...ਜਦੋਂ ਬਿਕਨੀ ਪਾ ਕੇ ਲਾਵਾਂ ਫੇਰੇ ਲੈਣ ਪਹੁੰਚੀ ਲਾੜੀ!, ਤਸਵੀਰ ਹੋਈ ਵਾਇਰਲ
Saturday, Nov 30, 2024 - 06:17 PM (IST)
ਵੈੱਬ ਡੈਸਕ- ਅੱਜ-ਕੱਲ੍ਹ ਵਿਆਹਾਂ ਦਾ ਸੀਜ਼ਨ ਹੈ ਅਤੇ ਇਸ ਦੌਰਾਨ ਲਾੜਾ-ਲਾੜੀ ਨਾਲ ਸਬੰਧਤ ਕਈ ਮਜ਼ਾਕੀਆ ਵੀਡੀਓਜ਼ ਅਤੇ ਫੋਟੋਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਲੋਕ ਆਪਣੇ ਵਿਆਹ ਨੂੰ ਖਾਸ ਬਣਾਉਣ ਲਈ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਕਾਰਨ ਉਹ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਪਰ ਇਸ ਦੌਰਾਨ ਲਖਨਊ ਦੁਲਹਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਦੁਲਹਨ ਲਾਲ ਲਹਿੰਗਾ ਨਹੀਂ ਬਨਾਰਸੀ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਲਾੜੀ ਪੀਲੇ ਰੰਗ ਦੀ ਬਿਕਨੀ, ਸਿਰ ‘ਤੇ ਸਕਾਰਫ, ਹੱਥਾਂ ‘ਚ ਚੂੜੀਆਂ, ਗਲੇ ‘ਚ ਭਾਰੀ ਹਾਰ ਅਤੇ ਹੱਥਾਂ ‘ਤੇ ਮਹਿੰਦੀ ਲਾਏ ਨਜ਼ਰ ਆ ਰਹੀ ਹੈ। ਦੂਜੇ ਪਾਸੇ ਲਾੜਾ ਕਰੀਮ ਰੰਗ ਦੀ ਸ਼ੇਰਵਾਨੀ ਪਾਏ ਨਜ਼ਰ ਆ ਰਿਹਾ ਹੈ। ਜਿੱਥੇ ਲਾੜੀ ਲਾੜੇ ਨੂੰ ਹਾਰ ਪਾ ਰਹੀ ਹੈ।
ਜਾਣੋ ਇਸ ਤਸਵੀਰ ਵਿੱਚ ਕਿੰਨੀ ਹੈ ਸੱਚਾਈ
ਅਸਲ ‘ਚ ਅਜੀਬ ਪਹਿਰਾਵੇ ‘ਚ ਵਿਆਹ ਕਰਨ ਜਾ ਰਹੀ ਲਖਨਊ ਦੀ ਇਹ ਕੁੜੀ ਅਸਲੀ ਕੁੜੀ ਨਹੀਂ ਹੈ। ਦਰਅਸਲ ਇਹ ਤਸਵੀਰ AI ਦੁਆਰਾ ਤਿਆਰ ਕੀਤੀ ਗਈ ਹੈ। ਤਸਵੀਰ ‘ਚ ਇੰਨੀ ਜ਼ਿਆਦਾ ਸੱਚਾਈ ਹੈ ਕਿ ਇਸ ਤਸਵੀਰ ਨੂੰ ਦੇਖ ਕੇ ਲੋਕਾਂ ਨੇ ਇਸ ਨੂੰ ਸੱਚੀ ਤਸਵੀਰ ਸਮਝ ਕੇ ਤਸਵੀਰ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤਸਵੀਰ ਦੀ ਅਸਲੀਅਤ ਨਾਲ ਕੋਈ ਸਬੰਧ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ