ਘਰ ਵਿਚ ਇਨ੍ਵ੍ਹਾਂ ਚੀਜ਼ਾਂ ਦੀ ਵਰਤੋ ਨਾਲ ਬਣਾਈ ਗਈ ਵੈਕਸ ਨਾਲ ਪਾਓ ਅਨਚਾਹੇ ਵਾਲਾ ਤੋਂ ਛੁਟਕਾਰਾ

07/15/2017 3:53:08 PM

ਨਵੀਂ ਦਿੱਲੀ— ਚਿਹਰੇ ਦੀ ਖੂਬਸੂਰਤੀ ਵਿਚ ਰੁੱਕਾਵਟ ਪਾਉਂਣ ਦਾ ਕੰਮ ਕਰਦੇ ਹਨ ਅਨਚਾਹੇ ਵਾਲ। ਜ਼ਿਆਦਾਤਰ ਲੜਕੀਆਂ ਚਿਹਰੇ,ਪੈਰ, ਅੰਡਰਆਰਮਸ ਦੇ ਅਨਚਾਹੇ ਵਾਲਾਂ ਨੂੰ ਹਟਾਉਣ ਲਈ ਪਾਰਲਰ ਜਾ ਕੇ ਵੈਕਸਿੰਗ ਕਰਵਾਉਂਦੀਆਂ ਹਨ ਅਤੇ ਉਸ 'ਤੇ ਹਜ਼ਾਰਾ ਪੈਸੇ ਖਰਚ ਕਰ ਦਿੰਦੀਆਂ ਹਨ। ਮੰਨਿਆ ਕਿ ਪਾਰਲਰ ਜਾ ਕੇ ਵੈਕਸਿੰਗ ਕਰਵਾਉਣਾ ਲੋਕਾਂ ਦਾ ਕ੍ਰੇਜ਼ ਬਣ ਗਿਆ ਹੈ ਪਰ ਅੱਜ ਵੀ ਕੁਝ ਲੜਕੀਆਂ ਅਜਿਹੀਆਂ ਹਨ ਜੋ ਪਾਰਲਰ ਜਾਣ ਦੀ ਸਮੱਰਥਾ ਨਹੀਂ ਰੱਖਦੀਆਂ ਅਤੇ ਆਪਣੀ ਖੂਬਸੂਰਤੀ ਨੂੰ ਬਣਾਈ ਰੱਖਣਾ ਚਾਹੁੰਦੀਆਂ ਹਨ। ਜੇ ਤੁਸੀਂ ਵੀ ਉਨ੍ਹਾਂ ਲੜਕੀਆਂ ਵਿਚੋਂ ਇਕ ਹੋ ਅਤੇ ਪਾਰਲਰ ਵਿਚ ਵੈਕਸਿੰਗ ਕਰਵਾਉਣ ਤੋਂ ਬਚਣ ਚਾਹੁੰਦੀ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਕੁਦਰਤੀ ਤਰੀਕੇ ਨਾਲ ਵੈਕਸਿੰਗ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ ਜੋ ਕੈਮੀਕਲਸ ਮੁਕਤ ਹੋਵੇਗਾ। ਇਸ ਦੀ ਮਦਦ ਨਾਲ ਤੁਸੀਂ ਸਰੀਰ ਦੇ ਅਨਚਾਹੇ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਜ਼ਰੂਰੀ ਸਮੱਗਰੀ
- 1 ਚਮਚ ਜਿਲੇਟਿਨ ਪਾਊਡਰ
- 1 ਚਮਚ ਕੱਚਾ ਦੁੱਧ
- 1/2 ਚਮਚ ਬੇਕਿੰਗ ਸੋਡਾ
- 1 ਚਮਚ ਖੀਰੇ ਦੇ ਰਸ
ਵੈਕਸ ਬਣਾਉਣ ਦਾ ਤਰੀਕਾ 
ਵੈਕਸ ਬਣਾਉਣ ਲਈ ਇਕ ਕੋਲੀ ਵਿਚ ਜਿਲੇਟਿਨ ਪਾਊਡਰ, ਕੱਚਾ ਦੁੱਧ, ਖੀਰੇ ਦਾ ਰਸ ਅਤੇ ਬੇਕਿੰਗ ਸੋਡਾ ਮਿਲਾ ਲਓ। ਇਸ ਪੇਸਟ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ 15 ਮਿੰਟ ਲਈ ਮਾਈਕਰੋਵੇਵ ਵਿਟ ਰੱਖ ਦਿਓ। ਮਾਈਕਰੋਵੇਵ ਵਿਚੋਂ ਕੱਢ ਕੇ ਇਸ ਨੂੰ ਫਿਰ ਤੋਂ ਮਿਕਸ ਕਰੋ। ਫਿਰ ਇਸ ਨੂੰ ਤੁਸੀਂ ਅੰਡਰਆਰਮਸ, ਲੱਤਾ ਅਤੇ ਹੋਰ ਦੂਜਿਆਂ ਹਿੱਸਿਆਂ 'ਤੇ ਲੇਪ ਦੀ ਤਰ੍ਹਾਂ ਲਗਾਓ। ਥੋੜ੍ਹੀ ਦੇਰ ਬਾਅਦ ਇਸ ਨੂੰ ਵੈਕਸ ਦੀ ਤਰ੍ਹਾਂ ਰਿਮੂਵ ਕਰੋ। ਇਸ ਨਾਲ ਸਰੀਰ 'ਤੇ ਮੌਜੂਦ ਅਨਚਾਹੇ ਵਾਲ ਆਸਾਨੀ ਨਾਲ ਹਮੇਸ਼ਾ ਲਈ ਨਿਕਲ ਜਾਣਗੇ। ਇਸ ਪ੍ਰਕਿਰਿਆ ਨੂੰ ਤੁਸੀਂ ਕਦੀਂ ਵੀ ਇਸਤੇਮਾਲ ਕਰ ਸਕਦੀ ਹੋ ਅਤੇ ਬਹਿਤਰ ਨਤੀਜ਼ਾ ਪਾ ਸਕਦੀ ਹੋ।


Related News