ਡਿਜ਼ਾਈਨਰ ਮਿਰਰ ਨਾਲ ਘਰ ਨੂੰ ਦਿਓ ਕਲਾਸਿਕ ਲੁਕ

07/21/2017 1:39:25 PM

ਨਵੀਂ ਦਿੱਲੀ— ਮਾਡਰਨ ਸਮੇਂ ਵਿਚ ਘਰ ਦੇ ਇੰਟੀਰੀਅਰ ਦਾ ਸਾਮਾਨ, ਫਰਨੀਚਰ,ਫਲੋਰਿੰਗ, ਮਾਰਬਲ, ਡੈਕੋਰੇਸ਼ਨ ਦਾ ਸਾਮਾਨ ਸਭ ਕੁਝ ਹੀ ਬੜੀ ਆਸਾਨੀ ਨਾਲ ਬਾਜ਼ਾਰ ਵਿਚੋਂ ਮਿਲ ਜਾਂਦਾ ਹੈ। ਘਰ ਦੀ ਡੈਕੋਰੇਸ਼ਨ ਵਿਚ ਕਾਫੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ, ਤਾਂ ਕਿ ਕੋਈ ਕਮੀ ਨਾ ਰਹਿ ਜਾਵੇ। ਗਲਾਸ ਮਤਲੱਬ ਕੱਚ ਨਾਲ ਬਣੀਆਂ ਚੀਜ਼ਾਂ ਤੁਹਾਡੇ ਘਰ ਦਾ ਕੰਪਲੀਟ ਮੇਕਓਵਰ ਕਰਕੇ ਉਸ ਨੂੰ ਕਲਾਸੀ ਲੁਕ ਦੇ ਸਕਦੀਆਂ ਹਨ।
1. ਕੱਚ ਦਾ ਟੇਬਲ
ਡਾਈਨਿੰਗ ਰੂਮ ਨੂੰ ਕਲਾਸੀ ਲੁਕ ਦੇਣ ਲਈ ਤੁਸੀਂ ਰਾਊਂਡ ਜਾਂ ਚਕੌਰ ਟੇਬਲ ਰੱਖ ਸਕਦੀ ਹੋ। ਇਸ ਤੋਂ ਇਲਾਵਾ ਡਰਾਇੰਗ ਰੂਮ ਵਿਚ ਵੀ ਕੱਚ ਦਾ ਟੇਬਲ ਰੱਖ ਕੇ ਵੀ ਕਮਰੇ ਨੂੰ ਕਲਾਸੀ ਲੁਕ ਦਿੱਤਾ ਜਾ ਸਕਦਾ ਹੈ।

PunjabKesari
2. ਕੱਚ ਦਾ ਵਾਜ਼
ਅੱਜਕਲ ਬਾਜ਼ਾਰ ਵਿਚੋਂ ਕਈ ਤਰ੍ਹਾਂ ਦੇ ਕੱਚ ਦੇ ਅਟ੍ਰੈਕਟਿਵ, ਡਿਫਰੈਂਟ ਕਲਰ, ਡਿਜ਼ਾਈਨ ਵਾਲੇ ਵਾਜ਼ ਮਿਲਦੇ ਹਨ। ਕੱਚ ਦੇ ਵਾਜ਼ ਵਿਚ ਫੁੱਲ ਰੱਖਣ ਨਾਲ ਫੁੱਲਾਂ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ।
3. ਡਿਜ਼ਾਈਨਰ ਮਿਰਰ
ਘਰ ਵਿਚ ਸਿੰਪਲ ਮਿਰਰ ਦੀ ਥਾਂ 'ਤੇ ਅਟ੍ਰੈਕਟਿਵ ਮਿਰਰ ਲਗਾਓ, ਇਸ ਨਾਲ ਕਮਰਾ ਹੋਰ ਵੀ ਜ਼ਿਆਦਾ ਗ੍ਰੇਸਫੁੱਲ ਲੱਗੇਗਾ। ਡਿਜ਼ਾਈਨਰ ਫ੍ਰੇਮ ਵਾਲੇ ਮਿਰਰ ਨਾਲ ਸੱਭ ਦਾ ਧਿਆਨ ਉਸ ਵੱਲ ਆਕਰਸ਼ਤ ਹੋਵੇਗਾ।

PunjabKesari
4. ਸ਼ੈਲਫ
ਘਰ ਵਿਚ ਡੈਕੋਰੇਸ਼ਨ ਲਈ ਤੁਸੀਂ ਐਕਸੈਸਰੀਜ਼ ਤਾਂ ਖਰੀਦਦੀ ਹੀ ਹੋ। ਰਸੋਈ ਜਾਂ ਬੈੱਡਰੂਮ ਵਿਚ ਇਨ੍ਹਾਂ ਛੋਟੀ-ਛੋਟੀ ਐਕਸੈਸਰੀਜ਼ ਨੂੰ ਰੱਖਣ ਨਾਲ ਕਦੀ ਕੱਚ ਦੀ ਸ਼ੈਲਫ ਬਣਾਉਣਾ ਨਾ ਭੁੱਲੋ। ਇਸ ਲਈ ਤੁਸੀਂ ਟ੍ਰਾਂਸਪੇਰੇਂਟ ਗਲਾਸ ਜਾਂ ਕਲਰਫੁੱਲ ਗਿਲਾਸ ਦੀ ਵਰਤੋਂ ਵੀ ਕਰ ਸਕਦੇ ਹੋ।
5. ਕੱਚ ਦੀ ਐਕਸੈਸਰੀਜ਼
ਘਰ ਨੂੰ ਖੂਬਸੂਰਤ ਬਣਾਉਣ ਲਈ ਬਾਜ਼ਾਰ ਵਿਤੋਂ ਮਿਲਣ ਵਾਲੇ ਫ੍ਰੇਮ, ਸਟੈਚੂ ਅਤੇ ਸ਼ੋਪੀਸ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ। ਇਨ੍ਹਾਂ ਚੀਜ਼ਾਂ ਨਾਲ ਘਰ ਨੂੰ ਸਟਾਈਲਿਸ਼ ਲੁਕ ਮਿਲੇਗਾ ਅਤੇ ਨਾਲ ਹੀ ਇਹ ਚੀਜ਼ਾਂ ਕਿਸੇ ਨੂੰ ਗਿਫਟ ਕਰਨ ਦੇ ਵੀ ਕੰਮ ਆ ਸਕਦੀਆਂ ਹਨ।
6. ਕੱਚ ਦੇ ਸਾਮਾਨ ਦਾ ਧਿਆਨ
ਕੱਚ ਦੇ ਸਾਮਾਨ ਦੀ ਆਸਾਨੀ ਨਾਲ ਸਫਾਈ ਕਰਨ ਲਈ ਅਖਬਾਰ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਕੱਚ 'ਤੇ ਵੋਡਕਾ ਸਪ੍ਰੇ ਛਿੜਕ ਕੇ ਉਸ ਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਨਾਲ ਸਾਫ ਕਰੋ। ਇਸ ਨਾਲ ਕੱਚ ਦੀਆਂ ਚੀਜ਼ਾਂ ਚਮਕਦਾਰ ਬਣੀਆਂ ਰਹਿਣਗੀਆਂ।


Related News