ਦੁੱਧ ਪਿਲਾਉਣ ਮਗਰੋਂ ਢਿੱਲੀ ਹੋ ਰਹੀ ਛਾਤੀ ਨੂੰ ਇਸ ਤਰ੍ਹਾਂ ਦਿਓ ਸਹੀ ਆਕਾਰ

05/26/2017 5:53:32 PM

ਜਲੰਧਰ— ਇਹ ਗੱਲ ਬਿਲੁਕਲ ਸੱਚ ਹੈ ਕਿ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਕਾਰਨ ਔਰਤ ਦੀ ਛਾਤੀ ਢਿੱਲੀ ਪੈ ਜਾਂਦੀ ਹੈ। ਖਾਸ ਕਰ ਉਨ੍ਹਾਂ ਔਰਤਾਂ ਦੀ ਜੋ ਇਸ ਵੱਲ ਧਿਆਨ ਨਹੀਂ ਦਿੰਦੀਆਂ। ਜੇ ਤੁਸੀਂ ਆਪਣੀ ਛਾਤੀ ਪਹਿਲਾਂ ਵਰਗੀ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਇਸ ਦੇ ਇਲਾਵਾ ਵੀ ਛਾਤੀ ਦੇ ਢਿੱਲੇ ਪੈਣ ਦੇ ਹੋਰ ਕਾਰਨ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇਹ ਕਾਰਨ ਅਤੇ ਛਾਤੀ ਨੂੰ ਢਿੱਲੀ ਹੋਣ ਤੋਂ ਬਚਾਉਣ ਲਈ ਉਪਾਆਂ ਬਾਰੇ ਦੱਸ ਰਹੇ ਹਾਂ।
ਛਾਤੀ ਢਿੱਲੀ ਪੈਣ ਦੇ ਹੋਰ ਕਾਰਨ
1. ਕਈ ਵਾਰੀ ਔਰਤਾਂ ਫੈਸ਼ਨ ਦੇ ਚੱਕਰ ''ਚ ਗਲਤ ਫਿਟਿੰਗ ਵਾਲੀ ਬ੍ਰਾ ਲੈ ਲੈਂਦੀਆਂ ਹਨ। ਇਸ ਤਰ੍ਹਾਂ ਗਲਤ ਸਾਈਜ ਦੀ ਬ੍ਰਾ ਪਾਉਣ ਨਾਲ ਛਾਤੀ ਢਿੱਲੀ ਪੈ ਜਾਂਦੀ ਹੈ। ਇਸ ਨਾਲ ਤੁਹਾਡੀ ਫਿਗਰ ਬਦਸੂਰਤ ਲੱਗਦੀ ਹੈ।
2. ਸਿਗਰਟ ਪੀਣ ਵਾਲੀਆਂ ਔਰਤਾਂ ਖਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਦੇ ਇਲਾਵਾ ਛਾਤੀ ਕੈਂਸਰ, ਅਨਿਯਮਿਤ ਮਾਹਵਾਰੀ ਅਤੇ ਸਕਿਨ ਖਰਾਬ ਹੋਣ ਸੰਬੰਧੀ ਸਮੱਸਿਆਵਾਂ ਕਾਰਨ ਛਾਤੀਆਂ ਢਿੱਲੀਅÎਾਂ ਪੈ ਜਾਂਦੀਆਂ ਹਨ।
3. ਮੇਨੋਪਾਜ ਕਾਰਨ ਔਰਤਾਂ ''ਚ ਕਈ ਸਰੀਰਕ ਬਦਲਾਅ ਹੋਣ ਲੱਗਦੇ ਹਨ ਅਤੇ ਛਾਤੀ ''ਚ ਕਮਜ਼ੋਰੀ ਆ ਜਾਂਦੀ ਹੈ।
ਛਾਤੀ ਨੂੰ ਢਿੱਲੇ ਹੋਣ ਤੋਂ ਬਚਾਉਣ ਲਈ ਉਪਾਅ
1. ਮਾਲਸ਼
ਛਾਤੀ ਨੂੰ ਸਹੀ ਆਕਾਰ ''ਚ ਲਿਆਉਣ ਲਈ ਤੁਹਾਨੂੰ ਸਹੀ ਤਰੀਕੇ ਨਾਲ ਛਾਤੀ ਦੀ ਮਾਲਸ਼ ਕਰਨੀ ਪਵੇਗੀ। ਇਸ ਲਈ ਤੁਸੀਂ ਘਰ ''ਚ ਤਿਆਰ ਕੀਤਾ ਪੈਕ ਲਗਾ ਸਕਦੇ ਹੋ। ਇਹ ਤੁਹਾਡੀ ਛਾਤੀ ਦੀ ਲੋਚਤਾ ਬਣਾਈ ਰੱਖਣ ''ਚ ਮਦਦ ਕਰੇਗਾ। ਇਸ ਪੈਕ ਨੂੰ ਬਣਾਉਣ ਲਈ ਤੁਸੀਂ ਅੰਡਾ, ਵਿਟਾਮਿਨ ਈ ਕੈਪਸੂਲ ਅਤੇ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਇਕ ਬਰਤਨ ''ਚ ਵਿਟਾਮਿਨ ਈ, ਸ਼ਹਿਦ ਅਤੇ ਇਕ ਅੰਡੇ ਦਾ ਚਿੱਟਾ ਹਿੱਸਾ ਮਿਲਾਓ। ਹੁਣ ਇਸ ਪੇਸਟ ਨੂੰ ਆਪਣੀ ਛਾਤੀ ''ਤੇ ਲਗਾਓ। ਹੋਲੀ-ਹੋਲੀ ਤਿੰਨ ਤੋਂ ਪੰਜ ਮਿੰਟ ਲਈ ਆਪਣੀ ਛਾਤੀ ਦੀ ਮਾਲਸ਼ ਕਰੋ। ਜਦੋਂ ਪੇਸਟ ਸਰੀਰ ''ਚ ਸੋਖ ਲਈ ਜਾਵੇ ਤਾਂ ਕੋਈ ਵੀ ਪੁਰਾਣੀ ਬ੍ਰਾ ਪਾ ਲਓ। ਇਸ ਬ੍ਰਾ ਨੂੰ 30-40 ਮਿੰਟ ਲਈ ਪਾਈ ਰੱਖੋ। ਹੁਣ ਕੋਸੇ ਪਾਣੀ ਨਾਲ ਆਪਣੀ ਛਾਤੀ ਨੂੰ ਧੋ ਲਓ। 
2. ਕਸਰਤ
ਛਾਤੀ ''ਚ ਕਸਾਅ ਲਿਆਉਣਾ ਹੈ ਤਾਂ ਇਸ ਕਸਰਤ ''ਚ ਹਲਕੇ ਭਾਰ ਦੀ ਵਰਤੋਂ ਕਰੋ। ਬੈਂਚ ''ਤੇ ਲੇਟ ਕੇ ਆਪਣੀ ਪਿੱਠ ਦੇ ਭਾਰ ਨਾਲ ਮੋਢਿਆਂ ਨੂੰ ਉੱਪਰ ਚੁੱਕਣ ਵਾਲੇ ਭਾਰ ਦੀ ਵਰਤੋਂ ਕਰੋ। ਘੱਟ ਤੋਂ ਘੱਟ ਇਸ ਤਰ੍ਹਾਂ ਦੱਸ ਵਾਰੀ ਕਰੋ ਅਤੇ ਤਿੰਨ ਵਾਰੀ ਦੁਹਰਾਓ। ਹਰ ਤਰ੍ਹਾਂ ਦੀ ਕਸਰਤ ਕਰਨ ਲਈ ਨਾਟਿਲਸ ਉਪਕਰਨਾਂ ਦੀ ਮਦਦ ਲਓ। ਇਸ ''ਚ ਛਾਤੀ ਅਤੇ ਉਪੱਰੀ ਬਾਹਾਂ ''ਤੇ ਧਿਆਨ ਕੇਂਦਰਿਤ ਕਰਨਾ ਹੁੰਦਾ ਹੈ।
3. ਸਹੀ ਫਿਟਿੰਗ ਦੀ ਬ੍ਰਾ
ਹਮੇਸ਼ਾ ਸਹੀ ਫਿਟਿੰਗ ਵਾਲੀ ਬ੍ਰਾ ਪਾਉਣੀ ਚਾਹੀਦੀ ਹੈ।
4. ਮੇਥੀ
ਮੇਥੀ ''ਚ ਭਰੂਪਰ ਮਾਤਰਾ ''ਚ ਪ੍ਰੋਟੀਨ, ਫਾਈਬਰ, ਵਿਟਾਮਿਨ ਸੀ, ਨੈਸਿਨ, ਪੋਟਾਸ਼ੀਅਮ, ਆਇਰਨ ਅਤੇ ਅਲਕਲਾਈਡਸ ਜਿਹੇ ਤੱਤ ਮੌਜੂਦ ਹੁੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਮੇਥੀ ਦੇ ਬੀਜ ਐਸਟ੍ਰੋਜਨ ਦੀ ਮਾਤਰਾ ਵਧਾਉਣ ''ਚ ਮਦਦ ਕਰਦੇ ਹਨ। ਇਸ ਲਈ ਮੇਥੀ ਦੇ ਬੀਜ ਦਾ ਪਾਊਡਰ ਬਣਾ ਲਓ ਅਤੇ ਪਾਣੀ ਦੀ ਮਦਦ ਨਾਲ ਇਸ ਦਾ ਪੇਸਟ ਬਣਾ ਲਓ। ਹੁਣ ਇਸ ਮਿਸ਼ਰਣ ਨਾਲ ਰੋਜ਼ਾਨਾ ਦੱਸ ਮਿੰਟ ਤੱਕ ਛਾਤੀ ਦੀ ਮਾਲਸ਼ ਕਰੋ।

Related News