ਕਰਵਾਚੌਥ 'ਤੇ ਖੂਬਸੂਰਤ ਦਿਖਣ ਲਈ ਅਪਣਾਓ ਸ਼ਹਿਨਾਜ਼ ਹੁਸੈਨ ਦੇ ਬਿਊਟੀ ਟਿਪਸ

10/19/2021 4:05:54 PM

ਜਲੰਧਰ- ਔਰਤਾਂ ਦਾ ਸਭ ਤੋਂ ਪਸੰਦੀਦਾ ਤਿਉਹਾਰ ਕਰਵਾਚੌਥ ਨੇੜੇ ਆ ਗਿਆ ਹੈ ਅਤੇ ਅਜਿਹੇ 'ਚ ਔਰਤਾਂ 'ਚ ਖੂਬਸੂਰਤ ਦਿਖਣ ਦਾ ਕਰੇਜ਼ ਪਹਿਲਾਂ ਤੋਂ ਕਿਤੇ ਜ਼ਿਆਦਾ ਵਧ ਜਾਂਦਾ ਹੈ। ਜੇਕਰ ਇਹ ਤੁਹਾਡਾ ਪਹਿਲਾਂ ਕਰਵਾਚੌਥ ਹੈ ਤਾਂ ਤੁਹਾਡਾ ਉਤਸ਼ਾਹ ਅਤੇ ਉਮੰਗ ਹੁਲਾਰੇਮਾਰ ਰਹੀ ਹੋਵੇਗੀ ਅਤੇ ਜ਼ਾਹਿਰ ਹੈ ਕਿ ਤੁਸੀਂ ਤਿਉਹਾਰ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹੋਣਗੀਆਂ। ਕਰਵਾਚੌਥ ਦੇ ਦਿਨ ਸਾਰੀਆਂ ਸੁਹਾਗਣ ਔਰਤਾਂ 16 ਸਿੰਗਾਰ ਕਰਦੀਆਂ ਹਨ। ਉਸ ਦਿਨ ਉਨ੍ਹਾਂ ਦਾ ਚਿਹਰਾ ਬਿਲਕੁੱਲ ਚੰਦ ਦੀ ਤਰ੍ਹਾਂ ਖਿੜਿਆ ਨਜ਼ਰ ਆਉਂਦਾ ਹੈ। ਕਰਵਾਚੌਥ ਦੇ ਪਵਿੱਤਰ ਦਿਨ ਸਾਰੀਆਂ ਵਿਆਹੀਆਂ ਔਰਤਾਂ ਆਪਣੇ ਹੱਥਾਂ 'ਤੇ ਮਹਿੰਦੀ, ਬਿੰਦੀ ਅਤੇ ਪੂਰੇ ਸ਼ਿੰਗਾਰ ਨਾਲ ਦਿਨ ਭਰ ਆਪਣੇ ਜੀਵਨਸਾਥੀ ਦੀ ਲੰਬੀ ਉਮਰ ਅਤੇ ਸੁਖੀ ਜੀਵਨ ਲਈ ਨਿਰਜਲ ਵਰਤ ਅਤੇ ਪੂਜਾ ਕਰਦੀਆਂ ਹਨ। ਇਸ ਤਿਉਹਾਰ 'ਚ ਔਰਤਾਂ ਪੂਰੇ ਉਤਸ਼ਾਹ ਨਾਲ ਤਿਆਰ ਹੋਣ ਤੋਂ ਬਾਅਦ ਆਪਣੇ ਪਤੀ ਦੀ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਲਈ ਪੂਰੇ ਵਿਧੀ-ਵਿਧਾਨ ਦੇ ਨਾਲ ਵਰਤ ਅਤੇ ਪੂਜਾ ਕਰਦੀਆਂ ਹਨ। ਇਸ ਪਵਿੱਤਰ ਦਿਨ ਔਰਤਾਂ ਸ਼੍ਰੀ ਗਣੇਸ਼, ਮਾਂ ਗੌਰੀ ਅਤੇ ਚੰਦਰਮਾ ਦੀ ਪੂਜਾ ਕਰਦੀਆਂ ਹਨ। ਇਸ ਦਿਨ ਔਰਤਾਂ 'ਚ ਸੁੰਦਰ ਦਿਖਣ ਦਾ ਬਹੁਤ ਚਾਅ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਵਰਤ ਰੱਖਣ ਨਾਲ ਔਰਤਾਂ ਦੀ ਸੌਂਦਰਯ 'ਚ ਚੰਦ ਜਿਹਾ ਨਿਖਾਰ ਉਭਰਦਾ ਹੈ। ਹਾਲਾਂਕਿ ਅੱਜ ਕੱਲ ਔਰਤਾਂ 'ਚ ਖੂਬਸੂਰਤ ਦਿਖਣ ਲਈ ਬਿਊਟੀ ਪਾਰਲਰ ਅਤੇ ਮਾਲ ਦਾ ਪ੍ਰਚਾਲਨ ਸ਼ੁਰੂ ਹੋ ਗਿਆ ਹੈ ਪਰ ਜੇਕਰ ਤੁਸੀਂ ਸਚਮੁੱਚ ਸਭ ਤੋਂ ਵੱਖਰਾ ਦਿਖਣਾ ਚਾਹੁੰਦੀ ਹੋ ਤਾਂ ਇਸ ਤਿਉਹਾਰ ਦੀਆਂ ਤਿਆਰੀਆਂ ਹਫਤੇ ਭਰ ਪਹਿਲਾਂ ਕਰ ਲਓ ਅਤੇ ਬਿਊਟੀ ਪਾਰਲਰ ਲਈ ਮਹਿੰਗੇ ਸੌਂਦਰਯ ਪ੍ਰਾਡੈਕਟ ਦੀ ਬਜਾਏ ਘਰੇਲੂ ਹਰਬਲ ਪ੍ਰਾਡੈਕਟ ਵਰਤਣ ਨਾਲ ਹੁਸਨ ਦੀ ਮਲਿਕਾ ਬਣ ਸਕਦੀ ਹੋ। ਚਲੋ ਅੱਜ ਅਸੀਂ ਤੁਹਾਨੂੰ ਹਰਬਲ ਕੁਈਨ ਸ਼ਹਿਨਾਜ਼ ਹੁਸੈਨ ਦੇ ਕੁਝ ਖਾਸ ਬਿਊਟੀ ਟਿਪਸ ਦੱਸਦੇ ਹਾਂ ਇਸ ਦੀ ਮਦਦ ਨਾਲ ਤੁਸੀਂ ਕਰਵਾਚੌਥ 'ਤੇ ਚਮਕਦਾਰ ਚਿਹਰਾ  ਪਾ ਸਕਦੇ ਹੋ। 

PunjabKesari
ਇੰਝ ਕਰੋ ਵਰਤ ਦੀ ਤਿਆਰੀ
ਇਸ ਵਾਰ ਕੋਰੋਨਾ ਦੇ ਡਰ ਦਾ ਸਾਇਆ ਤੁਹਾਡੇ ਉਤਸ਼ਾਹ 'ਤੇ ਵੀ ਭਾਰੀ ਪੈ ਸਕਦਾ ਹੈ। ਇਸ ਲਈ ਸਾਰੀਆਂ ਤਿਆਰੀਆਂ ਸਮੇਂ ਤੋਂ ਪਹਿਲਾਂ ਹੀ ਪੂਰੀਆਂ ਕਰ ਲਓ। ਇਸ ਲਈ ਵੈਕਸਿੰਗ, ਥ੍ਰੈਡਿੰਗ, ਮੈਨੀਕਿਓਰ, ਪੈਡੀਕਿਓਰ ਅਤੇ ਫੇਸ਼ੀਅਲ, ਮਹਿੰਦੀ ਆਦਿ ਲਗਾਉਣ ਤੋਂ ਪਹਿਲਾਂ ਹੀ ਕਰ ਲਓ। ਕਰਵਾਚੌਥ 'ਚ ਹੱਥਾਂ ਪੈਰਾਂ 'ਤੇ ਮਹਿੰਦੀ ਲਗਾਉਣ ਦੀ ਪੁਰਾਣੀ ਪਰੰਪਰਾ ਹੈ।
ਮਹਿੰਦੀ ਦਾ ਰੰਗ ਗਾੜ੍ਹਾ ਕਰਨ ਲਈ
ਤੁਹਾਨੂੰ ਮਹਿੰਦੀ ਤਿਉਹਾਰ ਤੋਂ ਇਕ ਦਿਨ ਪਹਿਲਾਂ ਲਗਾਉਣੀ ਚਾਹੀਦੀ ਹੈ ਤਾਂ ਜੋ ਵਰਤ ਦੇ ਦਿਨ ਮਹਿੰਦੀ ਸੁੱਕ ਕੇ ਡਾਰਕ ਰੰਗ ਦੀ ਹੋ ਜਾਵੇ। ਮਹਿੰਦੀ ਲਗਾਉਣ ਤੋਂ ਬਾਅਦ ਇਸ ਨੂੰ ਕੁਦਰਤੀ ਤੌਰ 'ਤੇ ਸੁੱਕਣ ਦਿਓ। ਤੁਹਾਡੇ ਹੱਥ 'ਚ ਮਹਿੰਦੀ ਜਿੰਨੀ ਦੇਰ ਜ਼ਿਆਦਾ ਲੱਗੀ ਰਹੇਗੀ ਓਨੀ ਹੀ ਉਹ ਸੁਰਖ ਲਾਲ ਰੰਗ ਦੀ ਹੋਵੇਗੀ। ਸੁੱਕਣ 'ਤੇ ਮਹਿੰਦੀ ਨੂੰ ਰਗੜ ਰਗੜ ਕੇ ਹਟਾਓ ਅਤੇ ਹੱਥਾਂ ਨੂੰ ਪਾਣੀ ਨਾਲ ਧੋ ਲਓ। ਮਹਿੰਦੀ ਲਗਾਉਣ ਤੋਂ ਬਾਅਦ ਹੱਥਾਂ ਨੂੰ ਪਾਣੀ ਤੋਂ ਬਚਾ ਕੇ ਰੱਖੋ ਨਹੀਂ ਤਾਂ ਮਹਿੰਦੀ ਦਾ ਰੰਗ ਫਿੱਕਾ ਪੈ ਸਕਦਾ ਹੈ। ਇਸ ਦੇ ਨਾਲ ਹੀ ਮਹਿੰਦੀ ਦਾ ਰੰਗ ਡਾਰਕ ਕਰਨ ਲਈ ਮਹਿੰਦੀ ਲਗਾਉਣ ਦੇ ਦੋ ਘੰਟੇ ਬਾਅਦ ਨਿੰਬੂ ਅਤੇ ਖੰਡ ਦੇ ਮਿਸ਼ਰਣ ਨਾਲ ਇਸ ਨੂੰ ਹਟਾ ਦਿਓ। ਜਦੋਂ ਔਰਤਾਂ ਮਹਿੰਦੀ ਲੱਗੇ ਹੱਥਾਂ ਨਾਲ ਧਾਰਮਿਕ ਰਸਮਾਂ ਕਰਦੀਆਂ ਹਨ ਤਾਂ ਉਸ ਨੂੰ ਸ਼ੁੱਭ ਮੰਨਿਆ ਜਾਂਦਾ ਹੈ।

PunjabKesari
ਮੇਕਅਪ 'ਚ ਇਨ੍ਹਾਂ ਚੀਜ਼ਾਂ ਨੂੰ ਕਰੋ ਸ਼ਾਮਲ 
ਹਾਲਾਂਕਿ ਔਰਤਾਂ ਇਸ ਤਿਉਹਾਰ ਦੀ ਖਰੀਦਦਾਰੀ ਕਾਫੀ ਪਹਿਲੇ ਤੋਂ ਹੀ ਕਰ ਲੈਂਦੀਆਂ ਹਨ ਪਰ ਫਿਰ ਵੀ ਜ਼ਰੂਰੀ ਸੌਂਦਰਯ ਪ੍ਰਾਡੈਕਟ ਛੁੱਟ ਹੀ ਜਾਂਦੇ ਹਨ। ਇਸ ਲਈ ਤੁਸੀਂ ਲਿਪ ਕਲਰ, ਆਈ ਮੇਕਅਪ, ਨੇਲ ਕਲਰ ਆਦਿ ਜ਼ਰੂਰੀ ਸੌਂਦਰਯ ਪ੍ਰਾਡੈਕਟ ਸਮੇਂ ਰਹਿੰਦੇ ਹੀ ਲੈ ਲਓ। ਜੇਕਰ ਤੁਸੀਂ ਵਾਲਾਂ 'ਚ ਮਹਿੰਦੀ/ਰੰਗ ਲਗਾਉਂਦੇ ਹੋ ਤਾਂ ਹੇਅਰ ਕਲਰ, ਹੇਅਰ ਸਟਾਈਲ, ਹੇਅਰ ਕਟ, ਨੇਲ ਆਰਟ ਆਦਿ ਕਾਸਮੈਟਿਕਸ ਟਰੀਟਮੈਂਟ ਦੋ ਤਿੰਨ ਦਿਨ ਪਹਿਲਾਂ ਹੀ ਕਰਵਾ ਲਓ ਗਲਤੀ/ਗੜਬੜੀ ਆਦਿ ਨੂੰ ਸਮੇਂ ਰਹਿੰਦੇ ਠੀਕ ਕੀਤਾ ਜਾ ਸਕੇ। ਇਸ ਦਿਨ ਲਾਲ ਰੰਗ ਦੀਆਂ ਕੱਚ ਦੀਆਂ ਚੂੜੀਆਂ ਤੁਹਾਡੇ ਸੌਂਦਰਯ ਨੂੰ ਨਿਖਾਰਨ 'ਚ ਮੁੱਖ ਭੂਮਿਕਾ ਅਦਾ ਕਰਨਗੀਆਂ। ਇਸ ਦੇ ਨਾਲ ਕਿਸੇ ਵੀ ਨਵੇਂ ਸੌਂਦਰਯ ਪ੍ਰਾਜੈਕਟ ਟੈਸਟ ਕਰਨ ਤੋਂ ਪਰਹੇਜ਼ ਰੱਖੋ। ਇਸ ਨਾਲ ਤੁਹਾਡੀ ਸਕਿਨ ਖਰਾਬ ਹੋ ਸਕਦੀ ਹੈ। ਆਪਣੇ ਚਿਹਰੇ ਦੇ ਨਾਲ ਪੂਰੇ ਸਰੀਰ ਦੀ ਖੂਬਸੂਰਤੀ ਦਾ ਧਿਆਨ ਰੱਖੋ। 
ਇੰਝ ਹੋਵੋ ਤਿਆਰ
ਵਾਲਾਂ ਨੂੰ ਵੱਖ ਕਰਕੇ ਮੰਗ ਦੇ ਵਿਚਕਾਰ ਸਿੰਦੂਰ ਲਗਾਉਣਾ ਵਿਆਹੁਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਅਤੇ ਕਰਵਾਚੌਥ ਦੇ ਤਿਉਹਾਰ 'ਚ ਇਸ ਰਸਮ ਨੂੰ ਜ਼ਰੂਰ ਕਰਨਾ ਚਾਹੀਦਾ। ਗੋਲਡ ਸੈੱਟ 'ਚ ਕਾਲੇ ਮਨਕਿਆਂ ਨਾਲ ਬਣੇ ਮੰਗਲ ਸੂਤਰ ਤੁਹਾਡੇ ਪਵਿੱਤਰ ਪਿਆਰ ਨੂੰ ਦਰਸਾਉਣ ਦੇ ਨਾਲ ਬੁਰੀ ਨਜ਼ਰ ਤੋਂ ਵੀ ਬਚਾਏਗਾ। ਇਸ ਦਿਨ ਆਪਣੀ ਖੂਬਸੂਰਤੀ ਨੂੰ ਨਿਖਾਰਨ 'ਚ ਬਿਊਟੀ ਸੈਲੂਨਸ ਦੀ ਬਜਾਏ ਆਪਣੇ ਤੇ ਜ਼ਿਆਦਾ ਭਰੋਸਾ ਰਖੋ। ਤੁਹਾਡੀ ਚਮੜੀ ਨੂੰ ਨਿਯਮਿਤ ਰੂਪ ਨਾਲ ਐਲੋਵੀਰਾ, ਗ੍ਰੀਨ ਟੀ, ਸ਼ਹਿਦ ਦਾ ਪੋਸ਼ਣ ਦਿਓ। ਤੁਸੀਂ ਨਹਾਉਂਦੇ ਸਮੇਂ ਦੁੱਧ ਦੀ ਵਰਤੋਂ ਕਰੋ ਤਾਂ ਬਿਹਤਰ ਹੋਵੇਗਾ।
ਨਿਖਾਰ ਪਾਉਣ ਲਈ ਖੁਰਾਕ ਦਾ ਰੱਖੋ ਧਿਆਨ
ਕਰਵਾਚੌਥ 'ਤੇ ਆਪਣੇ ਸਰੀਰ ਦੀ ਨਮੀ ਬਣਾਏ ਰੱਖਣ ਲਈ ਤੁਸੀਂ ਪਹਿਲਾਂ ਤੋਂ ਹੀ ਰੋਜ਼ਾਨਾ ਨਿਯਮਿਤ ਰੂਪ ਤੋਂ ਅੱਠ ਗਿਲਾਸ ਪਾਣੀ ਪੀਓ। ਆਪਣੇ ਦਿਨ ਦੀ ਸ਼ੁਰੂਆਤ 'ਚ ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ, ਸੂਪ, ਮੌਸਮੀ ਫਲਾਂ ਆਦਿ ਨੂੰ ਜ਼ਰੂਰ ਸ਼ਾਮਲ ਕਰੋ। ਇਹ ਸੁਨਿਸ਼ਚਿਤ ਕਰੋ ਕਿ ਤੁਹਾਡੀ ਚਮੜੀ ਪੂਰੀ ਤਰ੍ਹਾਂ ਨਾਲ ਮਾਇਸਚੁਰਾਈਜ਼ਡ ਰਹੇ। ਮੇਕਅਪ ਤੋਂ ਪਹਿਲਾਂ ਤੁਹਾਡੀ ਚਮੜੀ 'ਤੇ ਉਪਯੁਕਤ ਮਾਇਸਚੁਰਾਈਜ਼ਰ ਲਗਾਉਣਾ ਨਾ ਭੁੱਲੋ। ਅੱਜ ਕੱਲ ਪੂਰੇ ਦੇਸ਼ 'ਚ ਪ੍ਰਦੂਸ਼ਣ ਖਤਰਨਾਕ ਪੱਧਰ ਨੂੰ ਪਾਰ ਕਰ ਰਿਹਾ ਹੈ ਤਾਂ ਅਜਿਹੇ 'ਚ ਜਿਥੇ ਤੁਸੀਂ ਕੋਰੋਨਾ ਵਾਇਰਸ ਤੋਂ ਬਚਣ ਲਈ ਫੇਸ ਮਾਸਕ ਦੀ ਵਰਤੋਂ ਕਰੋ ਤਾਂ ਦੂਜੇ ਪਾਸੇ ਤੁਹਾਡੀ ਚਮੜੀ/ਸਰੀਰ ਦੀ ਸੁੰਦਰਤਾ ਨੂੰ ਹਾਨੀਕਾਰਕ ਧੂੜ, ਮਿੱਟੀ ਅਤੇ ਪ੍ਰਦੂਸ਼ਣ ਦੀ ਮਾਰ ਤੋਂ ਬਚਾਉਣ ਲਈ ਘਰ ਤੋਂ ਬਾਹਰ ਜਾਂਦੇ ਸਮੇਂ ਆਪਣੇ ਚਿਹਰੇ ਅਤੇ ਖੁੱਲ੍ਹੇ ਹਿੱਸਿਆਂ ਨੂੰ ਸਕਾਰਫ/ ਕੱਪੜੇ ਨਾਲ ਢੱਕ ਲਓ। 

PunjabKesari
ਚਿਹਰੇ ਦੀ ਖੂਬਸੂਰਤੀ ਵਧਾਉਣ ਲਈ
ਸ਼ਹਿਦ ਅਤੇ ਦੁੱਧ ਦਾ ਫੇਸ ਮਾਸਕ ਤੁਹਾਡੀ ਚਮੜੀ ਦੀ ਨਮੀ ਬਰਕਰਾਰ ਰੱਖਦੇ ਹੋਏ ਵੀ ਤੁਹਾਡੀ ਚਮੜੀ ਨੂੰ ਮੁਲਾਇਮ, ਆਕਰਸ਼ਕ ਬਣਾ ਦਿੰਦੇ ਹਨ। ਤੁਸੀਂ ਦੁੱਧ 'ਚ ਸ਼ਹਿਦ ਮਿਲਾ ਕੇ ਬਣੇ ਫੇਸਮਾਸਕ ਨੂੰ ਚਮੜੀ 'ਤੇ ਦੱਸ ਮਿੰਟ ਤੱਕ ਲਗਾਉਣ ਤੋਂ ਬਾਅਦ ਪਾਣੀ ਨਾਲ ਧੋਵੋ। ਦੋ ਚਮਚੇ ਕਣਕ ਦਾ ਆਟਾ, ਇਕ ਚਮਚਾ ਬਾਦਾਮ ਦਾ ਤੇਲ, ਦਹੀਂ, ਸ਼ਹਿਦ ਅਤੇ ਗੁਲਾਬ ਜਲ ਦਾ ਪੇਸਟ ਬਣਾ ਕੇ ਇਸ ਨੂੰ ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਧੋਣ ਨਾਲ ਚਿਹਰੇ ਦੀ ਸੁੰਦਰਤਾ ਨਿਖਰ ਜਾਂਦੀ ਹੈ ਅਤੇ ਚਿਹਰਾ ਖਿੜਿਆ ਖਿੜਿਆ ਰਹਿੰਦਾ ਹੈ। ਤੁਸੀਂ ਆਪਣੀ ਚਮੜੀ ਨੂੰ ਸਾਫ ਕਰਕੇ ਉਸ 'ਤੇ ਸਨਸਕ੍ਰੀਨ ਅਤੇ ਮਾਇਸਚੁਰਾਈਜ਼ਰ ਦੀ ਵਰਤੋਂ ਕਰੋ। ਆਇਲੀ ਚਮੜੀ ਲਈ ਐਸਟਰੀਜੈਂਟ ਲੋਸ਼ਨ ਦੀ ਵਰਤੋਂ ਕਰਨ ਤੋਂ ਬਾਅਦ ਪਾਊਡਰ ਲਗਾਓ। ਆਇਲੀ ਚਮੜੀ ਦੇ ਲਈ ਜ਼ਿਆਦਾ ਪਾਊਡਰ ਦੀ ਵਰਤੋਂ ਨਾ ਕਰੋ ਅਤੇ ਚਿਹਰੇ ਦੇ ਤੇਲੀ ਹਿੱਸਿਆਂ 'ਤੇ ਵੀ ਧਿਆਨ ਦਿਓ। ਪੂਰੇ ਚਿਹਰੇ ਅਤੇ ਗਰਦਨ 'ਤੇ ਹਲਕੀ ਗਿੱਲੀ ਸਪੰਜ ਨਾਲ ਪਾਊਡਰ ਦੀ ਵਰਤੋਂ ਕਰੋ। ਇਸ ਨਾਲ ਚਿਹਰੇ ਦਾ ਸੌਂਦਰਯ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ।
ਜੇਕਰ ਕਰਨੀ ਹੋਵੇ ਫਾਊਂਡੇਸ਼ਨ ਦੀ ਵਰਤੋਂ
ਜੇਕਰ ਤੁਸੀਂ ਫਾਊਂਡੇਸ਼ਨ ਦੀ ਵਰਤੋਂ ਕਰਨੀ ਚਾਹੁੰਦੇ ਹੋ ਤਾਂ ਸਿਰਫ ਪਾਣੀ ਆਧਾਰਿਤ ਫਾਊਂਡੇਸ਼ਨ ਦੀ ਹੀ ਵਰਤੋਂ ਕਰੋ ਅਤੇ ਹਲਕੇ ਹੱਥਾਂ ਨਾਲ ਕਵਰੇਜ਼ ਲਈ ਇਕ ਜਾਂ ਦੋ ਬੂੰਦਾਂ ਪਾਣੀ ਦੀ ਵਰਤੋਂ ਕਰਕੇ ਲਗਾਓ। ਫਾਊਂਡੇਸ਼ਨ ਜਿੰਨਾ ਵੀ ਸੰਭਵ ਹੋ ਸਕੇ ਤੁਹਾਡੀ ਚਮੜੀ ਦੇ ਰੰਗ ਨਾਲ ਮੇਲ ਜੋਲ ਖਾਂਧਾ ਹੋਣਾ ਚਾਹੀਦਾ ਅਤੇ ਉਸ ਤੋਂ ਬਾਅਦ ਪਾਊਡਰ ਦੀ ਵਰਤੋਂ ਕਰੋ। 
ਅੱਖਾਂ 'ਤੇ ਲਗਾਓ ਕਾਜਲ ਅਤੇ ਪੈਂਸਿਲ
ਅੱਖਾਂ ਦੀ ਸੁੰਦਰਤਾ ਲਈ ਆਪਣੀਆਂ ਪਲਕਾਂ ਨੂੰ ਪੈਂਸਿਲ ਜਾਂ ਕਾਜਲ ਨਾਲ ਚਮਕਾਓ। ਅੱਖਾਂ 'ਤੇ ਕੋਮਲ ਅਸਰ ਲਈ ਪਲਕਾਂ 'ਤੇ ਭੂਰੀ ਜਾਂ ਸਲੇਟੀ ਆਈਸ਼ੈਡੋ ਦੀ ਵਰਤੋਂ ਕਰੋ ਅਤੇ ਇਸ ਤੋਂ ਬਾਅਦ ਮਸਕਾਰੇ ਦੀ ਵਰਤੋਂ ਕਰੋ ਜਿਸ ਨਾਲ ਅੱਖਾਂ 'ਤੇ ਚਮਕ ਆ ਜਾਵੇਗੀ ਅਤੇ ਮੇਕਅਪ 'ਚ ਭਾਰੀਪਨ ਦੀ ਦਿਖਾਵਟ ਵੀ ਨਹੀਂ ਹੋਵੇਗੀ। ਮਸਕਾਰੇ ਨੂੰ ਦੋ ਹਲਕੀਆਂ ਤੈਅ 'ਚ ਲਗਾਓ। ਪਹਿਲਾਂ ਕੋਟ ਕਰਨ ਤੋਂ ਬਾਅਦ ਇਸ ਨੂੰ ਸੁੱਕਣ ਦਿਓ ਅਤੇ ਇਸ ਨੂੰ ਕੰਘੀ ਜਾਂ ਬਰੱਸ਼ ਕਰ ਲਓ। ਇਸ ਤੋਂ ਬਾਅਦ ਦੂਜਾ ਕੋਟ ਕਰੋ ਅਤੇ ਪਹਿਲੀ ਪ੍ਰਤੀਕਿਰਿਆ ਨੂੰ ਦੋਹਰਾਓ। ਇਸ ਤੋਂ ਬਾਅਦ ਦੂਜਾ ਕੋਟ ਕਰੋ ਅਤੇ ਪਹਿਲੀ ਪ੍ਰਤੀਕਿਰਿਆ ਨੂੰ ਦੋਹਰਾਓ।

PunjabKesari
ਅਜਿਹੀ ਹੋਵੇ ਲਿਪਸਟਿਕ
ਸਭ ਤੋਂ ਬਾਅਦ 'ਚ ਲਗਾਈ ਜਾਣ ਵਾਲੀ ਲਿਪਸਟਿਕ ਤੋਂ ਪਤਾ ਚੱਲਦਾ ਹੈ ਕਿ ਤੁਹਾਡਾ ਮੇਕਅਪ ਸਹੀ ਹੋਇਆ ਹੈ ਜਾਂ ਨਹੀਂ। ਲਿਪਸਟਿਕ ਦਾ ਗਲਤ ਸ਼ੇਡ ਤੁਹਾਡੇ ਪੂਰੇ ਲੁੱਕ ਨੂੰ ਖਰਾਬ ਕਰ ਸਕਦਾ ਹੈ। ਹਮੇਸ਼ਾ ਤੁਹਾਡੀ ਸਕਿਨ ਟੋਨ ਦੇ ਮੁਤਾਬਕ ਹੀ ਲਿਪਸਟਿਕ ਦੇ ਸ਼ੇਡ ਦੀ ਚੋਣ ਕਰੋ ਅਤੇ ਜੇਕਰ ਤੁਸੀਂ ਆਈ ਮੇਕਅਪ ਡਾਰਕ ਕੀਤਾ ਹੈ ਤਾਂ ਹਲਕੇ ਰੰਗ ਦੀ ਲਿਪਸਟਿਕ ਦੀ ਚੋਣ ਕਰੋ। ਲਿਪਸਟਿਕ ਦੀ ਸੁੰਦਰਤਾ ਲਈ ਗਹਿਰੇ ਰੰਗਾਂ ਦੀ ਵਰਤੋਂ ਨਾਲ ਕਰੋ ਕਿਉਂਕਿ ਚਮਕੀਲੀ ਲਾਈਟ 'ਚ ਇਹ ਜ਼ਿਆਦਾ ਗਹਿਰੀ ਦਿਖਾਈ ਦਿੰਦੀ ਹੈ ਜਿਸ ਨਾਲ ਤੁਹਾਡੀ ਲੁੱਕ ਵੱਖਰੀ ਦਿਖਾਈ ਦਿੰਦੀ ਹੈ। ਸੌਂਦਰਯ 'ਤੇ ਚਾਰ ਚੰਦ ਲਗਾਉਣ ਲਈ ਗੁਲਾਬੀ, ਕੋਪਰ, ਕਾਂਸਾਵਰਣੀ ਰੰਗਾਂ ਦੀ ਵਰਤੋਂ ਕਰੋ। ਨਾਰੰਗੀ ਰੰਗ ਜਾਂ ਨਾਰੰਗੀ ਸ਼ੇਡ ਦੀ ਵਰਤੋਂ ਫੈਸ਼ਨ ਦਾ ਨਵਾਂ ਪ੍ਰਚਲਨ ਹੈ। ਬਦਲ ਦੇ ਤੌਰ 'ਤੇ ਤੁਸੀਂ ਹਲਕੇ ਬੈਂਗਣੀ ਅਤੇ ਗੁਲਾਬੀ ਰੰਗਾਂ ਦੀ ਵਰਤੋਂ ਵੀ ਕਰ ਸਕਦੇ ਹਨ ਪਰ ਇਹ ਸਾਰੇ ਰੰਗ ਜ਼ਿਆਦਾ ਚਮਕੀਲੇ ਨਹੀਂ ਹੋਣੇ ਚਾਹੀਦੇ।
ਬਿੰਦੀ 'ਤੇ ਦਿਓ ਖਾਸ ਧਿਆਨ
ਬਿੰਦੀ ਕਰਵਾਚੌਥ ਦੇ ਸੌਂਦਰਯ ਦਾ ਵੱਖਰਾ ਅੰਗ ਮੰਨੀ ਜਾਂਦੀ ਹੈ। ਤੁਹਾਡੀ ਪੋਸ਼ਾਕ ਨਾਲ ਮਿਲਦੇ-ਜੁਲਦੇ ਰੰਗ ਦੀ ਸਜਾਵਟੀ ਬਿੰਦੀ ਦੀ ਵਰਤੋਂ ਕਰੋ। ਛੋਟੇ ਚਮਕੀਲੇ ਨਗਾਂ ਨਾਲ ਤਿਆਰ ਬਿੰਦੀ ਕਾਫੀ ਆਕਰਸ਼ਕ ਲੱਗਦੀ ਹੈ। ਆਪਣੇ ਸੌਂਦਰਯ 'ਚ ਸੈਂਟ ਲਗਾਉਣਾ ਕਦੇ ਨਾ ਭੁੱਲੋ ਕਿਉਂਕਿ ਇਹ ਸੋਨੇ 'ਤੇ ਸੁਹਾਗੇ ਦਾ ਕੰਮ ਕਰਦਾ ਹੈ। ਉਚਿਤ ਜੀਵਨਸ਼ੈਲੀ ਅਪਣਾਉਣ ਨਾਲ ਚਿਹਰੇ 'ਤੇ ਚਮਕ ਅਤੇ ਉਤਸ਼ਾਹ ਦੀ ਝਲਕ ਮਿਲਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਤੇਜਸਵੀ ਆਭਾ ਦੇ ਲਈ ਉਚਿਤ ਪੋਸ਼ਕ ਤੱਤਾਂ ਨਾਲ ਭਰਪੂਰ, ਕਸਰਤ, ਪੂਰੀ ਨੀਂਦ ਅਤੇ ਆਰਾਮ ਜ਼ਰੂਰੀ ਹੈ। ਤਿਉਹਾਰ ਤੋਂ ਕੁਝ ਹਫਤੇ ਪਹਿਲੇ ਹਲਕੀ ਕਸਰਤ ਅਤੇ ਪੈਦਲ ਚੱਲਣ ਦੀ ਆਦਤ ਪਾਉਣੀ ਚਾਹੀਦੀ। ਪੈਦਲ ਚੱਲਣਾ ਸਰੀਰਿਕ ਅਤੇ ਮਾਨਸਿਕ ਸਿਹਤ ਦੋਵਾਂ ਲਈ ਲਾਭਕਾਰੀ ਹੁੰਦੀ ਹੈ। ਮਨ ਦੀ ਸ਼ਾਂਤੀ ਅਤੇ ਸਿਹਤ ਲਈ ਲੰਬਾ ਗਹਿਰਾ ਸਾਹ ਸਭ ਤੋਂ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ।
ਅਜਿਹੀ ਹੋਵੇ ਡਰੈੱਸ
ਕਰਵਾਚੌਥ ਦੇ ਤਿਉਹਾਰ ਦੇ ਦਿਨ ਨਵੀਂ ਲਾੜੀ ਅਤੇ ਨੌਜਵਾਨ ਕੁੜੀਆਂ, ਔਰਤਾਂ ਵਰਗੇ ਡਰੈੱਸ ਪਾਉਣੀ ਪਸੰਦ ਕਰਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਦੁਲਹਨ ਵਰਗਾ ਅਹਿਸਾਸ ਪ੍ਰਦਾਨ ਹੋਣ ਦਾ ਦੁਬਾਰਾ ਮੌਕਾ ਮਿਲਦਾ ਹੈ। ਅੱਜ ਦੇ ਦੌਰ 'ਚ ਪਰੰਪਰਿਕ ਲਾਲ ਰੰਗ ਦੇ ਨਾਲ-ਨਾਲ ਗਹਿਰਾ ਰੰਗ, ਹਲਕਾ ਗੁਲਾਬੀ, ਹਲਕਾ ਨੀਲਾ ਰੰਗ, ਫਿਰੋਜ਼ੀ ਨੀਲਾ ਰੰਗ, ਹਲਕਾ ਬੈਂਗਣੀ ਰੰਗ, ਸਟਾਰਬੇਰੀ, ਕਾਂਸੀ, ਜਾਮੁਨੀ ਰੰਗ ਵੀ ਕਾਫੀ ਆਕਰਸ਼ਕ ਅਤੇ ਲੋਕਪ੍ਰਿਯ ਮੰਨੇ ਜਾਂਦੇ ਹਨ। ਨੌਜਵਾਨ ਔਰਤਾਂ 'ਚ ਦੋ ਰੰਗਾਂ ਦਾ ਮਿਸ਼ਰਨ ਵੀ ਕਾਫੀ ਲੋਕਪ੍ਰਿਯ ਮੰਨਿਆ ਜਾਂਦਾ ਹੈ। ਔਰਤਾਂ 'ਚ ਲਹਿੰਗਾ-ਚੋਲੀ ਕਾਫੀ ਲੋਕਪ੍ਰਿਯ ਹੈ। ਸਾੜੀ ਨੂੰ ਪਰੰਪਰਿਕ ਤਰੀਕੇ ਨਾਲ ਪਹਿਣਨ ਦੀ ਬਜਾਏ ਇਸ ਨੂੰ ਤਰੀਕੇ ਨਾਲ ਪਹਿਨਣਾ ਚਾਹੀਦਾ ਤਾਂ ਜੋ ਸਜਾਵਟੀ ਚੋਲੀ ਅਤੇ ਹੈਵੀ ਚੁੰਨੀ ਦੀ ਖੂਬਸੂਰਤੀ ਸਾਫ ਤੌਰ 'ਤੇ ਝਲਕਦੀ ਰਹੇ। ਤਿਆਰ ਸਾੜੀਆਂ ਦਾ ਨਵਾਂ ਟਰੈਂਡ ਚੱਲ ਰਿਹਾ ਹੈ।
ਕਰਵਾਚੌਥ 'ਚ ਵਿਆਹ ਦੀ ਤਰ੍ਹਾਂ ਵੱਖ-ਵੱਖ ਆਕਰਸ਼ਕ ਕੱਪੜੇ ਪਹਿਨੇ ਜਾਂਦੇ ਹਨ। ਇਸ ਤਿਉਹਾਰ 'ਚ ਜਰਦੋਜੀ, ਜਾਲੀ ਕਰਾਪ ਅਤੇ ਪਤਲੇ ਰੇਸ਼ਮੀ ਕੱਪੜੇ ਵਾਲੀਆਂ ਪੌਸ਼ਾਕਾਂ ਨੂੰ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਇਸ ਤਿਉਹਾਰ 'ਚ ਹੀਰੇ ਸਮੇਤ ਸਫੈਦ ਜਾਂ ਰੰਗੀਨ ਨਗਾਂ ਨਾਲ ਤਿਆਰ ਗਹਿਣੇ ਵਰਤੋਂ 'ਚ ਲਿਆਂਦੇ ਜਾ ਸਕਦੇ ਹਨ। ਪਰੰਪਰਾ ਪੌਸ਼ਾਕ 'ਚ ਗਹਿਣੇ ਵੀ ਪਰੰਪਰਾਗਤ ਆਕਰਸ਼ਕ ਦਿਖਾਈ ਦੇਣੇ ਚਾਹੀਦੇ ਹਨ ਪਰ ਜੇਕਰ ਆਧੁਨਿਕ ਲੁੱਕ ਹੋ ਤਾਂ ਔਰਤਾਂ ਪ੍ਰਭਾਵਸ਼ਾਲੀ ਆਧੁਨਿਕ ਗਹਿਣੇ ਵੀ ਪਹਿਣ ਸਕਦੀਆਂ ਹਨ।
ਕਰਵਾਚੌਥ 'ਚ ਮੁੱਖ ਤੌਰ 'ਤੇ-ਪਰੰਪਰਿਕ ਡਰੈੱਸੇਜ਼ ਨੂੰ ਵੀ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਦਾ ਸਬੰਧ ਵਰਤ ਅਤੇ ਪੂਜਾ ਅਰਚਨਾ ਮਨਾਲ ਸਿੱਧੇ ਤੌਰ 'ਤੇ ਜੁੜਿਆ ਹੈ। ਹਾਲਾਂਕਿ ਬਦਲਦੇ ਆਧੁਨਿਕ ਸਮੇਂ 'ਚ ਫਿਲਮਾਂ ਅਤੇ ਫੈਸ਼ਨ ਦਾ ਪ੍ਰਭਾਵ ਵੀ ਕੁਝ ਹੱਦ ਤੱਕ ਇਸ ਵਰਤ 'ਚ ਦਿਖਣ ਨੂੰ ਮਿਲ ਜਾਂਦਾ ਹੈ।


Aarti dhillon

Content Editor

Related News