ਚਟਪਟੀ ਫਰੂਟ ਚਾਟ ਦਾ ਮਜ਼ਾ ਲਓ

04/19/2018 3:21:45 PM

ਜਲੰਧਰ— ਕਦੀ-ਕਦੀ ਚਟਪਟਾ ਖਾਣ ਦਾ ਮਨ ਕਰਦਾ ਹੈ। ਬੱਚੇ ਤਾਂ ਫਰੂਟ ਦੇਖ ਕੇ ਇਸ ਨੂੰ ਨਾ ਖਾਣ ਦਾ ਬਹਾਨਾ ਬਣਾਉਂਦੇ ਹਨ ਪਰ ਜੇਕਰ ਇਸ ਨੂੰ ਚਟਪਟੇ ਤਰੀਕੇ ਨਾਲ ਪਰੋਸਿਆ ਜਾਵੇ ਤਾਂ ਉਹ ਬਹੁਤ ਖੁਸ਼ ਹੋ ਕੇ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਆਸਾਨੀ ਨਾਲ ਫਰੂਟ ਚਾਟ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ।
ਸਮੱਗਰੀ
- ਉੱਬਲੇ ਆਲੂ 150 ਗ੍ਰਾਮ
- ਕੇਲਾ 100 ਗ੍ਰਾਮ
- ਸੇਬ 150 ਗ੍ਰਾਮ
- ਖੀਰਾ 120 ਗ੍ਰਾਮ
- ਕਚਾਲੂ 150 ਗ੍ਰਾਮ
- ਲੋਬੀਆ 150 ਗ੍ਰਾਮ
- ਪਪੀਤਾ 150 ਗ੍ਰਾਮ
- ਲਾਲ ਮਿਰਚ 1 ਚਮਚ
- ਜੀਰਾ ਪਾਊਡਰ 1 ਚਮਚ
- ਹਰੀ ਮਿਰਚ 1 ਚਮਚ
- ਨਿੰਬੂ ਦਾ ਰਸ 1 ਚਮਚ
- ਇਮਲੀ ਦਾ ਗੁੱਦਾ 3 ਚਮਚ
- ਇਮਲੀ ਦੀ ਚਟਨੀ 3 ਚਮਚ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਸਾਰੇ ਫਰੂਟ ਕੱਟ ਲਓ ਅਤੇ ਇਕ ਬਾਊਲ 'ਚ ਆਲੂ, ਕੇਲੇ, ਸੇਬ, ਖੀਰਾ, ਕਚਾਲੂ, ਪਪੀਤਾ ਅਤੇ ਲੋਬੀਆ ਪਾ ਦਿਓ।
2. ਹੁਣ ਇਸ 'ਚ ਲਾਲ ਮਿਰਚ, ਚਾਟ ਮਸਾਲ, ਹਰੀ ਮਿਰਚ, ਕਾਲਾ ਨਮਕ, ਜੀਰਾ, ਹਰੀ ਮਿਰਚ, ਨਿੰਬੂ ਦਾ ਰਸ, ਇਮਲੀ ਦਾ ਗੁੱਦਾ, ਇਮਲੀ ਦੀ ਚਟਨੀ ਪਾ ਕੇ ਮਿਕਸ ਕਰ ਲਓ।
3. ਚਾਟ ਬਣ ਕੇ ਤਿਆਰ ਹੈ, ਇਸ ਨੂੰ ਸਰਵ ਕਰੋ।


Related News