ਸ਼ੁਭਮਨ ਦਾ ਬੱਲਾ ਫਿਰ ਅਭਿਸ਼ੇਕ ਲਈ ਸ਼ੁਭ ਸਾਬਤ ਹੋਇਆ

Monday, Jul 08, 2024 - 04:24 PM (IST)

ਹਰਾਰੇ, (ਭਾਸ਼ਾ) ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੇ ਪਹਿਲੇ ਮੈਚ 'ਚ ਜ਼ੀਰੋ 'ਤੇ ਆਊਟ ਹੋਣ ਤੋਂ ਬਾਅਦ ਭਾਰਤ ਦੇ ਨੌਜਵਾਨ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਜ਼ਿੰਬਾਬਵੇ ਖਿਲਾਫ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਜਿਸ ਬੱਲੇ ਨਾਲ ਸੈਂਕੜਾ ਜੜਿਆ, ਉਹ ਉਸ ਨੇ ਕਪਤਾਨ ਸ਼ੁਭਮਨ ਗਿੱਲ ਤੋਂ ਲਿਆ ਸੀ, ਜੋ ਉਸ ਲਈ ਜੂਨੀਅਰ ਕ੍ਰਿਕਟ ਦੇ ਦਿਨਾਂ ਵਾਂਗ ਸ਼ੁਭ ਸਾਬਤ ਹੋਇਆ। ਅਭਿਸ਼ੇਕ ਨੇ 47 ਗੇਂਦਾਂ 'ਚ 100 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਦੀ ਬਦੌਲਤ ਭਾਰਤ ਨੇ ਇਹ ਮੈਚ 100 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ। 

ਅਭਿਸ਼ੇਕ ਨੇ ਮੈਚ ਤੋਂ ਬਾਅਦ ਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਸ ਨੇ ਕਿਹਾ, ''ਸ਼ੁਭਮਨ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਹੀ ਸਮੇਂ 'ਤੇ ਆਪਣਾ ਬੱਲਾ ਦਿੱਤਾ। ਇਸ ਪਾਰੀ ਦੀ ਮੇਰੇ ਅਤੇ ਟੀਮ ਨੂੰ ਸਖ਼ਤ ਲੋੜ ਸੀ।'' ਅਭਿਸ਼ੇਕ ਨੇ ਕਿਹਾ, ''ਅੰਡਰ-14 ਦੇ ਦਿਨਾਂ ਤੋਂ ਅਜਿਹਾ ਹੋ ਰਿਹਾ ਹੈ। ਜਦੋਂ ਵੀ ਮੈਂ ਉਸ ਦੇ ਬੱਲੇ ਨਾਲ ਖੇਡਿਆ, ਮੈਂ ਚੰਗਾ ਪ੍ਰਦਰਸ਼ਨ ਕੀਤਾ ਅਤੇ ਅੱਜ ਵੀ ਅਜਿਹਾ ਹੋਇਆ।'' ਉਸ ਨੇ ਚੁਟਕੀ ਲਈ, ''ਮੈਂ ਸਿਰਫ ਉਸ ਦੇ ਬੱਲੇ ਨਾਲ ਖੇਡਿਆ ਜੋ ਮੈਨੂੰ ਕਾਫੀ ਬੇਨਤੀ ਕਰਨ ਤੋਂ ਬਾਅਦ ਮਿਲਿਆ। ਉਹ ਆਪਣਾ ਬੱਲਾ ਆਸਾਨੀ ਨਾਲ ਨਹੀਂ ਦਿੰਦਾ। ਜਦੋਂ ਮੈਨੂੰ ਲੱਗਦਾ ਹੈ ਕਿ ਵਾਪਸੀ ਕਰਨ ਲਈ ਮੈਨੂੰ ਉਸ ਦੇ ਬੱਲੇ ਨਾਲ ਖੇਡਣਾ ਪਵੇਗਾ, ਤਾਂ ਇਹ ਮੇਰੇ ਲਈ ਆਖਰੀ ਵਿਕਲਪ ਹੈ।


Tarsem Singh

Content Editor

Related News