ਮਾਡਲਿੰਗ ਤੋਂ ਲੈ ਕੇ ਹੁਣ ਤੱਕ ਇਸ ਤਰ੍ਹਾਂ ਬਦਲਿਆ ਸਮ੍ਰਿਤੀ ਨੇ ਆਪਣਾ ਸਟਾਇਲ
Wednesday, Apr 05, 2017 - 01:12 PM (IST)

ਮੁੰਬਈ— ਸਮ੍ਰਿਤੀ ਇਰਾਨੀ ਇੱਕ ਮਸ਼ਹੂਰ ਟੀ.ਵੀ ਐਕਟਰ ਅਤੇ ਸੰਸਦ ਦੀ ਮੈਂਬਰ ਹੈ। ਸਮ੍ਰਿਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਉਹ ਮਿਸ ਇੰਡੀਆ 1998 ਦੀ ਫਾਇਨਲਲਿਸ਼ਟ ਰਹਿ ਚੁੱਕੀ ਹੈ।
ਟੀ.ਵੀ ਸ਼ੋਅ ਕਿਉਂਕਿ ਸਾਸ ਵੀ ਕਬੀ ਬਹੂ ਥੀ ਤੋਂ ਸਮ੍ਰਿਤੀ ਬਹੁਤ ਮਸ਼ਹੂਰ ਹੋਈ ਸੀ। 2003 ''ਚ ਇਹ ਬੀ.ਜੇ.ਪੀ ਦਾ ਹਿੱਸਾ ਬਣੀ। ਸਟਾਇਲ ਦੀ ਗੱਲ ਕਰੀਏ ਤਾਂ ਸਮ੍ਰਿਤੀ ਟੀ.ਵੀ. ਸੀਰੀਅਲ ਵਿੱਚ ਸਾੜੀ ''ਚ ਹੀ ਨਜ਼ਰ ਆਈ ਸੀ। ਉਨ੍ਹਾਂ ਨੇ ਸ਼ੋਅ ''ਚ ਹਮੇਸ਼ਾ ਟ੍ਰੈਡੀਸ਼ਨਲ ਕੱਪੜੇ ਹੀ ਪਹਿਣੇ। 41 ਸਾਲ ਦੀ ਸਮ੍ਰਿਤੀ ਦਾ ਸਟਾਇਲ ਅੱਜ ਵੀ ਕਿਸੇ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਇਸ ਸਫਰ ''ਚ ਉਹ ਸ਼ਾਟਸ ਤੋਂ ਲੈ ਕੇ ਸਾੜੀ ''ਚ ਨਜ਼ਰ ਆਈ। ਪਹਿਲਾਂ ਦੀ ਸਮ੍ਰਿਤੀ ਇਰਾਨੀ ਦੀ ਗੱਲ ਕਰੀਏ ਤਾਂ ਉਹ ਸ਼ਾਟਸ ''ਚ ਦਿਖਾਈ ਦਿੰਦੀ ਸੀ। ਪਰ ਟੀ.ਵੀ. ਸੀਰੀਅਲ ਦੇ ਬਾਅਦ ਉਹ ਜ਼ਿਆਦਾਤਰ ਸਾੜੀ ''ਚ ਦਿਖਾਈ ਦੇਣ ਲੱਗੀ। ਸਮ੍ਰਿਤੀ ਦਾ ਵਿਆਹ ਜੁਵਿਨ ਇਰਾਨੀ ਨਾਲ ਹੋਈ।
ਹੁਣ ਸਮ੍ਰਿਤੀ ਕਾਟਨ ਸਾੜੀ ਨਾਲ ਸਿੰਪਲ ਬੰਨ ਬਣਾਉਦੀ ਹੈ ਅਤੇ ਟ੍ਰੈਡੀਸ਼ਨਲ ਲੁੱਕ ''ਚ ਹੀ ਦਿਖਾਈ ਦਿੰਦੀ ਹੈ। ਅੱਜ ਅਸੀਂ ਤੁਹਾਨੂੰ ਸਮ੍ਰਿਤੀ ਇਰਾਨੀ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਸਟਾਇਲ ਕਿਸ ਤਰ੍ਹਾਂ ਬਦਲ ਗਿਆ।