ਗੁਲਾਬੀ ਗਲ੍ਹ ਪਾਉਣ ਲਈ ਅਪਣਾਓ ਇਹ ਟਿਪਸ

09/16/2017 4:30:40 PM

ਨਵੀਂ ਦਿੱਲੀ— ਹਰ ਔਰਤ ਚਾਹੁੰਦੀ ਹੈ ਕਿ ਉਸ ਦੀਆਂ ਗੱਲਾਂ ਗੁਲਾਬੀ ਹੋਣ। ਇਸ ਲਈ ਉਹ ਜਦੋਂ ਵੀ ਕਿਸੇ ਪਾਰਟੀ ਜਾਂ ਫੰਕਸ਼ਨ ਵਿਚ ਜਾਂਦੀਆਂ ਹਨ ਤਾਂ ਬਲੱਸ਼ਰ ਨਾਲ ਗਲ੍ਹਾਂ ਨੂੰ ਗੁਲਾਬੀ ਕਰ ਲੈਂਦੀਆਂ ਹਨ ਜੋ ਮੇਕਅੱਪ ਉਤਾਰਨ ਦੇ ਬਾਅਦ ਦੁਬਾਰਾ ਪਹਿਲੇ ਵਰਗੇ ਹੋ ਜਾਂਦੇ ਹਨ। ਅਜਿਹੇ ਵਿਚ ਚਿਕਸ ਨੂੰ ਬਿਨਾਂ ਮੇਕਅੱਪ ਦੇ ਗੁਲਾਬੀ ਬਣਾਉਣ ਲਈ ਕੁਝ ਕੁਦਰਤੀ ਤਰੀਕੇ ਅਪਣਾ ਸਕਦੇ ਹੋ, ਜਿਸ ਨਾਲ ਹਮੇਸ਼ਾ ਲਈ ਤੁਹਾਡੇ ਗਲ੍ਹ ਕਿਸੇ ਬੀਵੁੱਡ ਐਕਟ੍ਰਸ ਦੀ ਤਰ੍ਹਾਂ ਪਿੰਕ ਹੋ ਜਾਣਗੇ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਘਰੇਲੂ ਨੁਸਖਿਆਂ ਦੇ ਟਿਪਸ 
1. ਮਸਾਜ
ਚਿਹਰੇ ਨੂੰ ਕੁਦਰਤੀ ਤਰੀਕੇ ਨਾਲ ਗੁਲਾਬੀ ਬਣਾਉਣ ਲਈ ਕਿਸੇ ਤੇਲ ਜਾਂ ਕਰੀਮ ਨਾਲ ਗਲ੍ਹਾਂ ਦੀ ਮਸਾਜ ਕਰੋ। ਇਸ ਨਾਲ ਬਲੱਡ ਸਰਕੁਲੇਸ਼ਨ ਵਧਦਾ ਹੈ ਅਤੇ ਗਲ੍ਹਾਂ 'ਤੇ ਕੁਦਰਤੀ ਤਰੀਕੇ ਦੀ ਲਾਲਗੀ ਆ ਜਾਂਦੀ ਹੈ। 
2. ਗਲ੍ਹਾਂ ਨੂੰ ਰਗੜੋ
ਨਿੰਬੂ ਵਿਚ ਚੀਨੀ ਪਾ ਕੇ ਚਿਹਰੇ 'ਤੇ ਸਕ੍ਰਬ ਦੀ ਤਰ੍ਹਾਂ ਰਗੜੋ। ਇਸ ਨਾਲ ਡੈੱਡ ਚਮੜੀ ਤਾਂ ਨਿਕਲੇਗੀ ਹੀ ਨਾਲ ਹੀ ਚਿਹਰੇ 'ਤੇ ਕੁਦਰਤੀ ਗਲੋ ਵੀ ਆ ਜਾਵੇਗਾ।
3. ਕੋਸੇ ਪਾਣੀ ਨਾਲ ਧੋਵੋ
ਗਲ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਬਲੱਸ਼ ਕਰਨ ਲਈ ਚਿਹਰੇ ਨੂੰ ਕੋਸੇ ਪਾਣੀ ਨਾਲ ਧੋਵੋ, ਜਿਸ ਨਾਲ ਬਲੱਡ ਸਰਕੁਲੇਸ਼ਨ ਵਧੇਗਾ। 
4. ਕਸਰਤ ਕਰੋ
ਰੋਜ਼ਾਨਾ ਕੁਝ ਦੇਰ ਕਸਰਤ ਜ਼ਰੂਰ ਕਰ,ੋ ਜਿਸ ਨਾਲ ਪਸੀਨੇ ਦੇ ਜਰੀਏ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਣਗੇ ਅਤੇ ਸਰੀਰ ਨੂੰ ਪੂਰੀ ਮਾਤਰਾ ਵਿਚ ਆਕਸੀਜ਼ਨ ਮਿਲੇਗੀ। ਇਸ ਨਾਲ ਵੀ ਗਲ੍ਹ ਕੁਦਰਤੀ ਤਰੀਕੇ ਨਾਲ ਗੁਲਾਬੀ ਹੋ ਜਾਣਗੇ। 
5. ਹੈਲਦੀ ਡਾਈਟ
ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈਲਦੀ ਡਾਈਟ ਲੈਣਾ ਹੈ। ਆਪਣੀ ਡਾਈਟ ਵਿਚ ਅਜਿਹੀ ਚੀਜ਼ਾਂ ਨੂੰ ਸ਼ਾਮਲ ਕਰੋ ਜਿਸ ਵਿਚ ਜ਼ਿਆਦਾ ਮਾਤਰਾ ਵਿਚ ਆਇਰਨ, ਵਿਟਾਮਿਨ ਸੀ ਅਤੇ ਈ ਹੋਵੇ। ਇਸ ਨਾਲ ਚਮੜੀ 'ਤੇ ਕੁਦਰਤੀ ਤਰੀਕੇ ਨਾਲ ਗੁਲਾਬੀ ਹੋ ਜਾਵੇਗੀ।
6. ਜ਼ਿਆਦ ਪਾਣੀ ਪੀਓ
ਰੋਜ਼ਾਨਾ ਘੱਟ ਤੋਂ ਘੱਟ 8-10 ਗਲਾਸ ਪਾਣੀ ਪੀਓ ਜਿਸ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲੇਗੀ ਅਤੇ ਗਲ੍ਹ ਵੀ ਗੁਲਾਬੀ ਹੋਣਗੇ।


Related News