ਵੂਲਨ ਟਾਪ ਦੇ ਨਾਲ ਮੁਟਿਆਰਾਂ ਨੂੰ ਪਸੰਦ ਆ ਰਹੀ ਡੁੰਗਰੀ ਸ਼ਾਰਟ ਸਕਰਟ
Monday, Jan 20, 2025 - 06:49 PM (IST)

ਵੈੱਬ ਡੈਸਕ- ਮੁਟਿਆਰਾਂ ਅਤੇ ਔਰਤਾਂ ਨੂੰ ਇੰਡੀਅਨ ਡ੍ਰੈੱਸ ਦੇ ਨਾਲ-ਨਾਲ ਵੈਸਟਰਨ ਡ੍ਰੈੱਸ ਵੀ ਪਹਿਨਣਾ ਪਸੰਦ ਹੁੰਦਾ ਹੈ। ਵੈਸਟਰਨ ਡ੍ਰੈੱਸ ’ਚ ਕਈ ਮੁਟਿਆਰਾਂ ਅਤੇ ਔਰਤਾਂ ਨੂੰ ਸ਼ਾਰਟ ਡ੍ਰੈੱਸ ਪਹਿਨੇ ਵੇਖਿਆ ਜਾ ਸਕਦਾ ਹੈ। ਕੁਝ ਮੁਟਿਆਰਾਂ ਨੂੰ ਸ਼ਾਰਟ ਡ੍ਰੈੱਸ ਇੰਨੀਆਂ ਪਸੰਦ ਹੁੰਦੀਆਂ ਹਨ ਕਿ ਉਹ ਇਨ੍ਹਾਂ ਨੂੰ ਸਰਦੀਆਂ ’ਚ ਵੀ ਪਹਿਨਣਾ ਪਸੰਦ ਕਰਦੀਆਂ ਹਨ। ਅਜਿਹੇ ’ਚ ਸਰਦੀਆਂ ਦੇ ਮੌਸਮ ’ਚ ਕਈ ਮੁਟਿਆਰਾਂ ਅਤੇ ਔਰਤਾਂ ਨੂੰ ਵਿੰਟਰ ਸ਼ਾਰਟਜ਼ ਪਹਿਨੇ ਵੇਖਿਆ ਜਾ ਸਕਦਾ ਹੈ।
ਇਨ੍ਹੀਂ ਦਿਨਾਂ ਮੁਟਿਆਰਾਂ ਨੂੰ ਸਕੀਵੀ ਜਾਂ ਵੂਲਨ ਟਾਪ ਦੇ ਨਾਲ ਡੁੰਗਰੀ ਸ਼ਾਰਟ ਸਕਰਟ ਕਾਫ਼ੀ ਪਸੰਦ ਆ ਰਹੀ ਹੈ। ਅਜਿਹੇ ’ਚ ਕਈ ਮੁਟਿਆਰਾਂ ਨੂੰ ਆਊਟਿੰਗ, ਪਾਰਟੀ ਅਤੇ ਹੋਰ ਕਈ ਮੌਕਿਆਂ ’ਤੇ ਵੂਲਨ ਟਾਪ, ਸਕੀਵੀ ਜਾਂ ਕ੍ਰਾਪ ਟਾਪ ਦੇ ਨਾਲ ਡੁੰਗਰੀ ਸਕਰਟ ਪਹਿਨੇ ਵੇਖਿਆ ਜਾ ਸਕਦਾ ਹੈ। ਉੱਥੇ ਹੀ, ਮਾਰਕੀਟ ’ਚ ਵੱਖ-ਵੱਖ ਤਰ੍ਹਾਂ ਦੀਆਂ ਡੁੰਗਰੀ ਸਕਰਟਜ਼ ਉਪਲੱਬਧ ਹਨ, ਜਿਨ੍ਹਾਂ ’ਚ ਮੁਟਿਆਰਾਂ ਨੂੰ ਜ਼ਿਆਦਾਤਰ ਡੈਨਿਮ, ਲੈਦਰ ਅਤੇ ਗਰਮ ਡੁੰਗਰੀ ਸ਼ਾਰਟ ਸਕਰਟਜ਼ ਜ਼ਿਆਦਾ ਪਸੰਦ ਆ ਰਹੀਆਂ ਹਨ।
ਇਨ੍ਹਾਂ ਸਕਰਟਜ਼ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਔਰਤਾਂ ਹਰ ਮੌਸਮ ’ਚ ਪਹਿਨ ਸਕਦੀਆਂ ਹਨ। ਜਿੱਥੇ ਔਰਤਾਂ ਇਨ੍ਹਾਂ ਨੂੰ ਗਰਮੀਆਂ ’ਚ ਟੀ-ਸ਼ਰਟ, ਟਾਪ ਆਦਿ ਦੇ ਨਾਲ ਪਹਿਨਦੀਆਂ ਹਨ, ਉੱਥੇ ਹੀ, ਸਰਦੀਆਂ ’ਚ ਇਨ੍ਹਾਂ ਨੂੰ ਵੂਲਨ ਟਾਪ, ਸਵੈਟਰ ਅਤੇ ਸਕੀਵੀ ਆਦਿ ਦੇ ਨਾਲ ਪਹਿਨ ਰਹੀਆਂ ਹਨ। ਇਨ੍ਹਾਂ ਡੁੰਗਰੀ ਸ਼ਾਰਟ ਸਕਰਟਜ਼ ਦੇ ਨਾਲ ਮੁਟਿਆਰਾਂ ਨੂੰ ਜ਼ਿਆਦਾਤਰ ਬਲੈਕ ਵੂਲਨ ਟਾਪ ਪਸੰਦ ਆ ਰਹੇ ਹਨ, ਕਿਉਂਕਿ ਬਲੈਕ ਵੂਲਨ ਟਾਪ ਕਿਸੇ ਵੀ ਡੁੰਗਰੀ ਸ਼ਾਰਟ ਸਕਰਟ ਨਾਲ ਮੈਚ ਹੋ ਜਾਂਦੇ ਹਨ।
ਉੱਥੇ ਹੀ, ਕੁਝ ਮੁਟਿਆਰਾਂ ਡੈਨਿਮ ਡੁੰਗਰੀ ਸਕਰਟ ਨਾਲ ਵ੍ਹਾਈਟ ਜਾਂ ਰੈੱਡ ਵੂਲਨ ਟਾਪ ਵੀ ਪਹਿਨ ਰਹੀਆਂ ਹਨ। ਕੁਝ ਮੁਟਿਆਰਾਂ ਡਾਰਕ ਬ੍ਰਾਊਨ ਲੈਦਰ ਡੁੰਗਰੀ ਸਕਰਟ ਨਾਲ ਵ੍ਹਾਈਟ, ਬਲੈਕ ਅਤੇ ਕਰੀਮ ਕਲਰ ਦੀ ਸਕੀਵੀ ਜਾਂ ਟਾਪ ਪਹਿਨਣਾ ਪਸੰਦ ਕਰ ਰਹੀਆਂ ਹਨ।
ਫੁੱਟਵੀਅਰ ’ਚ ਇਸ ਡੁੰਗਰੀ ਸ਼ਾਰਟ ਸਕਰਟ ਨਾਲ ਮੁਟਿਆਰਾਂ ਅਤੇ ਔਰਤਾਂ ਜ਼ਿਆਦਾ ਸਰਦੀ ਹੋਣ ’ਤੇ ਗਰਮ ਲੌਂਗ ਸਾਕਸ ਦੇ ਨਾਲ-ਨਾਲ ਲਾਂਗ ਸ਼ੂਜ ਪਹਿਨ ਰਹੀਆਂ ਹਨ। ਉੱਥੇ ਹੀ, ਕੁਝ ਮੁਟਿਆਰਾਂ ਨੂੰ ਇਨ੍ਹਾਂ ਨਾਲ ਸਪੋਰਟਜ਼ ਸ਼ੂਜ ਜਾਂ ਹਾਈ ਹੀਲਜ਼ ਵੀ ਪਹਿਨੇ ਵੇਖਿਆ ਜਾ ਸਕਦਾ ਹੈ।