Beauty Tips : ਚਿਹਰੇ ਦੇ ਤਿਲਾਂ ਤੋਂ ਹਮੇਸ਼ਾ ਲਈ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਦੇਸੀ ਨੁਸਖ਼ੇ

Friday, Nov 13, 2020 - 04:12 PM (IST)

Beauty Tips : ਚਿਹਰੇ ਦੇ ਤਿਲਾਂ ਤੋਂ ਹਮੇਸ਼ਾ ਲਈ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਦੇਸੀ ਨੁਸਖ਼ੇ

ਜਲੰਧਰ (ਬਿਊਰੋ) - ਤਿਲ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ ਹਨ। ਕਈ ਵਾਰ ਬਹੁਤ ਜ਼ਿਆਦਾ ਤਿਲ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਦੀ ਜਗ੍ਹਾ ਘੱਟ ਵੀ ਕਰ ਦਿੰਦੇ ਹਨ। ਚਿਹਰੇ 'ਤੇ ਜ਼ਿਆਦਾ ਤਿਲ ਹੋਣ ਕਾਰਨ ਕੁੜੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਿਲ ਇਸ ਨੂੰ ਹਟਾਉਣ ਲਈ ਬਹੁਤ ਸਾਰੇ ਨੁਸਖਿਆਂ ਦੀ ਵਰਤੋਂ ਕਰਦੀਆਂ ਹਨ। ਬਹੁਤ ਸਾਰੇ ਨੁਸਖ਼ੇ ਅਜਿਹੇ ਹਨ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਤਿਲਾਂ ਨੂੰ ਹਟਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਚਿਹਰੇ 'ਤੇ ਪਏ ਤਿਲਾਂ ਨੂੰ ਹਟਾ ਸਕਦੇ ਹਨ। 

ਕਰੋ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ 

ਸੇਬ ਦਾ ਸਿਰਕਾ 
ਤਿਲ ਹਟਾਉਣ ਲਈ ਰਾਤ ਨੂੰ ਸੇਬ ਦੇ ਸਿਰਕੇ ਨਾਲ ਚਿਹਰੇ ਦੀ ਮਸਾਜ਼ ਕਰੋ। ਮਸਾਜ਼ ਕਰਨ ਤੋਂ ਬਾਅਦ ਸਵੇਰ ਦੇ ਸਮੇਂ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ। ਅਜਿਹਾ ਕਰਨ ਨਾਲ ਕੁਝ ਦਿਨਾਂ ਤੱਕ ਤਿਲ ਹਲਕੇ ਪੈ ਜਾਣਗੇ।

ਅਨਾਨਾਸ ਦੀ ਵਰਤੋਂ 
ਅਨਾਨਾਸ 'ਚ ਐਸੀਡਿਕ ਗੁਣ ਪਾਏ ਜਾਂਦੇ ਹਨ। ਤਿਲ ਹਟਾਉਣ ਲਈ ਰੋਜ਼ ਅਨਾਨਾਸ ਦੇ ਜੂਸ ਨੂੰ ਦਿਨ 'ਚ 2-3 ਵਾਰ ਚਿਹਰੇ 'ਤੇ ਲਗਾਓ। ਅਜਿਹਾ ਕਰਨ ਨਾਲ ਫ਼ਾਇਦਾ ਹੋਵੇਗਾ।

ਕੱਚੇ ਆਲੂ ਨਾਲ ਹੋਣਗੇ ਫ਼ਾਇਦੇ 
ਕੱਚੇ ਆਲੂਆਂ ਦੀ ਵਰਤੋਂ ਕਰਨ ਨਾਲ ਚਿਹਰੇ 'ਤੇ ਨਿਖ਼ਾਰ ਆਉਂਦਾ ਹੈ। ਤਿਲ ਹਟਾਉਣ ਲਈ ਚਿਹਰੇ ’ਤੇ ਕੱਚੇ ਆਲੂ ਨੂੰ ਰਗੜੋ। ਤੁਸੀਂ ਚਾਹੋ ਤਾਂ ਇਸ ਦਾ ਪੇਸਟ ਬਣਾ ਕੇ ਵੀ ਲਗਾ ਸਕਦੇ ਹੋ। 

ਕੇਲੇ ਦਾ ਛਿੱਲਕਾ 
ਤਿਲ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਕੇਲੇ ਦੇ ਛਿੱਲਕੇ ਦੀ ਵਰਤੋਂ ਕਰ ਸਕਦੇ ਹੋ। ਰਾਤ ਨੂੰ ਕੇਲੇ ਦੇ ਛਿੱਲਕੇ ਨੂੰ ਤਿਲ ਵਾਲੀ ਜਗ੍ਹਾ 'ਤੇ ਬੰਨ੍ਹੋ। ਇਸ ਨਾਲ ਤਿਲ ਸਾਫ਼ ਹੋ ਜਾਣਗੇ।


author

rajwinder kaur

Content Editor

Related News