ਲੜਕਿਆਂ ਦੀਆਂ ਇਨ੍ਹਾਂ ਹਰਕਤਾਂ ਨੂੰ ਪਸੰਦ ਨਹੀਂ ਕਰਦੀਆਂ ਲੜਕੀਆਂ
Sunday, Apr 02, 2017 - 02:47 PM (IST)

ਨਵੀਂ ਦਿੱਲੀ— ਲੜਕਾ-ਲੜਕੀ ਜਦੋਂ ਇਕ ਰਿਸ਼ਤੇ ''ਚ ਬੰਝ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਕ-ਦੂਜੇ ਦੀ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਚਾਹੇ ਉਹ ਪਤੀ-ਪਤਨੀ ਹੋਵੇ ਜਾ ਦੋਸਤ। ਲੜਕੀਆਂ ਦੇ ਮੁਕਾਬਲੇ ਲੜਕਿਆਂ ਦਾ ਸੁਭਾਅ ਥੋੜ੍ਹਾ ਅਲੱਗ ਹੁੰਦਾ ਹੈ, ਜਿਸ ਕਰਕੇ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਹਨ ਜੋ ਲੜਕੀਆਂ ਨੂੰ ਪਸੰਦ ਨਹੀਂ ਆਉਂਦੀਆਂ। ਇਸ ਤੋਂ ਇਲਾਵਾ ਲੜਕਿਆਂ ''ਚ ਕੁੱਝ ਇਹੋ ਜਿਹੀਆਂ ਆਦਤਾਂ ਵੀ ਹੁੰਦੀਆਂ ਹਨ ਜਿਸ ਕਰਕੇ ਉਸ ਦੀ ਪਾਰਟਨਰ ਉਸ ਕੋਲੋ ਨਫਰਤ ਕਰਨ ਲੱਗਦੀ ਹੈ।
1. ਸ਼ਰਾਰਤਾਂ ਕਰਨ ਦੀ ਆਦਤ
ਹਰ ਲੜਕਿਆਂ ਨੂੰ ਸ਼ਰਾਰਤਾਂ ਕਰਨ ਦੀ ਬੁਰੀ ਆਦਤ ਹੁੰਦੀ ਹੈ। ਕਿਸੀ ਵੀ ਖੂਬਸੂਰਤ ਲੜਕੀ ਨੂੰ ਦੇਖ ਕੇ ਲੜਕਿਆਂ ਦੀਆਂ ਅੱਖਾਂ Àਨ੍ਹਾਂ ''ਤੇ ਹੀ ਟਿਕ ਜਾਂਦੀਆਂ ਹਨ। ਆਪਣੇ ਸਾਥੀ ਦੀਆਂ ਇਨ੍ਹਾਂ ਹਰਕਤਾਂ ਨੂੰ ਲੜਕੀ ਬਿਲਕੁੱਲ ਪਸੰਦ ਨਹੀਂ ਕਰਦੀ।
2. ਜਲਨ ਕਰਨੀ
ਲੜਕੇ ਭਾਵੇ ਕਿੰਨੀਆਂ ਲੜਕੀਆਂ ਨਾਲ ਸ਼ਰਾਰਤਾਂ ਕਰ ਲੈਣ ਪਰ ਉਨ੍ਹਾਂ ਨੂੰ ਆਪਣੀ ਸਹੇਲੀ ਦਾ ਲੜਕੇ ਨਾਲ ਦੋਸਤੀ ਕਰਨਾ ਬਿਲਕੁੱਲ ਵੀ ਪਸੰਦ ਨਹੀਂ ਹੁੰਦਾ। ਅੱਜ-ਕੱਲ੍ਹ ਲੜਕਾ-ਲੜਕੀਆਂ ਦਫਤਰ ''ਚ ਇਕੱਠੇ ਕੰਮ ਕਰਦੇ ਹਨ, ਜਿਸ ਨਾਲ ਉਨ੍ਹਾਂ ''ਚ ਦੋਸਤੀ ਹੋ ਜਾਂਦੀ ਹੈ। ਪਰ ਜੇਕਰ ਅਜਿਹੀ ਹਾਲਤ ''ਚ ਜਦੋਂ ਲੜਕੀ ਦਾ ਕੋਈ ਦੋਸਤ ਉਸਨੂੰ ਮਿਲਣ ਘਰ ਆ ਜਾਵੇ ਜਾ ਬਾਹਰ ਮਿਲ ਜਾਵੇ ਤਾਂ ਲੜਕੇ ਨੂੰ ਪਸੰਦ ਨਹੀਂ ਹੁੰਦਾ।
3. ਮੈਸੇਜ਼ ਦਾ ਜਵਾਬ ਨਾ ਦੇਣਾ
ਜੇਕਰ ਲੜਕੀਆਂ ਆਪਣੇ ਪਾਰਟਨਰ ਨੂੰ ਫੋਨ ਜਾਂ ਮੈਸੇਜ਼ ਕਰਨ ਪਰ ਉਨ੍ਹਾਂ ਨੂੰ ਕੋਈ ਜਵਾਬ ਨਾ ਆਵੇ ਤਾਂ ਲੜਕੀਆਂ ਨੂੰ ਬਹੁਤ ਗੁੱਸਾ ਆਉਂਦਾ ਹੈ। ਆਪਣੇ ਪਾਰਟਨਰ ਦੀ ਇਸ ਹਰਕਤ ਨੂੰ ਲੜਕੀ ਪਸੰਦ ਨਹੀਂ ਕਰਦੀ।
4. ਲੜਾਈ
ਕਈ ਲੜਕੇ ਹਰ ਗੱਲ ''ਤੇ ਲੜਾਈ ਕਰਨਾ ਸ਼ੁਰੂ ਕਰ ਦਿੰਦੇ ਹਨ। ਹਰ ਛੋਟੀ-ਮੋਟੀ ਗੱਲ ''ਤੇ ਗੁੱਸਾ ਕਰਨਾ ਅਤੇ ਲੜਾਈ ਕਰਨਾ ਲੜਕੀਆਂ ਨੂੰ ਪਸੰਦ ਨਹੀਂ ਹੁੰਦਾ।
5. ਅਪਮਾਨ ਕਰਨਾ
ਕੁੱਝ ਲੜਕਿਆਂ ਦਾ ਸੁਭਾਅ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਲੜਕੀਆਂ ਦੀ ਬਿਲਕੁੱਲ ਵੀ ਇਜ਼ੱਤ ਨਹੀਂ ਕਰਦੇ। ਅਜਿਹੇ ਲੜਕਿਆਂ ਨੂੰ ਲੜਕੀਆਂ ਪਸੰਦ ਨਹੀਂ ਕਰਦੀਆਂ।
6. ਸਮੇਂ ਨਾ ਦੇਣਾ
ਕਈ ਲੜਕੇ ਆਪਣੀ ਸਹੇਲੀ ਨੂੰ ਸਮੇਂ ਨਹੀਂ ਦਿੰਦੇ ਅਤੇ ਆਪਣੇ ਦੋਸਤਾਂ ਨਾਲ ਜ਼ਿਆਦਾ ਸਮਾਂ ਗੁਜਾਰਦੇ ਹਨ। ਇਹੋ ਜਿਹੇ ਲੜਕਿਆਂ ਨੂੰ ਲੜਕੀਆਂ ਪਸੰਦ ਨਹੀਂ ਕਰਦੀਆਂ। ਲੜਕੀਆਂ ਚਾਹੁੰਦੀਆਂ ਹਨ ਕਿ ਉਹ ਆਪਣੇ ਸਾਥੀ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ।