ਕਿੱਲ-ਮੁਹਾਸਿਆਂ ਸਮੇਤ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦਾ ਹੈ ਵੇਸਣ ਨਾਲ ਬਣਿਆ ਫੇਸਪੈਕ

02/12/2021 4:42:17 PM

ਨਵੀਂ ਦਿੱਲੀ— ਵੇਸਣ ਦੀ ਵਰਤੋਂ ਭਾਰਤੀ ਰਸੋਈ ਵਿਚ ਕਾਫ਼ੀ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਹੈ। ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇ ਜੋ ਵੇਸਣ ਦੀ ਵਰਤੋਂ ਨਾ ਕਰਦਾ ਹੋਵੇ। ਛੋਲਿਆਂ ਨਾਲ ਬਣੇ ਵੇਸਣ ਦੀ ਵਰਤੋਂ ਕਈ ਤਰ੍ਹਾਂ ਦੇ ਸੁਆਦੀ ਖਾਣਿਆਂ ਨੂੰ ਬਣਾਉਣ ਵਿਚ ਕੀਤੀ ਜਾਂਦੀ ਹੈ, ਜਿਸ ਵਿਚ ਮਿੱਠੇ ਅਤੇ ਨਮਕੀਨ ਦੋਵੇਂ ਤਰ੍ਹਾਂ ਦੇ ਪਕਵਾਨ ਸ਼ਾਮਲ ਹਨ ਪਰ ਸਿਰਫ ਖਾਣੇ ਵਿਚ ਹੀ ਨਹੀਂ, ਸਾਡੀਆਂ ਦਾਦੀਆਂ-ਨਾਨੀਆਂ ਆਪਣੀ ਸੁੰਦਰਤਾ ਵਧਾਉਣ ਲਈ ਵੀ ਵੇਸਣ ਦੀ ਹੀ ਵਰਤੋਂ ਬਿਊਟੀ ਪ੍ਰਾਡੈਕਟਸ ਦੇ ਰੂਪ 'ਚ ਕਰਦੀਆਂ ਰਹੀਆਂ ਹਨ। ਅੱਜ ਦੀ ਨੌਜਵਾਨ ਪੀੜ੍ਹੀ ਖੂਬਸੂਰਤੀ ਨੂੰ ਨਿਖਾਰਨ ਲਈ ਤਰ੍ਹਾਂ-ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਲੈਂਦੀ ਹੈ ਜੋ ਪੈਸਿਆਂ ਦੀ ਬਰਬਾਦੀ ਦੇ ਨਾਲ-ਨਾਲ ਚਮਡ਼ੀ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਪਰ ਜੇਕਰ ਇਸ ਦੀ ਥਾਂ ਅਸੀਂ ਹੋਮਮੇਡ ਪ੍ਰਾਡੈਕਟਸ ਦੀ ਵਰਤੋਂ ਕਰੀਏ ਤਾਂ ਸੁੰਦਰਤਾ ਵਿਚ ਗ਼ਜ਼ਬ ਦਾ ਨਿਖਾਰ ਵੀ ਮਿਲੇਗਾ ਅਤੇ ਪੈਸਿਆਂ ਦੀ ਚੰਗੀ ਬੱਚਤ ਵੀ ਹੋਵੇਗੀ।
ਚਿਹਰਾ ਰੁੱਖਾ ਹੋਵੇ ਜਾਂ ਆਇਲੀ, ਤੁਸੀਂ ਵੱਖ-ਵੱਖ ਢੰਗਾਂ ਨਾਲ ਵੇਸਣ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਟੈਨਿੰਗ ਚਮਡ਼ੀ, ਕਿੱਲ-ਛਾਈਆਂ ਭਰੀ ਚਮਡ਼ੀ ਅਤੇ ਗਰਦਨ ਦੇ ਕਾਲੇਪਣ ਨੂੰ ਵੀ ਦੂਰ ਕਰਨ ਵਿਚ ਵੇਸਣ ਨਾਲ ਬਣਿਆ ਪੈਕ ਬੈਸਟ ਹੈ। 

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਚਿਹਰੇ 'ਤੇ ਲਿਆਏ ਨਿਖਾਰ
ਵੇਸਣ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਹਾਡੀ ਰੰਗਤ ਵਿਚ ਨਿਖਾਰ ਆਏਗਾ। ਇਸ ਵਿਚ ਬਲੀਚਿੰਗ ਗੁਣ ਸ਼ਾਮਲ ਹੁੰਦੇ ਹਨ ਜੋ ਚਮੜੀ ਨੂੰ ਕੁਦਰਤੀ ਢੰਗ ਨਾਲ ਬਲੀਚ ਕਰਨ ਦਾ ਕੰਮ ਕਰਦੇ ਹਨ। 

PunjabKesari
ਕਿੱਲ ਮੁਹਾਸਿਆਂ ਤੋਂ ਦਵਾਏ ਨਿਜ਼ਾਤ
ਮੁਹਾਸਿਆਂ ਤੋਂ ਬਾਅਦ ਉਨ੍ਹਾਂ ਦੇ ਪੈਣ ਵਾਲੇ ਦਾਗ-ਧੱਬਿਆਂ ਤੋਂ ਪ੍ਰੇਸ਼ਾਨ ਹੋ ਤਾਂ ਵੇਸਣ ਨਾਲ ਚੰਦਨ ਪਾਊਡਰ, ਹਲਦੀ ਅਤੇ ਦੁੱਧ ਮਿਲਾਓ ਅਤੇ ਚਿਹਰੇ 'ਤੇ 20 ਮਿੰਟਾਂ ਤਕ ਲਗਾ ਕੇ ਰੱਖਣ ਤੋਂ ਬਾਅਦ ਧੋ ਲਓ। ਹਫਤੇ ਵਿਚ ਘੱਟੋ-ਘੱਟ 3 ਵਾਰ ਇਸ ਨੂੰ ਲਗਾਓ। ਇਸ ਤੋਂ ਇਲਾਵਾ ਵੇਸਣ ਵਿਚ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾ ਕੇ ਵੀ ਮੁਹਾਸਿਆਂ-ਛਾਈਆਂ ਦੀ ਸਮੱਸਿਆ ਤੋਂ ਨਜਿੱਠਿਆ ਜਾ ਸਕਦਾ ਹੈ। 

ਟੈਨਿੰਗ ਤੋਂ ਰਾਹਤ
ਧੁੱਪ ਅਤੇ ਧੂੜ-ਮਿੱਟੀ ਕਾਰਨ ਚਮਡ਼ੀ 'ਤੇ ਟੈਨਿੰਗ ਹੋ ਜਾਂਦੀ ਹੈ। ਇਸ ਨੂੰ ਦੂਰ ਕਰਨ ਲਈ ਵੇਸਣ 'ਚ 4 ਬਦਾਮਾਂ ਦਾ ਪਾਊਡਰ, 1 ਚਮਚਾ ਦੁੱਧ ਅਤੇ ਨਿੰਬੂ ਰਸ ਮਿਲਾਓ ਅਤੇ ਚਿਹਰੇ 'ਤੇ 30 ਮਿੰਟ ਲਗਾਓ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਟੈਨਿੰਗ ਦੂਰ ਹੁੰਦੀ ਹੈ। 

ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਡੈੱਡ ਸਕਿਨ ਲਈ ਲਾਹੇਵੰਦ
ਲਗਾਤਾਰ ਪ੍ਰਦੂਸ਼ਣ ਅਤੇ ਮੇਕਅਪ ਦੇ ਸੰਪਰਕ ਵਿਚ ਆਉਣ ਨਾਲ ਚਮੜੀ ਡੱਲ ਅਤੇ ਬੇਜਾਨ ਦਿਖਾਈ ਦੇਣ ਲੱਗਦੀ ਹੈ। ਇਸ ਡੈੱਡ ਸਕਿਨ ਨੂੰ ਹਟਾਉਣ ਲਈ ਵੇਸਣ ਵਿਚ ਕੱਚਾ ਦੁੱਧ ਮਿਕਸ ਕਰਕੇ ਚਿਹਰੇ 'ਤੇ ਲਗਾਓ ਅਤੇ ਸੁੱਕਣ 'ਤੇ ਹਲਕੇ ਹੱਥਾਂ ਨਾਲ ਰਗੜ ਕੇ ਉਤਾਰੋ। ਇਸ ਨਾਲ ਡੈੱਡ ਸਕਿਨ ਸਾਫ ਹੋ ਜਾਵੇਗੀ। 
ਆਇਲੀ ਸਕਿਨ 
ਆਇਲੀ ਚਮੜੀ ਵੀ ਤੁਹਾਡੇ ਫੇਅਰ ਕੰਪਲੈਕਸ਼ਨ ਨੂੰ ਡਾਰਕ ਦਿਖਾਉਂਦੀ ਹੈ, ਇਸ ਲਈ ਵੇਸਣ ਵਿਚ ਦਹੀਂ, ਗੁਲਾਬ ਜਲ ਮਿਲਾ ਕੇ ਪੇਸਟ ਬਣਾਓ। ਇਸ ਨੂੰ 30 ਮਿੰਟਾਂ ਲਈ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਵਿਚ ਤੇਲ ਦੇ ਨਾਲ ਗੰਦਗੀ ਵੀ ਸਾਫ ਹੋਵੇਗੀ ਅਤੇ ਚਮਡ਼ੀ ਚਮਕਦਾਰ ਤੇ ਮੁਲਾਇਮ ਹੋ ਜਾਵੇਗੀ। 

PunjabKesari
ਚਿਹਰੇ ਦੇ ਅਣਚਾਹੇ ਵਾਲ਼ ਹਟਾਏ 
ਜੇਕਰ ਤੁਹਾਡੇ ਚਿਹਰੇ 'ਤੇ ਬਹੁਤ ਸਾਰੇ ਅਣਚਾਹੇ ਵਾਲ਼ ਹਨ ਅਤੇ ਬਲੀਚ ਤੁਹਾਡੀ ਚਮਡ਼ੀ 'ਤੇ ਇਰੀਟੇਟ ਕਰਦੀ ਹੈ ਤਾਂ ਵੇਸਣ ਤੁਹਾਡੇ ਲਈ ਬੈਸਟ ਹੈ। ਵੇਸਣ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਪਾਣੀ ਦੀਆਂ ਕੁਝ ਬੂੰਦਾਂ ਮਿਲਾ ਕੇ ਉਸ ਦਾ ਗਾੜ੍ਹਾ ਜਿਹਾ ਪੇਸਟ ਬਣਾਓ ਅਤੇ ਚਿਹਰੇ 'ਤੇ ਲਗਾਓ। ਵਾਲਾਂ ਵਾਲੀ ਥਾਂ 'ਤੇ ਇਸ ਪੇਸਟ ਨੂੰ ਰਗੜ ਕੇ ਉਤਾਰੋ। ਲਗਾਤਾਰ ਇਹ ਨੁਸਖ਼ਾ ਅਪਣਾਉਣ 'ਤੇ ਅਣਚਾਹੇ ਵਾਲ਼ ਆਪਣੇ ਆਪ ਨਿਕਲ ਜਾਣਗੇ।
ਰੁਖੀ ਸਕਿਨ
ਜੇਕਰ ਚਮਡ਼ੀ ਰੁੱਖੀ ਹੈ ਤਾਂ ਵੇਸਣ ਵਿਚ ਮਲਾਈ ਜਾਂ ਦੁੱਧ, ਸ਼ਹਿਦ ਅਤੇ ਇਕ ਚੁਟਕੀ ਹਲਦੀ ਮਿਲਾ ਕੇ ਫੇਸਪੈਕ ਤਿਆਰ ਕਰੋ ਅਤੇ 15 ਤੋਂ 20 ਮਿੰਟਾਂ ਤਕ ਲਗਾਓ ਅਤੇ ਬਾਅਦ ਵਿਚ ਕੋਸੇ ਪਾਣੀ ਨਾਲ ਧੋ ਦਿਓ। ਵੇਸਣ ਲਗਾਉਣ ਨਾਲ ਖੁਸ਼ਕ ਚਮੜੀ ਨੂੰ ਨਮੀ ਮਿਲਦੀ ਹੈ ਅਤੇ ਚਮੜੀ ਵਿਚ ਨਿਖਾਰ ਆਉਂਦਾ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।


Aarti dhillon

Content Editor

Related News