ਸਟਾਈਲਿਸ਼ ਦਿੱਸਣ ਲਈ ਤੁਸੀਂ ਵੀ ਅਜਮਾਓ ਕਰੋਸ਼ੀਆ ਨੈੱਕਲੇਸ

04/13/2017 4:27:12 PM

ਮੁੰਬਈ— ਗਰਮੀ ਦੇ ਮੌਸਮ ''ਚ ਪੁਰਾਣੀਆਂ ਚੀਜ਼ਾਂ ਨੂੰ ਕੁਝ ਕਿਰਿਏਟਿਵ ਆਈਡੀਆ ਨਾਲ ਪਾਇਆ ਜਾ ਸਕਦਾ ਹੈ। ਇਸ ਮੌਸਮ ''ਚ ਫੰਕੀ ਲੁਕ ਪਾਉਣ ਲਈ ਕਰੋਸ਼ੀਏ ਵਾਲੀ ਜਿਊਲਰੀ ਪਾਉਣਾ ਬਿਹਤਰ ਹੋਵੇਗਾ। ਇਹ ਜਿਊਲਰੀ ਬਹੁਤ ਲਾਈਟ ਅਤੇ ਵੱਖਰੀ ਕਿਸਮ ਦੀ ਹੁੰਦੀ ਹੈ। ਵੱਖ-ਵੱਖ ਰੰਗਾਂ ਦੇ ਕਰੋਸ਼ੀਏ ਵਰਕ ''ਚ ਪਰਲ, ਬਟਨ, ਨੋਟ ਅਤੇ ਪੈਡੇਂਟ ਡਿਜ਼ਾਈਨ ਆਸਾਨੀ ਨਾਲ ਬਾਜ਼ਾਰੋਂ ਮਿਲ ਜਾਂਦੇ ਹਨ ਪਰ ਜੇ ਤੁਹਾਨੂੰ ਖੁਦ ਵੀ ਕਰੋਸ਼ੀਏ ਦੀ ਜਾਣਕਾਰੀ ਹੈ ਤਾਂ ਤੁਸੀਂ ਖੁਦ ਵੀ ਡਿਜ਼ਾਈਨ ਕਰ ਸਕਦੇ ਹੋ।
ਅੱਜ ਅਸੀਂ ਤੁਹਾਨੂੰ ਇਸ ਕਰੋਸ਼ੀਏ ਜਿਊਲਰੀ ਨੂੰ ਪਾਉਣ ਦੇ ਵੱਖ-ਵੱਖ ਢੰਗਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
1. ਵਿਟੇਂਜ ਕਰੋਸ਼ੀਆ ਨੈੱਕਲੇਸ
ਵਿਟੇਂਜ ਸਦਾ ਰਹਿਣ ਵਾਲਾ ਫੈਸ਼ਨ ਹੈ ਅਤੇ ਡਰੈੱਸਾਂ, ਸਕਾਰਫ, ਗੋਗਲਸ ਕਿਸੇ ਵੀ ਚੀਜ਼ ਨਾਲ ਇਨ੍ਹਾਂ ਦਾ ਟਚ ਤੁਹਾਨੂੰ ਕਲਾਸੀ ਲੁਕ ਦਿੰਦਾ ਹੈ ਤਾਂ ਇਸ ਵਾਰੀ ਬਲੈਕ, ਵਾਈਟ ਅਤੇ ਗੋਲਡਨ ਰੰਗ ਵਾਲੇ ਕਰੋਸ਼ੀਏ ਨੈੱਕਲੇਸ ਟ੍ਰਾਈ ਕਰੋ।
ਵਿਟੇਂਜ ਲੁਕ ਲਈ ਖਾਸਤੌਰ ''ਤੇ ਬਲੈਕ ਐਂਡ ਵਾਈਟ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਆਪਣੀ ਕਰੋਸ਼ੀਏ ਨੈੱਕਲੇਸ ਨੂੰ ਕਲਾਸੀ ਡਰੈੱਸ ਨਾਲ ਪਾਓ। ਤੁਹਾਨੂੰ ਸੁੰਦਰ ਲੁਕ ਮਿਲੇਗੀ। ਨੈੱਕਲੇਸ ਦੀ ਲੁਕ ਤਦ ਹੀ ਉੱਭਰੇਗੀ ਜਦੋਂ ਤੁਹਾਡੀ ਡਰੈੱਸ ਸਿੰਪਲ ਹੋਵੇਗੀ।
2. ਬੀਡਸ ਅਤੇ ਬਟਨ
ਕਰੋਸ਼ੀਏ ਵਾਲੀ ਨੈੱਕਲੇਸ ''ਚ ਬੀਡਸ ਅਤੇ ਬਟਨ ਇਸ ਨੂੰ ਫੰਕੀ ਬਣਾਉਣ ਦਾ ਕੰਮ ਕਰਦੇ ਹਨ। ਬੀਟ ਪਾਰਟੀ ਜਾਂ ਹੈਂਗ ਆਉਟਸ ਦੌਰਾਨ ਇਸ ਨੂੰ ਪਾਓ।
ਇਹ ਨੈੱਕਲੇਸ ਭਾਰੀ ਹੁੰਦੇ ਹਨ। ਇਸ ਲਈ ਇਸ ਨਾਲ ਕੋਈ ਦੂਜੀ ਜਿਊਲਰੀ  ਨਾ ਪਾਓ
ਕੱਪੜਿਆਂ ''ਚ ਪਲੀਟੇਂਡ, ਕੈਜੂਅਲ ਸਕਰਟ ਅਤੇ ਮੈਕਸੀ ਡਰੈੱਸ ਠੀਕ ਰਹੇਗੀ।
3. ਫਲੋਰਲ ਕਰੋਸ਼ੀਆ ਨੈੱਕਲੇਸ
ਇਸ ਸੀਜਨ ਸਿਰਫ ਫਲੋਰਲ ਡਰੈੱਸ ਹੀ ਨਹੀਂ ਸਗੋਂ ਫਲੋਰਲ ਨੈੱਕਲੇਸ ਵੀ ਤੁਹਾਨੂੰ ਇਕ ਖਾਸ ਲੁਕ ਦੇਣਗੇ।
ਸੈਮੀ ਫਾਰਮਲ ਡਰੈੱਸਾਂ ਨਾਲ ਇਸ ਪੈਟਰਨ ਵਾਲੀ ਜਿਊਲਰੀ ਨੂੰ ਪਾਓ।
4. ਪੇਡੈਂਟ ਕਰੋਸ਼ੀਆ ਨੈੱਕਲੇਸ
ਆਰਾਮ ਅਤੇ ਸਟਾਈਲ ਦੋਹਾਂ ਮਾਮਲਿਆਂ ''ਚ ਕਰੋਸ਼ੀਆ ਜਿਊਲਰੀ ਦਾ ਪੇਡੈਂਟ ਸਟਾਈਲ ਬਹੁਤ ਵਧੀਆ ਹੈ। ਨੇਕਪੀਸ ''ਚ ਸਿਰਫ ਪੇਡੈਂਟ ਨੂੰ ਕਰੋਸ਼ੀਏ ਵਾਲਾ ਰੱਖੋ। ਕਾਲਜ ''ਚ ਕੈਜੂਅਲ ਜੀਨ, ਦਫਤਰ ''ਚ ਫੋਰਮਲ ਟਰਾਊਜਰ ਨਾਲ ਇਹ ਵਧੀਆ ਲੱਗਣਗੇ।
ਕਿਸੇ ਵੀ ਪ੍ਰੀਟਿੰਡ ਡਰੈੱਸ ਨਾਲ ਇਸ ਪੇਡੈਂਟ ਨੂੰ ਕੈਰੀ ਕਰ ਸਕਦੇ ਹੋ।
5. ਚੋਕਰ ਸਟਾਈਲ ਕਰੋਸ਼ੀਆ ਨੈੱਕਲੇਸ
ਇਸ ਸਟਾਈਲ ਦੇ ਪੇਡੈਂਟ ਦਾ ਅੱਜ-ਕਲ੍ਹ ਬਹੁਤ ਟਰੈਂਡ ਹੈ। ਆਫ ਸ਼ੋਲਡਰ ਜੰਪਸੂਟ ਅਤੇ ਟੋਪ ਨਾਲ ਇਸ ਨੂੰ ਪਾਇਆ ਜਾ ਸਕਦਾ ਹੈ। 

Related News