ਪਾਣੀ ਦੇ ਉੱਪਰ ਤੈਰਦਾ ਹੈ ਇਹ ਪਿੰਡ, ਇੱਥੇ ਨਹੀਂ ਹੈ ਇਕ ਵੀ ਸੜਕ

Tuesday, Oct 30, 2018 - 03:52 PM (IST)

ਪਾਣੀ ਦੇ ਉੱਪਰ ਤੈਰਦਾ ਹੈ ਇਹ ਪਿੰਡ, ਇੱਥੇ ਨਹੀਂ ਹੈ ਇਕ ਵੀ ਸੜਕ

ਨਵੀਂ ਦਿੱਲੀ— ਹਰ ਕਿਸੇ ਨੂੰ ਨਵੀਂ-ਨਵੀਂ ਥਾਂਵਾ ਦੇਖਣ ਦਾ ਬਹੁਤ ਸ਼ੌਕ ਹੁੰਦਾ ਹੈ। ਜੇਕਰ ਤੁਸੀਂ ਵੀ ਅਜਿਹੀ ਹੀ ਕਿਸੇ ਨਵੀਂ ਚੀਜ਼ ਦੀ ਤਲਾਸ਼ ਕਰ ਰਹੇ ਹੋ ਤਾਂ ਨੀਦਰਲੈਂਡ ਦਾ ਗਿਐਥਰੂਨ ਪਿੰਡ ਤੁਹਾਡੇ ਲਈ ਪਰਫੈਕਟ ਆਪਸ਼ਨ ਹੈ। ਇਸ ਪਿੰਡ ਦੀ ਖਾਸੀਅਮਤ ਇਹ ਹੈ ਕਿ ਇੱਥੇ ਆਉਣ-ਜਾਉਣ ਲਈ ਸੜਕਾਂ ਨਹੀਂ ਹਨ। ਇਕ ਵਾਰ ਇਸ ਪਿੰਡ ਦੀ ਸੈਰ ਕਰਨ ਦੇ ਬਾਅਦ ਤੁਸੀਂ ਹਰ ਵੀਕੇਂਡ 'ਚ ਇੱਥੇ ਆਉਣਾ ਚਾਹੋਗੇ। 
PunjabKesari

ਇਸ ਪਿੰਡ 'ਚ ਨਹੀਂ ਹਨ ਸੜਕਾਂ 
ਨੀਦਰਲੈਂਡ ਦੇ ਗਿਐਥਰੂਨ ਪਿੰਡ 'ਚ ਆਉਣ-ਜਾਣ ਲਈ ਸੜਕਾਂ ਨਹੀਂ ਹਨ ਸਗੋਂ ਲੋਕ ਕਿਸ਼ਤੀ ਦੇ ਜ਼ਰੀਏ ਪਿੰਡ ਤਕ ਪਹੁੰਚਦੇ ਹਨ। ਇਹ ਖੂਬਸੂਰਤ ਪਿੰਡ ਚਾਰੇ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ। ਦੱਖਣ ਦਾ ਵੇਨਿਸ ਜਾਂ ਨੀਦਰਲੈਂਡ ਦਾ ਵੇਨਿਸ ਦੇ ਨਾਂ ਨਾਲ ਮਸ਼ਹੂਰ ਇਸ ਪਿੰਡ 'ਚ ਯਾਤਰੀਆਂ ਦੀ ਭੀੜ ਲੱਗੀ ਰਹਿੰਦੀ ਹੈ। ਇੱਥੇ ਕਿਸ਼ਤੀ 'ਤੇ ਬੈਠ ਕੇ ਪੂਰਾ ਪਿੰਡ ਘੁੰਮਣਾ ਕਿਸੇ ਰੋਮਾਂਚ ਤੋਂ ਘੱਟ ਨਹੀਂ ਲੱਗਦਾ।
PunjabKesari

ਇੱਥੇ ਨਹੀਂ ਹੈ ਕੋਈ ਬਾਈਕ ਜਾਂ ਗੱਡੀ
ਇਸ ਦੇਸ਼ ਨੂੰ ਪ੍ਰਦੂਸ਼ਣ ਫ੍ਰੀ ਪਿੰਡ 'ਚੋਂ ਵੀ ਇਕ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਇਕ ਵੀ ਗੱਡੀ ਜਾਂ ਬਾਈਕ ਨਹੀਂ ਹੈ। ਜੇਕਰ ਇੱਥੇ ਕਿਸੇ ਨੂੰ ਕਿਤੇ ਜਾਣਾ ਹੁੰਦਾ ਹੈ ਤਾਂ ਉਹ ਕਿਸ਼ਤੀ ਦਾ ਹੀ ਸਹਾਰਾ ਲੈਂਦਾ ਹੈ।
PunjabKesari

ਇਲੈਕਟ੍ਰਿਕ ਮੋਟਰ ਕਿਸ਼ਤੀ ਦੀ ਸੁਵਿਧਾ 
ਭਾਂਵੇ ਹੀ ਇੱਥੇ ਬਾਈਕ ਜਾਂ ਗੱਡੀ ਨਾ ਹੋਵੇ ਪਰ ਕਿਤੇ ਜਲਦੀ ਜਾਣ ਲਈ ਇੱਥੇ ਇਲੈਕਟ੍ਰੋਨਿਕ ਮੋਟਰ ਦੀ ਸੁਵਿਧਾ ਮੌਜੂਦ ਹੈ। ਇੰਨਾ ਹੀ ਨਹੀਂ ਇਸ ਨਾਲ ਜ਼ਿਆਦਾ ਸ਼ੋਰ ਵੀ ਨਹੀਂ ਹੁੰਦਾ, ਜਿਸ ਨਾਲ ਲੋਕਾਂ ਨੂੰ ਵੀ ਕੋਈ ਸ਼ਿਕਾਇਤ ਨਹੀਂ ਹੁੰਦੀ। ਤੁਹਾਨੂੰ ਸਿਰਫ ਬਤਖਾਂ ਅਤੇ ਚਿੜਿਆਂ ਦੀ ਹੀ ਆਵਾਜ਼ ਸੁਣਾਈ ਦੇਵੇਗੀ।
PunjabKesari

ਖੂਬਸੂਰਤ ਪੁਲ
ਇੱਥੇ ਨਹਿਰਾਂ ਦੇ ਉੱਪਰ 176 ਛੋਟੇ-ਛੋਟੇ ਲੱਕੜ ਦੇ ਪੁਲ ਬਣਾਏ ਗਏ ਹਨ ਜੋ ਕਿ ਪਿੰਡ ਦੀ ਸਾਦਗੀ ਅਤੇ ਖੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੇ ਹਨ। ਪੁਲ ਦੇ ਨਾਲ-ਨਾਲ ਇੱਥੇ ਦੇਖਣ ਲਈ ਕਈ ਇਤਿਹਾਸਿਕ ਇਮਾਰਤਾਂ ਵੀ ਹਨ। ਇਸ ਤੋਂ ਇਲਾਵਾ ਤੁਸੀਂ ਇੱਥੇ ਟੇਸਟੀ-ਟੇਸਟੀ ਖਾਣੇ ਦਾ ਮਜ਼ਾ ਵੀ ਲੈ ਸਕਦੇ ਹੋ।
PunjabKesari

ਸਰਦੀਆਂ 'ਚ ਕਰ ਸਕਦੇ ਹੋ ਸਕੇਟਿੰਗ 
ਸਰਦੀਆਂ 'ਚ ਇੱਥੋਂ ਦੀਆਂ ਨਦੀਆਂ ਬਰਫ ਨਾਲ ਢੱਕ ਜਾਂਦੀਆਂ ਹਨ ਜਿਸ 'ਚ ਤੁਸੀਂ ਸਕੇਟਿੰਗ ਦਾ ਮਜ਼ਾ ਵੀ ਲੈ ਸਕਦੇ ਹੋ। ਵਿੰਟਰ ਸੀਜ਼ਨ ਘੁੰਮਣ ਲਈ ਤੁਸੀਂ ਇਸ ਨੂੰ ਆਪਣੀ ਟ੍ਰੈਵਲ ਲਿਸਟ 'ਚ ਸ਼ਾਮਲ ਕਰ ਸਕਦੇ ਹੋ।
PunjabKesari


Related News