ਫਿੱਕੀ ਪਈ ਮਹਿੰਦੀ ਹਟਾਉਣ ਲਈ ਜ਼ਰੂਰ ਟ੍ਰਾਈ ਕਰੋ ਇਹ ਆਸਾਨ ਤਰੀਕੇ

02/24/2020 4:12:01 PM

ਜਲੰਧਰ— ਵਿਆਹ ਹੋਵੇ ਜਾਂ ਫਿਰ ਪਾਰਟੀ ਹਰ ਫੰਕਸ਼ਨ ਵਿਚ ਮਹਿੰਦੀ ਦੀ ਰਸਮ ਸਦੀਆਂ ਤੋਂ ਚਲੀ ਆ ਰਹੀ ਹੈ। ਮਹਿੰਦੀ ਦਾ ਰੰਗ ਜਿਨ੍ਹਾਂ ਡਾਰਕ ਚੜ੍ਹਦਾ ਹੈ। ਇਸ ਨੂੰ ਲਗਾਉਣ ਵਾਲਾ ਉਨ੍ਹਾਂ ਹੀ ਖੁਸ਼ ਹੁੰਦਾ ਹੈ ਪਰ ਜਦੋਂ ਇਸ ਦਾ ਰੰਗ ਫਿੱਕਾ ਪੈਣ ਲੱਗਦਾ ਹੈ ਤਾਂ ਇਹ ਦੇਖਣ 'ਚ ਵੀ ਬਹੁਤ ਬੁਰੀ ਲੱਗਦੀ ਹੈ। ਉਦੋਂ ਇਸ ਨੂੰ ਦੇਖ ਕੇ ਮਨ ਕਰਦਾ ਹੈ ਕਿ ਇਸ ਨੂੰ ਜਲਦੀ ਨਾਲ ਉਤਾਰ ਦਿੱਤਾ ਜਾਵੇ। ਜੇਕਰ ਤੁਹਾਨੂੰ ਵੀ ਫਿੱਕੀ ਪਈ ਮਹਿੰਦੀ ਬਿਲਕੁਲ ਚੰਗੀ ਨਹੀਂ ਲੱਗਦੀ ਤਾਂ ਤੁਸੀਂ ਇਸ ਨੂੰ ਘਰੇਲੂ ਨੁਸਖਿਆਂ ਨਾਲ ਪੂਰੀ ਨਾਲ ਹਟਾ ਸਕਦੇ ਹੋ।

PunjabKesari
1. ਐਂਟੀ- ਬੈਕਟੀਰੀਆ ਸਾਬਣ
ਮਹਿੰਦੀ ਦਾ ਰੰਗ ਪੂਰੀ ਤਰ੍ਹਾਂ ਨਾਲ ਹਟਾਉਣ ਲਈ ਐਂਟੀ- ਬੈਕਟੀਰੀਆ ਸਾਬਣ ਵੀ ਕਾਫ਼ੀ ਵਧੀਆ ਉਪਾਅ ਹੈ। ਇਸ ਨਾਲ ਤੁਸੀਂ ਰੋਜ਼ਾਨਾ ਆਪਣੇ ਹੱਥਾਂ ਨੂੰ 12-15 ਵਾਰ ਧੋਵੋ। ਤੁਹਾਡੀ ਮਹਿੰਦੀ ਦਾ ਰੰਗ ਬਹੁਤ ਜਲਦੀ ਉਤਰ ਜਾਵੇਗਾ।
2. ਨਮਕ
ਨਮਕ ਵੀ ਇਕ ਕਲੀਂਜਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨੂੰ ਇਸਤੇਮਾਲ ਵਿਚ ਲਿਆਉਣ ਲਈ 1 ਕਟੋਰੀ ਪਾਣੀ ਵਿਚ ਥੋੜ੍ਹਾ ਚਮਚ ਨਮਕ ਮਿਲਾਓ। ਹੁਣ ਇਸ ਵਿਚ ਆਪਣੇ ਹੱਥਾਂ ਨੂੰ 15 ਤੋਂ 20 ਮਿੰਟ ਤੱਕ ਡੁਬੋ ਕੇ ਰੱਖੋ। ਇਸ ਤੋਂ ਬਾਅਦ ਹੱਥਾਂ ਨੂੰ ਧੋ ਲਓ।
3. ਫੇਸ ਸਕਰਬ
ਹੱਥਾਂ ਤੋਂ ਮਹਿੰਦੀ ਉਤਾਰਣ ਲਈ ਫੇਸ ਸਕਰਬ ਵਧੀਆ ਤਰੀਕਾ ਹੈ। ਸਕਰਬ ਨੂੰ ਹੱਥਾਂ 'ਤੇ ਲਗਾ ਕੇ ਚੰਗੀ ਤਰ੍ਹਾਂ ਕੁਝ ਮਿੰਟ ਤੱਕ ਰਗੜੋ। ਇਸ ਦੇ ਇਸਤੇਮਾਲ ਨਾਲ ਤੁਹਾਡੇ ਹੱਥ ਖੂਬਸੂਰਤ ਵੀ ਹੋਣਗੇ।
4. ਟੁੱਥਪੇਸਟ
ਹਲਕੇ ਰੰਗ ਦੀ ਮਹਿੰਦੀ ਉਤਾਰਣ ਲਈ ਟੁੱਥਪੇਸਟ ਕਾਫ਼ੀ ਆਸਾਨ ਉਪਾਅ ਹੈ। ਇਸ ਨੂੰ ਇਸਤੇਮਾਲ ਕਰਨ ਲਈ ਟੁੱਥਪੇਸਟ ਨੂੰ ਹੱਥਾਂ ਅਤੇ ਪੈਰਾਂ 'ਤੇ ਲਗਾਓ ਅਤੇ ਇਸ ਦੇ ਸੁੱਕਣ'ਤੇ ਇਸ ਨੂੰ ਰਗੜ ਕੇ ਸਾਫ ਕਰੋ। ਇਸ ਨਾਲ ਮਹਿੰਦੀ ਦਾ ਰੰਗ ਹੋਰ ਵੀ ਫਿੱਕਾ ਪੈ ਜਾਵੇਗਾ।
5. ਬੇਕਿੰਗ ਸੋਡਾ
ਬੇਕਿੰਗ ਸੋਡੇ ਵਿਚ ਵੀ ਬਲੀਚਿੰਗ ਗੁਣ ਪਾਏ ਜਾਂਦੇ ਹਨ। ਇਸ ਨੂੰ ਇਸਤੇਮਾਲ ਵਿਚ ਲਿਆਉਣ ਲਈ 1 ਚਮਚ ਬੇਕਿੰਗ ਸੋਡੇ ਵਿਚ ਕੁਝ ਬੂੰਦਾ ਨਿੰਬੂ ਦੇ ਰਸ ਦੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ ਇਸ ਨੂੰ ਆਪਣੇ ਹੱਥਾਂ ਵੀਲ 15 ਮਿੰਟ ਲੱਗਾ ਰਹਿਣ ਦਿਓ ਅਤੇ ਬਾਅਦ ਵਿਚ ਹੱਥਾਂ ਨੂੰ ਕੋਸੇ ਪਾਣੀ ਨਾਲ ਧੋ ਲਓ।


manju bala

Content Editor

Related News