Beauty Tips : ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ ‘ਚੰਦਨ ਦਾ ਲੇਪ’, ਇੰਝ ਕਰੋ ਵਰਤੋਂ

Monday, Apr 04, 2022 - 02:11 PM (IST)

Beauty Tips : ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ ‘ਚੰਦਨ ਦਾ ਲੇਪ’, ਇੰਝ ਕਰੋ ਵਰਤੋਂ

ਜਲੰਧਰ (ਬਿਊਰੋ) - ਚਿਹਰੇ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਕੁੜੀਆਂ ਬਹੁਤ ਸਾਰੇ ਬਿਊਟੀ ਪ੍ਰੋਡੈਕਟਸ ਦੀ ਵਰਤੋਂ ਕਰਦੀਆਂ ਹਨ। ਬਹੁਤ ਸਾਰੀਆਂ ਕੁੜੀਆਂ ਦੀ ਚਮੜੀ ਸੈਂਸਟਿਵ ਹੁੰਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਕੈਮੀਕਲ ਨਾਲ ਭਰੀਆਂ ਚੀਜ਼ਾਂ ਸੂਟ ਨਹੀਂ ਕਰਦੀਆਂ। ਅਜਿਹੇ 'ਚ ਜੇਕਰ ਤੁਹਾਡੀ ਚਮੜੀ ਸੈਂਸਟਿਵ ਹੈ ਤਾਂ ਤੁਸੀਂ ਚੰਦਨ ਦੀ ਵਰਤੋਂ ਕਰ ਸਕਦੇ ਹੋ। ਚੰਦਨ ਦੇ ਫੇਸਪੈਕ ਦੀ ਵਰਤੋਂ ਕਰਨ ’ਤੇ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਚਿਹਰੇ ’ਤੇ ਕੁਦਰਤੀ ਨਿਖਾਰ ਅਤੇ ਚਮਕ ਆਉਂਦੀ ਹੈ। ਇਸ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਆਓ ਜਾਣਦੇ ਹਾਂ ਚੰਦਨ ਦੇ ਫੇਸਪੈਕ ਨੂੰ ਬਣਾਉਣ ਦਾ ਤਾਰੀਕਾ...

ਫੇਸਪੈਕ ਬਣਾਉਣ ਦੀ ਸਮੱਗਰੀ
ਚੰਦਨ ਪਾਊਡਰ- 1 ਵੱਡਾ ਚਮਚ
ਗੁਲਾਬ ਜਲ-1 ਵੱਡਾ ਚਮਚ
ਕੱਚਾ ਦੁੱਧ- 1 ਵੱਡਾ ਚਮਚ
ਹਲਦੀ ਪਾਊਡਰ-ਚੁਟਕੀ ਭਰ

ਫੇਸਪੈਕ ਬਣਾਉਣ ਦੀ ਵਿਧੀ ਅਤੇ ਲਗਾਉਣ ਦਾ ਤਾਰੀਕਾ
ਇਕ ਕੌਲੀ 'ਚ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਇਕ ਫੇਸਪੈਕ ਤਿਆਰ ਕਰ ਲਓ। ਤਿਆਰ ਕੀਤੇ ਫੇਸਪੈਕ ਨੂੰ ਚਿਹਰੇ ਅਤੇ ਗਰਦਨ 'ਤੇ ਹਲਕੇ ਹੱਥਾਂ ਨਾਲ ਲਗਾ ਲਓ। ਇਸ ਫੇਸਪੈਕ ਨੂੰ 15-20 ਮਿੰਟ ਤੱਕ ਚਿਹਰੇ ’ਤੇ ਲੱਗਿਆ ਰਹਿਣ ਦਿਓ। ਬਾਅਦ 'ਚ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਚੰਗਾ ਰਿਜ਼ਲਟ ਪਾਉਣ ਲਈ ਇਸ ਫੇਸਪੈਕ ਨੂੰ ਹਫ਼ਤੇ 'ਚ 2-3 ਵਾਰ ਜ਼ਰੂਰ ਲਗਾਓ।

ਫੇਸਪੈਕ ਨੂੰ ਲਗਾਉਣ ਨਾਲ ਹੋਣ ਵਾਲੇ ਫ਼ਾਇਦੇ
. ਇਸ ਫੇਸਪੈਕ ਨੂੰ ਲਗਾਉਣ ਨਾਲ ਪਿੰਪਲਸ, ਦਾਗ-ਧੱਬੇ, ਝੁਰੜੀਆਂ ਅਤੇ ਛਾਈਆਂ ਦੂਰ ਹੁੰਦੀਆਂ ਹਨ। 
. ਚਿਹਰਾ ਤਾਜ਼ਾ ਨਜ਼ਰ ਆਉਂਦਾ ਹੈ।
. ਸਨਟੈਨ ਨਾਲ ਸੜੀ ਚਮੜੀ ਠੀਕ ਹੋਣ 'ਚ ਮਦਦ ਮਿਲਦੀ ਹੈ। 
. ਖੁਸ਼ਕ ਚਮੜੀ ਦੀ ਪ੍ਰੇਸ਼ਾਨੀ ਨੂੰ ਕਰੇ ਦੂਰ
. ਚਮੜੀ ਦੀ ਨਮੀ ਰਹਿੰਦੀ ਹੈ ਬਰਕਰਾਰ।
. ਚਿਹਰੇ ਦੀ ਰੰਗਤ ਨਿਖਾਰਨ ਦੇ ਨਾਲ-ਨਾਲ ਕੋਮਲ ਹੁੰਦੀ ਹੈ। 
. ਠੰਡਕ ਦਾ ਅਹਿਸਾਸ ਹੁੰਦਾ ਹੈ। 
 


author

rajwinder kaur

Content Editor

Related News