ਅਮਰਨਾਥ ਯਾਤਰਾ ਲਈ ਜਾ ਰਹੇ ਸ਼ਰਧਾਲੂਆਂ 'ਤੇ ਹਮਲਾ, ਨੈਸ਼ਨਲ ਹਾਈਵੇਅ 'ਤੇ ਵਾਪਰੀ ਘਟਨਾ
Monday, Jul 08, 2024 - 03:10 PM (IST)
ਫ਼ਰੀਦਕੋਟ (ਰਾਜਨ) : ਸ੍ਰੀ ਅਮਰਨਾਥ ਯਾਤਰਾ ਲਈ ਮੋਟਰਸਾਈਕਲਾਂ ’ਤੇ ਜਾ ਰਹੇ ਇਕ ਜੱਥੇ ’ਤੇ ਪਿੰਡ ਚਹਿਲ (ਫ਼ਰੀਦਕੋਟ) ਵਿਖੇ ਪਹਿਲਾਂ ਤੋਂ ਹੀ ਘਾਤ ਲਾਈ ਬੈਠੇ ਕੁੱਝ ਲੁਟੇਰਿਆਂ ਨੇ ਲੁੱਟ-ਖੋਹ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਤਿੰਨ ਯਾਤਰੀਆਂ ਨੂੰ ਤੇਜ਼ਧਾਰ ਹਥਿਆਰਾਂ ਦੇ ਵਾਰ ਨਾਲ ਜ਼ਖਮੀ ਕਰ ਕੇ ਲੁਟੇਰੇ ਬਾਈਕ ਅਤੇ ਨਕਦੀ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਸਦਰ ਦੇ ਦੇ ਐੱਸ. ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੀਤੇ ਦਿਨ ਸਵੇਰੇ ਕਰੀਬ ਤਿੰਨ ਵਜੇ ਨੈਸ਼ਨਲ ਹਾਈਵੇ-54 ’ਤੇ ਵਾਪਰੀ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਪੜ੍ਹੋ ਅਗਲੇ ਦਿਨਾਂ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ
ਉਨ੍ਹਾਂ ਦੱਸਿਆ ਕਿ ਜ਼ੀਦਾ (ਬਠਿੰਡਾ) ਤੋਂ ਕਰੀਬ 11 ਮੋਟਰਸਾਈਕਲਾਂ ’ਤੇ 22 ਸ਼ਰਧਾਲੂ ਸ੍ਰੀ ਅਮਰਨਾਥ ਯਾਤਰਾ ਲਈ ਸਵੇਰੇ ਕਰੀਬ 2 ਵਜੇ ਚੱਲੇ ਸਨ ਅਤੇ ਇਹ ਜੱਥਾ ਜਦੋਂ 3 ਵਜੇ ਪਿੰਡ ਚਹਿਲ (ਫ਼ਰੀਦਕੋਟ) ਦੇ ਸੇਮ ਨਾਲੇ ਕੋਲ ਪੁੱਜਾ ਤਾਂ ਤਿੰਨ ਲੁਟੇਰਿਆਂ ਨੇ ਇਕ ਬਾਈਕ ’ਤੇ ਤੇਜ਼ਧਾਰ ਹਥਿਆਰ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਸ 'ਚ ਇਕ ਯਾਤਰੀ ਦੇ ਹੱਥ ਦੀ ਉਂਗਲ ਕੱਟੀ ਗਈ ਅਤੇ ਦੂਜੇ ਦੀ ਲੱਤ ’ਤੇ ਸੱਟਾਂ ਵੱਜੀਆਂ।
ਇਹ ਵੀ ਪੜ੍ਹੋ : ਪੰਜਾਬ 'ਚ ਕਵਰੇਜ ਕਰ ਰਹੇ ਪੱਤਰਕਾਰ ਨਾਲ ਵਾਪਰਿਆ ਵੱਡਾ ਹਾਦਸਾ, ਪੜ੍ਹੋ ਕੀ ਹੈ ਪੂਰੀ ਖ਼ਬਰ
ਉਨ੍ਹਾਂ ਦੱਸਿਆ ਕਿ ਮੌਕੇ ’ਤੇ ਹੋਈ ਹੱਥੋਪਾਈ ਦੌਰਾਨ ਜਦੋਂ ਸ਼ਰਧਾਲੂਆਂ ਦੀ ਬਾਈਕ ਹੇਠਾਂ ਡਿੱਗ ਪਈ ਤਾਂ ਸ਼ਰਧਾਲੂ ਆਪਣੀ ਜਾਨ ਬਚਾਉਣ ਲਈ ਜਦੋਂ ਖੇਤ ਵੱਲ ਭੱਜ ਗਏ ਤਾਂ ਲੁਟੇਰੇ ਬਾਈਕ, ਨਕਦੀ ਅਤੇ ਹੋਰ ਸਾਮਾਨ ਨਾਲ ਭਰੇ ਦੋ ਬੈਗ ਲੈ ਕੇ ਫ਼ਰਾਰ ਹੋ ਗਏ। ਐੱਸ. ਆਈ. ਨੇ ਦੱਸਿਆ ਕਿ ਪੁਲਸ ਵਲੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਲੈ ਕੇ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਜ਼ਖਮੀ ਸ਼ਰਧਾਲੂ ਅਜੇ ਕੁਮਾਰ, ਕੇਵਲ ਸਿੰਘ ਅਤੇ ਸੰਜੀਵ ਕੁਮਾਰ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾ ਦਿੱਤੀ ਗਈ ਹੈ। ਉਕਤ ਤਿੰਨੇ ਜ਼ਖਮੀ ਸ਼ਰਧਾਲੂਆਂ ਨੇ ਦੱਸਿਆ ਕਿ ਬੈਗ ’ਚ ਕੱਪੜੇ, ਨਕਦੀ, ਏ. ਟੀ. ਐੱਮ. ਕਾਰਡ ਅਤੇ ਬਾਈਕ ਦੇ ਕਾਗਜ਼ਾਤ ਤੋਂ ਇਲਾਵਾ ਹੋਰ ਵੀ ਸਾਮਾਨ ਸੀ, ਜੋ ਲੁਟੇਰੇ ਬਾਈਕ ਸਮੇਤ ਲੈ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8