ਚਿਹਰੇ ''ਤੇ ਚਾਹੀਦੈ ਗੁਲਾਬੀ ਨਿਖਾਰ ਤਾਂ ਲਗਾਓ ਇਹ ਪੈਕ

11/19/2019 4:20:35 PM

ਨਵੀਂ ਦਿੱਲੀ—ਕਿਸੇ ਫੰਕਸ਼ਨ 'ਤੇ ਜਾਣਾ ਹੋਵੇ ਜਾਂ ਡੇਲੀ ਆਫਿਸ ਹਰ ਮਹਿਲਾ ਆਪਣੇ ਚਿਹਰੇ 'ਤੇ ਗੁਲਾਬ ਜਿਹਾ ਨਿਖਾਰ ਚਾਹੁੰਦੀ ਹੈ ਤਾਂ ਜੋ ਉਸ ਦਾ ਚਿਹਰਾ ਖਿਲਿਆ ਹੋਇਆ ਨਜ਼ਰ ਆਵੇ। ਕਈ ਵਾਰ ਚਿਹਰੇ 'ਤੇ ਹੋਣ ਵਾਲੇ ਦਾਗ-ਧੱਬੇ ਇਸ ਨਿਖਾਰ ਨੂੰ ਫਿੱਕਾ ਕਰ ਦਿੰਦੇ ਹਨ। ਅੱਜ ਤੁਹਾਨੂੰ ਗੁਲਾਬ ਨਾਲ ਬਣੇ ਹੋਏ ਦੋ ਫੇਸ ਪੈਕ ਦੱਸਾਂਗੇ ਜਿਸ ਨਾਲ ਤੁਹਾਡੇ ਚਿਹਰੇ ਤੇ ਗੁਲਾਬ ਜਿਹਾ ਨਿਖਾਰ ਆਵੇਗਾ ਅਤੇ ਦਾਗ ਧੱਬੇ ਵੀ ਹੌਲੀ-ਹੌਲੀ ਘੱਟ ਹੋਣਗੇ।
ਪਹਿਲਾਂ ਫੇਸ ਪੈਕ
ਸਮੱਗਰੀ

1 ਜਾਂ 2 ਗੁਲਾਬ ਦੀਆਂ ਪੰਖੜੀਆਂ
1 ਚਮਚ ਕੱਚਾ ਦੁੱਧ
ਗੁਲਾਬ ਜਲ
ਅੱਧਾ ਚਮਚ ਸ਼ਹਿਦ
ਵਿਧੀ
ਸਭ ਤੋਂ ਪਹਿਲਾਂ ਗੁਲਾਬ ਦੀਆਂ ਪੰਖੜੀਆਂ ਨੂੰ ਧੋ ਕੇ ਪੀਸ ਲਓ। ਜੇਕਰ ਤੁਸੀਂ ਇਨ੍ਹਾਂ ਨੂੰ ਮਿਕਸੀ 'ਚ ਪੀਸ ਰਹੇ ਹੋ ਤਾਂ ਤੁਸੀਂ ਇਸ 'ਚ ਪਾਣੀ ਦੀ ਥਾਂ ਗੁਲਾਬ ਜਲ ਪਾ ਕੇ ਪੀਸ ਲਓ। ਹੁਣ ਇਸ 'ਚ ਦੁੱਧ ਅਤੇ ਸ਼ਹਿਦ ਮਿਕਸ ਕਰੋ। ਹੁਣ ਇਸ ਪੈਕ ਨੂੰ ਚਿਹਰੇ 'ਤੇ ਅੱਧਾ ਘੰਟਾ ਲਗਾਉਣ ਤੱਕ ਪਾਣੀ ਨਾਲ ਧੋ ਲਓ।

PunjabKesari
ਦੂਜਾ ਫੇਸ ਪੈਕ
5 ਤੋਂ 6 ਗੁਲਾਬ ਦੇ ਫੁੱਲ ਦੀਆਂ ਪੰਖੜੀਆਂ
4 ਤੋਂ 4 ਕੇਸਰ ਦੇ ਰੇਸ਼ੇ
ਇਕ ਕੌਲੀ ਪਾਣੀ
ਵਿਧੀ—5 ਤੋਂ 6 ਗੁਲਾਬ ਦੀਆਂ ਪੰਖੜੀਆਂ 'ਚ ਇਕ ਕੌਲੀ ਪਾਣੀ ਪੈ ਕੇ ਉਬਾਲੇ ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ। ਇਸ ਦੇ ਬਾਅਦ ਇਸ ਪਾਣੀ ਨੂੰ ਛਾਣ ਕੇ ਪਹਿਲਾਂ ਕੱਚ ਦੀ ਕੌਲੀ 'ਚ ਪਾਓ। ਠੰਡਾ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਕਿਸੇ ਬੋਤਲ 'ਚ ਪਾ ਕੇ ਰੱਖ ਲਓ। ਇਸ ਬੋਤਲ 'ਚ 4 ਤੋਂ 5 ਕੇਸਰ ਦੇ ਰੇਸ਼ੇ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਇਸ ਗੁਲਾਬ ਜਲ ਨੂੰ ਫਰਿੱਜ਼ 'ਚ ਜਾਂ ਬਾਹਰ ਰੱਖ ਦਿਓ। ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਲਓ।


Aarti dhillon

Content Editor

Related News