿਆ ਹੋਇਆ ਸੇਬ, ਸੰਤਰੇ ਦਾ ਜੂਸ, ਦਾਲ ਦਾ ਪਾਣੀ, ਮੂੰਗ ਦਾਲ ਦੀ ਖਿਚੜੀ ਅਤੇ ਸੂਜੀ ਦੀ ਖੀਰ ਦੇ ਸਕਦੇ ਹੋ।
2. ਬੱਚੇ ਨੂੰ ਕੈਲਸ਼ੀਅਮ, ਪ੍ਰੋਟੀਨ, ਆਇਰਨ, ਵਿਟਾਮਿਨ ਅਤੇ ਖਣਿਜ ਵਾਲੇ ਪਦਾਰਥ ਦਿਓ।
3. ਬੱਚੇ ਨੂੰ ਠੰਡਾ ਭੋਜਨ ਦੇਣਾ ਵੀ ਦੰਦ ਕੱਢਣ ਦੌਰਾਨ ਹੋਣ ਵਾਲੀ ਪਰੇਸ਼ਾਨੀ ਤੋਂ ਬਚਾਅ ਸਕਦਾ ਹੈ।
4. ਇਸ ਦੌਰਾਨ ਬੱਚੇ ਦੇ ਮਸੂੜਿਆਂ ''ਚ ਬਹੁਤ ਜਿਆਦਾ ਖੁਜਲੀ ਹੁੰਦੀ ਹੈ ਇਸ ਲਈ ਉਸ ਨੂੰ ਗਾਜਰ ਦਿਓ। ਗਾਜਰ ਨਾਲ ਬੱਚੇ ਨੂੰ ਖੁਜਲੀ ਤੋਂ ਰਾਹਤ ਮਿਲਦੀ ਹੈ ਅਤੇ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ।
5. ਜੇ ਤੁਹਾਡਾ ਬੱਚਾ ਛੇ ਮਹੀਨੇ ਤੋਂ ਵੱਡਾ ਹੈ ਤਾਂ ਉਸ ਨੂੰ ਠੰਡੀਆਂ ਚੀਜ਼ਾਂ ਖਾਣ ਨੂੰ ਦਿਓ ਜਿਵੇਂ ਕਿ ਫਰਿੱਜ ਚੋਂ ਕੱਢੀ ਹੋਈ ਸੇਬ ਦੀ ਪਿਊਰੀ ਜਾਂ ਦਹੀਂ।
6. ਬੱਚੇ ਨੂੰ ਧੁੱਪ ''ਚ ਲੰਮੇਂ ਪਾਉਣਾ ਵੀ ਫਾਇਦੇਮੰਦ ਹੁੰਦਾ ਹੈ। ਧੁੱਪ ਬੱਚੇ ਦੇ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ ਕਿਉਂਕਿ ਧੁੱਪ ''ਚ ਵਿਟਾਮਿਨ ਡੀ ਹੁੰਦਾ ਹੈ।

7. ਤੁਸੀਂ ਬੱਚੇ ਦੇ ਮਸੂੜਿਆਂ ਦੀ ਮਾਲਸ਼ ਵੀ ਕਰ ਸਕਦੇ ਹੋ ਪਰ ਮਾਲਸ਼ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ। 


Related News