ਪੇਟ ਦੀਆਂ ਪਰੇਸ਼ਾਨੀਆਂ ਲਈ ਫਾਇਦੇਮੰਦ ਹੈ ਇਹ ਚੂਰਨ

01/11/2017 12:27:00 PM

ਮੁੰਬਈ— ਖਾਣਾ ਖਾਣ ਦੇ ਬਾਅਦ ਕਈ ਲੋਕਾਂ ਨੂੰ ਬਦਹਜ਼ਮੀ  ਹੋ ਜਾਂਦੀ ਹੈ। ਜਿਸ ਨਾਲ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੀ-ਕਦੀ ਤਾਂ ਪੇਟ ਦਰਦ ਇੰਨ੍ਹਾਂ ਹੁੰਦਾ ਹੈ ਕਿ ਰੋਗੀ ਤੋਂ ਬਰਦਾਸ਼ਤ ਹੀ ਨਹੀਂ ਹੁੰਦਾ ਹੈ ਅਤੇ ਫਿਰ ਉਹ ਤਰ੍ਹਾਂ-ਤਰ੍ਹਾਂ ਦੀਆਂ ਦਵਾਇਆਂ ਲੈਣ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਹਾਜ਼ਮੇ ਦਾ ਚੂਰਨ ਦੱਸਣ ਜਾ ਰਹੇ ਹਾਂ ਜਿਸ ਨਾਲ ਪਾਚਣ ਕਿਰਿਆ ਠੀਕ ਹੋ ਜਾਂਦੀ ਹੈ ਅਤੇ ਪੇਟ ਸੰਬੰਧੀ ਕੋਈ ਪਰੇਸ਼ਾਨੀ ਨਹੀਂ ਆਉਦੀ। ਇਹ ਚੂਰਨ ਖਾਣ ਵਾਲੇ ਦਾ ਭੋਜਨ ਵੀ ਵੱਧ ਦਾ ਹੈ।
ਸਮੱਗਰੀ
1. ਅਨਾਰਦਾਣਾ 10 ਗ੍ਰਾਮ
2. ਛੋਟੀ ਇਲਾਇਚੀ 10 ਗ੍ਰਾਮ
3. ਦਾਲਚੀਨੀ 10 ਗ੍ਰਾਮ
4. ਸੁੱਡ 20 ਗ੍ਰਾਮ
5. ਪੀਪਲ 20 ਗ੍ਰਾਮ
6. ਕਾਲੀ ਮਿਰਚ 20 ਗ੍ਰਾਮ
7. ਤੇਜ ਪੱਤਾ 20 ਗ੍ਰਾਮ
8. ਪੀਪਲਾਮੂਲ 30 ਗ੍ਰਾਮ
9. ਨਿੰਬੂ ਦਾ ਸਤ 20 ਗ੍ਰਾਮ
10. ਧਨੀਆ 40 ਗ੍ਰਾਮ
11. ਸੇਂਧਾ ਨਮਕ 50 ਗ੍ਰਾਮ
12. ਕਾਲਾ ਨਮਕ 50 ਗ੍ਰਾਮ
13. ਸਫੇਦ ਨਮਕ 50 ਗ੍ਰਾਮ
14. ਮਿਸ਼ਰੀ ਦੀ ਡਲੀ 350 ਗ੍ਰਾਮ
ਵਿਧੀ
1. ਸੇਂਧਾ ਨਮਕ, ਕਾਲਾ ਨਮਕ, ਸਫੇਦ ਨਮਕ, ਮਿਸ਼ਰੀ ਅਤੇ ਨਿੰਬੀ ਦਾ ਸਤ ਨੂੰ ਛੱਡ ਕੇ ਸਾਰੇ ਸਾਮਾਨ ਨੂੰ ਧੁੱਪ ''ਚ 2-3  ਘੰਟੇ ਸੁਕਾ ਲਓ।
2.  ਫਿਰ ਇਸ ਸਮਾਨ ਨੂੰ ਮਿਕਸਚਰ ''ਚ ਪਾ ਕੇ ਬਰੀਕ ਪੀਸ ਲਓ।
3. ਇਸਦੇ ਬਾਅਦ ਬਾਕੀ ਸਾਮਾਨ ਨੂੰ ਅੱਲਗ ਪੀਸ ਲਓ ਅਤੇ ਫਿਰ ਸਾਰੇ ਸਾਮਾਨ ਦੇ ਇਸ ਪਾਊਡਰ ਨੂੰ ਚੰਗੀ ਤਰ੍ਹÎਾਂ ਨਾਲ ਮਿਲਾ ਲਓ।
4. ਹੁਣ ਇਸ ਨੂੰ ਕਿਸੇ ਕੱਚ ਦੀ ਸ਼ੀਸ਼ੀ ''ਚ ਭਰ ਕੇ ਰੱਖ ਲਓ।


Related News