ਔਰਤਾਂ ਦੇ ਫੈਸ਼ਨ ਟ੍ਰੇਂਡ ’ਚ ਫਲੌਰੋਸੇਂਟ ਗ੍ਰੀਨ ਦੀ ਹੈ ਖਾਸ ਮਹੱਤਤਾ
Wednesday, Aug 28, 2024 - 01:30 PM (IST)
ਅੰਮ੍ਰਿਤਸਰ, (ਕਵਿਸ਼ਾ)- ਗ੍ਰੀਨ ਆਪਣੇ ਆਪ ਵਿਚ ਕਾਫੀ ਪਾਜ਼ੇਟਿਵ ਰੰਗਾਂ ਦੀ ਗਿਣਤੀ ਵਿਚ ਆਉਂਦਾ ਹੈ ਅਤੇ ਉਸ ’ਤੇ ਜੇਕਰ ਔਰਤਾਂ ਦੇ ਫੈਸ਼ਨ ਟ੍ਰੇਂਡਸ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਗ੍ਰੀਨ ਦੀਆਂ ਵੱਖ-ਵੱਖ ਟੋਂਸ ਨੂੰ ਔਰਤਾਂ ਵਲੋਂ ਵੀ ਕਾਫੀ ਤਵੱਜੋਂ ਦੇਖਣ ਨੂੰ ਮਿਲੀ ਰਹੀ ਹੈ।
ਔਰਤਾਂ ਦੇ ਫੈਸ਼ਨ ਵਿਚ ਹਰ ਰੰਗ ਦੀ ਆਪਣੀ ਵੱਖਰੀ ਟੌਂਸ ਹੁੰਦੀ ਹੈ। ਇਸੇ ਤਰ੍ਹਾਂ ਗ੍ਰੀਨ ਰੰਗ ਦੀ ਵੀ ਲਾਈਟ, ਡਾਰਕ ਟੌਂਸ ਨੂੰ ਛੱਡ ਕੇ ਬਹੁਤ ਸਾਰੀਆਂ ਟੌਂਸ ਹਨ, ਜਿਹੜੀਆਂ ਅੱਜ ਕੱਲ ਟ੍ਰੇਂਡ ਵਿਚ ਛਾਈਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਉਸ ’ਤੇ ਵੀ ਜੇਕਰ ਫਲੌਰੋਸੇਂਟ ਟੌਂਸ ਦੀ ਗੱਲ ਕੀਤੀ ਜਾਵੇ ਤਾਂ ਫਲੌਰੋਸੇਂਟ ਗ੍ਰੀਨ ਦੀ ਵੱਖ-ਵੱਖ ਟੌਂਸ ਅੱਜ-ਕੱਲ ਔਰਤਾਂ ਨੂੰ ਆਪਣੇ ਵੱਲ ਖੂਬ ਆਰਕਸ਼ਿਤ ਕਰਦੀਆਂ ਹੋਈਆ ਦਿਖਾਈ ਦੇ ਰਹੀਆ ਹਨ।
ਇਸ ਦੀ ਇਕ ਵਜ੍ਹਾ ਤਾਂ ਇਹ ਹੈ ਕਿ ਇਹ ਆਪਣੇ ਆਪ ਵਿਚ ਕਾਫੀ ਅਟ੍ਰੈਕਸ਼ਨ ਰੱਖਣ ਵਾਲਾ ਰੰਗ ਹੈ, ਜਿਸ ਦੀ ਵਜ੍ਹਾ ਨਾਲ ਔਰਤਾਂ ਨਿਓਨ ਰੰਗ ਜਾ ਫਿਰ ਫਲੋਰੋਸੇਂਟ ਗਰੀਨ ਵੱਲ ਕਾਫੀ ਆਕਰਸ਼ਿਤ ਹੋ ਰਹੀਆ ਹਨ, ਇਸ ਲਈ ਅੱਜ-ਕੱਲ ਫਲੋਰੋਸੇਂਟ ਗਰੀਨ ਖੂਬ ਟ੍ਰੇਂਡ ਦੇਖਣ ਵਿਚ ਆ ਰਿਹਾ ਹੈ।
ਅੰਮ੍ਰਿਤਸਰ ਦੀਆਂ ਔਰਤਾਂ ਵੀ ਇਸ ਰੰਗ ਨੂੰ ਖੂਬ ਪਹਿਨਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਅੰਮ੍ਰਿਤਸਰ ’ਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿਚ ਅੰਮ੍ਰਿਤਸਰੀ ਔਰਤਾਂ ਇਸ ਤਰ੍ਹਾਂ ਦੀ ਫਲੋਰੋਸੇਂਟ ਗ੍ਰੀਨ ਟੋਂਸ ਪਾ ਕੇ ਪੁੱਜ ਰਹੀਆ ਹਨ।