ਫਿਲਮੀ ਐਕਟ੍ਰੈੱਸ ਦਾ ‘ਕਾਟਨ ਸਾੜ੍ਹੀ’ ਨਾਲ ਮੋਹ

Saturday, Jun 22, 2024 - 03:52 PM (IST)

ਫਿਲਮੀ ਐਕਟ੍ਰੈੱਸ ਦਾ ‘ਕਾਟਨ ਸਾੜ੍ਹੀ’ ਨਾਲ ਮੋਹ

ਸੂਤੀ ਕੱਪੜੇ ਦੀ ਡਿਮਾਂਡ ਇਸ ਮੌਸਮ ’ਚ ਬੇਹੱਦ ਵਧ ਜਾਂਦੀ ਹੈ। ਗਰਮੀ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਜ਼ਿਆਦਾਤਰ ਕਾਟਨ ਦੀਆਂ ਸਾੜ੍ਹੀਆਂ ਹੀ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਤੁਸੀਂ ਕਿਸੇ ਵੀ ਮੌਕੇ ’ਤੇ ਪਹਿਨ ਸਕਦੇ ਹੋ। ਇਹ ਆਫਿਸ ਲਈ ਕਾਰਪੋਰੇਟ ਲੁੱਕ ਵੀ ਦਿੰਦੀ ਹੈ ਅਤੇ ਨਾਲ ਹੀ ਟ੍ਰੈਡੀਸ਼ਨਲ ਕਾਟਨ ਸਾੜ੍ਹੀ ਨੂੰ ਤੁਸੀਂ  ਫੈਸਟੀਵਲ ਅਤੇ ਫੰਕਸ਼ਨ ਆਦਿ  ’ਚ ਵੀ ਆਸਾਨੀ ਨਾਲ ਕੈਰੀ ਕਰ ਸਕਦੇ ਹੋ। ਤੁਸੀਂ ਇਨ੍ਹਾਂ ਬਾਲੀਵੁੱਡ ਐਕਟ੍ਰੈੱਸੇਜ਼ ਤੋਂ ਕਾਟਨ ਦੀਆਂ ਸਾੜ੍ਹੀਆਂ ਪਹਿਨਣ ਦੇ ਸਟਾਈਲਿੰਗ ਟਿਪਸ ਲੈ ਸਕਦੇ ਹੋ।
ਕੰਗਨਾ ਰਾਣਾਵਤ
ਕੰਗਨਾ ਰਾਣਾਵਤ ਦੀ ਲੁੱਕ ਹਮੇਸ਼ਾ ਵੱਖਰੀ ਦਿਸਦੀ ਹੈ। ਉਂਝ ਤਾਂ ਉਨ੍ਹਾਂ ਕੋਲ ਸਾੜ੍ਹੀਆਂ ਦੇ ਇਕ ਤੋਂ ਵਧ ਕੇ ਇਕ ਡਿਜ਼ਾਈਨ ਹਨ ਪਰ ਕਾਟਨ ਦੀਆਂ ਸਾੜ੍ਹੀਆਂ ਦੀ ਉਨ੍ਹਾਂ ਕੋਲ ਭਰਮਾਰ ਹੈ। ਇਸ ਸਿੰਪਲ ਜਿਹੀ ਸੂਤੀ ਸਾੜ੍ਹੀ ’ਚ ਵੀ ਉਨ੍ਹਾਂ ਦੀ ਲੁੱਕ ਕਾਫੀ ਕਲਾਸੀ ਲੱਗ ਰਹੀ ਸੀ। ਉਨ੍ਹਾਂ ਨੇ ਈਅਰਰਿੰਗਸ ਦੇ ਇਲਾਵਾ ਕੋਈ ਵੀ ਅਕਸੈੱਸਰੀਜ਼ ਨਹੀਂ ਪਹਿਨੀ ਹੋਈ ਸੀ, ਜੋ ਆਫਿਸ ਲਈ ਇਕਦਮ ਪਰਫੈਕਟ ਹੈ।
ਅਨੁਸ਼ਕਾ ਸ਼ਰਮਾ
ਅਨੁਸ਼ਕਾ ਸ਼ਰਮਾ ਵੀ ਸਿੰਪਲ ਕਾਟਨ ਸਾੜ੍ਹੀ ਨਾਲ ਐਕਸਪੈਰੀਮੈਂਟ ਕਰ ਚੁੱਕੀ ਹੈ। ਅਜਿਹੀ ਸਾੜ੍ਹੀ ਨਾਲ ਤੁਸੀਂ ਸਿੰਪਲ ਬਲਾਊਜ਼ ਦੀ ਥਾਂ  ਚੈੱਕ ਵਾਲੇ ਬਲਾਊਜ਼ ਵੀ ਸਟਾਈਲ ਕਰ ਸਕਦੇ ਹੋ। 
ਮੱਥੇ ’ਤੇ ਛੋਟੀ ਜਿਹੀ ਬਿੰਦੀ ਨਾਲ ਅਨੁਸ਼ਕਾ ਦੀ ਇਹ ਲੁੱਕ ਫੁੱਲ ਟ੍ਰੈਡੀਸ਼ਨਲ ਲੱਗ ਰਹੀ ਸੀ।
ਵਿਦਿਆ ਬਾਲਨ
ਵਿਦਿਆ ਬਾਲਨ ਇਕ ਅਜਿਹੀ ਅਦਾਕਾਰਾ ਹੈ, ਜੋ ਸਾੜ੍ਹੀ ਨੂੰ ਬੇਹੱਦ ਗ੍ਰੇਸਫੁਲ ਤਰੀਕੇ ਨਾਲ ਕੈਰੀ ਕਰਦੀ ਹੈ ਅਤੇ ਉਸ ਦੀ ਹਰ ਲੁੱਕ ਪਹਿਲਾਂ ਨਾਲੋਂ ਵੱਖਰੀ ਹੁੰਦੀ ਹੈ। ਜੇਕਰ ਤੁਸੀਂ ਵੀ ਕੈਜੂਅਲਸ ’ਚ ਕਾਟਨ ਦੀ ਸਾੜ੍ਹੀ ਨੂੰ ਇਕ ਸਟਾਈਲਿਸ਼ ਅੰਦਾਜ਼ ’ਚ ਕੈਰੀ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਵਿਦਿਆ ਦੀ ਇਸ ਲੁੱਕ ਤੋਂ ਇੰਸਪੀਰੇਸ਼ਨ ਲੈ ਸਕਦੇ ਹੋ। ਧਿਆਨ ਰੱਖੋ ਕਿ ਇਸ ਤਰ੍ਹਾਂ ਦੀ ਸਾੜ੍ਹੀ ਨਾਲ ਮੇਕਅਪ ਲਾਈਟ ਹੀ ਰਹੇ।
ਦੀਆ ਮਿਰਜ਼ਾ
ਦੀਆ ਮਿਰਜ਼ਾ ਦਾ ਇੰਡੀਅਨ ਲੁੱਕ ਤਾਂ ਹਮੇਸ਼ਾ ਤੋਂ ਹੀ ਚਰਚਾ ’ਚ ਰਿਹਾ ਹੈ। ਕਾਟਨ ਸਾੜ੍ਹੀ ’ਚ ਵੀ ਆਪਣੀ ਖੂਬਸੂਰਤੀ ਕਿਵੇਂ ਬਣਾਈ ਰੱਖਣੀ ਹੈ, ਉਹ ਕੋਈ ਇਨ੍ਹਾਂ ਤੋਂ ਸਿੱਖੇ। ਇਸ ਹਾਫ ਗ੍ਰੇਅ ਅਤੇ ਲੈਮਨ ਕਲਰ ਦੀ ਕਾਟਨ ਸਾੜ੍ਹੀ ’ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਉਸ ਨੇ ਆਪਣੀ ਲੁੱਕ ਨੂੰ ਸਿੰਪਲ ਰੱਖਦੇ ਹੋਏ ਸਿਰਫ ਈਅਰਰਿੰਗਸ ਹੀ ਕੈਰੀ ਕੀਤੇ ਸਨ।
ਕੋਂਕਣਾ ਸੇਨ
ਕੋਂਕਣਾ ਸੇਨ ਦੀ ਇਹ ਫਲੋਰਲ ਪਿ੍ਰੰਟ ਵਾਲੀ ਸਾੜ੍ਹੀ ਡੇਅ ਆਊਟਿੰਗ ਲਈ ਇਕਦਮ ਪਰਫੈਕਟ ਹੈ।  ਫਲੋਰਲ ਪਿ੍ਰੰਟ ਵ੍ਹਾਈਟ ਕਲਰ ’ਤੇ ਹੋਰ ਨਿੱਖਰ ਕੇ ਆਉਂਦਾ ਹੈ। ਤੁਸੀਂ ਕਿਸੇ ਫੰਕਸ਼ਨ ਲਈ ਸਿੰਪਲ ਅਤੇ ਸਟਾਈਲਿਸ਼ ਲੁੱਕ ਦੀ ਤਲਾਸ਼ ’ਚ ਹੋ, ਤਾਂ ਅਜਿਹੀ ਲੁੱਕ ਟ੍ਰਾਈ ਕਰ ਸਕਦੇ ਹੋ। ਇਸ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਲਾਊਜ਼ ਵੀ ਡਿਜ਼ਾਈਨ ਕਰਵਾ ਸਕਦੇ ਹੋ।
ਇਸ ਤਰ੍ਹਾਂ ਕਰੋ ਸਾੜ੍ਹੀ ਦੀ ਦੇਖਭਾਲ
ਕਾਟਨ ਸਾੜ੍ਹੀ ਨੂੰ ਹਮੇਸ਼ਾ ਬਾਕੀ ਕੱਪੜਿਆਂ ਨਾਲੋਂ ਵੱਖ ਧੋਵੋ।
ਕਾਟਨ ਸਾੜ੍ਹੀਆ ਨੂੰ ਧੋਣ ਤੋਂ ਬਾਅਦ ਨਿਚੋੜਣ ਦੀ ਗਲਤੀ ਨਾ ਕਰੋ।
ਕਾਟਨ ਸਾੜ੍ਹੀਆਂ ਨੂੰ ਹਲਕੀ ਗਿੱਲੀ ਰਹਿਣ ’ਤੇ ਪ੍ਰੈਸ ਕਰ ਲਓ।
ਕਾਟਨ ਸਾੜ੍ਹੀ ਨੂੰ ਰੱਖਣ ਲਈ ਕਵਰ/ ਲਿਫਾਫੇ ਦਾ ਇਸਤੇਮਾਲ ਕਰੋ, ਇਸ ਨਾਲ ਉਹ ਹਮੇਸ਼ਾ ਨਵੀਂ ਬਣੀ ਰਹੇਗੀ।


author

Aarti dhillon

Content Editor

Related News