ਪੁਰਾਣੀ ਜੀਨਸ ਨੂੰ ਦਿਓ Ripeed look

08/03/2017 1:31:36 PM

ਨਵੀਂ ਦਿੱਲੀ— ਲੜਕਾ ਹੋਵੇ ਜਾਂ ਲੜਕੀ, ਅੱਜਕਲ ਰਿਪਡ ਜੀਨਸ ਦਾ ਫੈਸ਼ਨ ਖੂਬ ਫਾਲੋ ਕੀਤਾ ਜਾ ਰਿਹਾ ਹੈ। ਬਾਜ਼ਾਰ ਵਿਚ ਤਾਂ ਤੁਹਾਨੂੰ ਇਸ ਸਟਾਈਲ ਵਿਚ ਢੇਰ ਸਾਰੀਆਂ ਜੀਨਸ ਮਿਲ ਜਾਣਗੀਆਂ ਪਰ ਤੁਸੀਂ ਆਪਣੀ ਪੁਰਾਣੀ ਜੀਨਸ ਨੂੰ ਘਰ ਹੀ ਬਹੁਤ ਆਸਾਨੀ ਨਾਲ ਕੱਟਿਆ-ਫਟਿਆ ਸਟਾਈਲ ਦੇ ਸਕਦੇ ਹੋ। ਜੀਨਸ ਤੋਂ ਇਲਾਵਾ ਤੁਸੀਂ ਸ਼ਾਟਸ 'ਤੇ ਵੀ ਰਿਪਡ ਸਟਾਈਲ ਬਣਾ ਸਕਦੇ ਹੋ।
ਜ਼ਰੂਰੀ ਸਾਮਾਨ

1. ਚਿਮਟੀ 
2. ਕੈਂਚੀ 
3. ਪਿਊਮਿਕ ਸਟੋਨ
4. ਮਾਰਕਰ

ਤਰੀਕਾ
1. ਸਭ ਤੋਂ ਪਹਿਲਾਂ ਇਹ ਤੈਅ ਕਰੋ ਕਿ ਤੁਸੀਂ ਜੀਨਸ ਦੇ ਕਿਸ ਹਿੱਸੇ 'ਤੇ ਰਿਪਡ ਬਣਾਉਣਾ ਚਾਹੁੰਦੇ ਹੋ, ਉਸ ਥਾਂ 'ਤੇ ਨਿਸ਼ਾਨ ਲਗਾ ਲਓ।
2. ਫਿਰ ਕੈਂਚੀ ਨਾਲ ਆਪਣੀ ਪਸੰਦ ਦੇ ਹਿਸਾਬ ਨਾਲ ਕੱਟ ਲਗਾਓ।
3. ਇਸ ਤੋਂ ਬਾਅਦ ਚਿਮਟੀ ਨਾਲ ਜੀਨਸ ਦੇ ਧਾਗੇ ਬਾਹਰ ਕੱਢ ਲਓ।
4. ਜੀਨਸ ਦੇ ਬਾਕੀ ਦੇ ਹਿੱਸਿਆਂ ਦਾ ਰੰਗ ਥੋੜ੍ਹਾ ਫੇਡ ਕਰਨਾ ਚਾਹੁੰਦੇ ਹੋ ਤਾਂ ਪਿਊਮਿਕ ਸਟੋਨ ਨਾਲ ਇਸ ਨੂੰ ਹਲਕਾ ਜਿਹਾ ਰਗੜ ਦਿਓ। ਇਸ ਤਰ੍ਹਾਂ ਆਸਾਨੀ ਨਾਲ ਤੁਸੀਂ ਘਰ ਹੀ ਇਸ ਨੂੰ ਬਣਾ ਸਕਦੇ ਹੋ।


Related News