ਇਨ੍ਹਾਂ ਕੁਕਿੰਗ ਟਿਪਸ ਨੂੰ ਅਪਣਾ ਕੇ ਬਣੋ Queen

05/23/2017 6:18:11 PM

ਨਵੀਂ ਦਿੱਲੀ— ਰਸੋਈ ''ਚ ਖਾਣਾ ਬਣਾਉਣਾ ਕੋਈ ਸੋਖਾ ਕੰਮ ਨਹੀਂ ਹੈ ਕੁਝ ਲੋਕਾਂ ਨੂੰ ਰਸੋਈ ਦੇ ਕੰਮ ਕਰਦੇ ਹੋਏ ਬਹੁਤ ਸਮਾਂ ਲੱਗ ਜਾਂਦਾ ਹੈ ਜਾਂ ਉਨ੍ਹਾਂ ਤੋਂ ਨਮਕ ਜ਼ਿਆਦਾ ਪੈ ਜਾਂਦਾ ਹੈ। ਇਸ ਨਾਲ ਬਹੁਤ ਜ਼ਿਆਦਾ ਟੈਂਸ਼ਨ ਹੋ ਜਾਂਦੀ ਹੈ। ਕਿਉਂਕਿ ਸੁਆਦ ਖਾਣਾ ਹਰ ਕਿਸੇ ਨੂੰ ਹੀ ਚੰਗਾ ਲਗਦਾ ਹੈ। ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਵਾਉਣ ਲਈ ਕੁਝ ਬਹਿਤਰੀਨ ਰਸੋਈ ਦੇ ਨੁਸਖੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕਿਚਨ ਕਵੀਨ ਬਣ ਸਕਦੀ ਹੋ।
1. ਬੇਕਿੰਗ ਕਰਨ ਤੋਂ ਪਹਿਲਾਂ ਆਪਣੇ ਓਵਨ ਨੂੰ ਪ੍ਰੀ ਹੀਟ ਜ਼ਰੂਰ ਦਿਓ। ਇਸ ਤੋਂ ਬਾਅਦ ਹੀ ਡਿਸ਼ ਉਸ ''ਚ ਬੇਕ ਹੋਣ ਲਈ ਰੱਖੋ।
2. ਜੇ ਤੁਸੀਂ ਕੁਝ ਉਬਾਲਣ ਦੇ ਲਈ ਰੱਖ ਰਹੀ ਹੋ ਤਾਂ ਪ੍ਰੈਸ਼ਰ ਕੁੱਕਰ ਦਾ ਢੱਕਣ ਧਿਆਨ ਨਾਲ ਬੰਦ ਕਰੋ ਤਾਂ ਕਿ ਇਸ ''ਚੋਂ ਸਟੀਮ ਕਿਨਾਰਿਆਂ ਤੋਂ ਬਾਹਰ ਨਾ ਨਿਕਲੇ ਅਤੇ ਗੈਸ ਵੀ ਘੱਟ ਹੀ ਰੱਖੋ।
3. ਜੇ ਸਬਜ਼ੀਆਂ ਨੂੰ ਉਬਾਲ ਕੇ ਇਸਤੇਮਾਲ ਕਰਨ ਵਾਲੀ ਹੋ ਤਾਂ ਤੜਕਾ ਲਗਾਉਂਦੇ ਸਮੇਂ ਦੂਜੇ ਗੈਸ ''ਤੇ ਉਬਲਿਆ ਹੋਇਆ ਪਾਣੀ ਤਿਆਰ ਰੱਖੋ। ਤੁਹਾਡਾ ਕੰਮ ਆਸਾਨ ਹੋ ਜਾਵੇਗਾ।
4. ਪਿਆਜ ਭੁੰਣਨ ਦੇ ਲਈ ਉਸ ''ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਪਾਓਗੇ ਤਾਂ ਉਹ ਜਲਦੀ ਹੀ ਪਕ ਜਾਣਗੇ।
5. ਖੀਰੇ ਨੂੰ ਇਕ ਝਟਕੇ ਨਾਲ ਵਿਚੋਂ ਤੋੜੋ ਕੱਟੋ ਨਾ ਇਸ ਨਾਲ ਉਸ ''ਚ ਕੜਵਾਪਨ ਨਹੀਂ ਰਹੇਗਾ।
6. ਕਿਚਨ ''ਚ ਤੇਜ਼ ਧਾਰ ਵਾਲੇ ਚਾਕੂ  ਅਤੇ ਫੂਡ ਪ੍ਰੋਸੈਸਰ ਰੱਖੋ ਜਿਸ ਨਾਲ ਤੁਸੀਂ ਜਲਦੀ ਅਤੇ ਆਸਾਨੀ ਨਾਲ ਸਬਜ਼ਿਆਂ ਕੱਟ ਸਕਦੇ ਹੋ।
7. ਲੋਹੇ ਦੀ ਕੜਾਈ ''ਚ ਖਾਣਾ ਬਣਾਉਣ ਨਾਲ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਹੈ।
8. ਖਾਣਾ ਬਣਾਉਣ ਤੋਂ ਪਹਿਲਾਂ ਹੀ ਸਾਰੀ ਸਮੱਗਰੀ ਤਿਆਰ ਰੱਖੋ  ਤਾਂ ਕਿ ਖਾਣਾ ਪਕਾਉਣ ''ਚ ਅਸਾਨੀ ਹੋਵੇ ਅਤੇ ਸਮੇਂ ਦੀ ਬਚਤ ਵੀ ਹੋ ਸਕੇ।
9. ਪੂਰਿਆਂ ਖਸਤਾ ਬਣਾਉਣ ਲਈ ਆਟੇ ''ਚ ਦੁੱਧ ਪਾ ਕੇ ਫਿਰ ਉਸ ਨੂੰ ਗੁੰਨੋ।
10. ਪਕੌੜੇ ਬਣਾਉਂਦੇ ਹੋਏ ਵੇਸਨ ''ਚ ਨਿੰਬੂ ਦਾ ਰਸ ਮਿਲਾ ਲੈਣ ਨਾਲ ਪਕੌੜੇ ਤੇਲ ਵੀ ਨਹੀਂ ਸੋਖਦੇ ਅਤੇ ਕੁਰਕੁਰੇ ਬਣਦੇ ਹਨ। 


Related News