ਆਇਲੀ ਸਕਿਨ ਲਈ ਬੈਸਟ ਹੈ ਇਹ ਫੇਸ ਪੈਕ, ਚਿਹਰਾ ਬਣੇਗਾ ਚਮਕਦਾਰ

01/21/2020 1:38:22 PM

ਜਲੰਧਰ—ਸਕਿਨ 'ਚ ਨਮੀ ਦੇ ਕਾਰਨ ਆਇਲ ਗਲੇਂਡਸ ਤੇਲ ਛੱਡਣ ਲੱਗਦੇ ਹਨ, ਜਿਸ ਨਾਲ ਨਾ ਸਿਰਫ ਸਕਿਨ ਆਇਲੀ ਹੁੰਦੀ ਹੈ ਸਗੋਂ ਇਸ ਨਾਲ ਮੁਹਾਸੇ, ਰੈਸ਼ੇਜ ਅਤੇ ਕਿੱਲ ਵਰਗੀਆਂ ਪ੍ਰਾਬਲਮ ਵੀ ਹੋਣ ਲੱਗਦੀਆਂ ਹਨ। ਇਹ ਨਹੀਂ ਇਸ ਨਾਲ ਇੰਫੈਕਸ਼ਨ ਦਾ ਖਤਰਾ ਵੀ ਵਧ ਜਾਂਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇਕ ਹੋਮਮੇਡ ਪੈਕ ਦੇ ਬਾਰੇ 'ਚ ਦੱਸਾਂਗੇ ਜਿਸ ਨਾਲ ਨਾ ਸਿਰਫ ਆਇਲੀ ਸਕਿਨ ਦੀ ਸਮੱਸਿਆ ਦੂਰ ਹੋਵੇਗੀ ਸਗੋਂ ਸਕਿਨ ਗਲੋ ਵੀ ਕਰੇਗੀ।
ਸਮੱਗਰੀ—
ਮੁਲਤਾਨੀ ਮਿੱਟੀ-1 ਚਮਚ
ਦਹੀ—1 ਚਮਚ
ਬਣਾਉਣ ਦਾ ਤਾਰੀਕਾ
ਕੌਲੀ 'ਚ ਮੁਲਤਾਨੀ ਮਿੱਟੀ ਅਤੇ ਦਹੀ ਮਿਕਸ ਕਰ ਲਓ। ਜੇਕਰ ਤੁਹਾਨੂੰ ਪੇਸਟ ਜ਼ਿਆਦਾ ਗਾੜ੍ਹਾ ਲੱਗੇ ਤਾਂ ਇਸ 'ਚ ਥੋੜ੍ਹਾ ਜਿਹੀ ਦਹੀ ਹੋਰ ਮਿਕਸ ਕਰ ਲਓ। ਇਸ ਨੂੰ ਘੱਟੋ ਘੱਟ 15 ਮਿੰਟ ਤੱਕ ਸਾਈਡ 'ਤੇ ਰੱਖ ਦਿਓ, ਤਾਂ ਜੋ ਦੋਹੇਂ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ।
ਕਿੰਝ ਕਰੋ ਵਰਤੋਂ
ਸਭ ਤੋਂ ਪਹਿਲਾਂ ਫੇਸ਼ਵਾਸ਼ ਜਾਂ ਗੁਲਾਬਜਲ ਨਾਲ ਚਿਹਰੇ ਨੂੰ ਸਾਫ ਕਰ ਲਓ। ਹੁਣ ਪੈਕ ਨੂੰ ਮਾਲਿਸ਼ ਕਰਕੇ ਹੋਏ ਚਿਹਰੇ 'ਤੇ ਲਗਾਓ ਅਤੇ ਫਿਰ 20-25 ਮਿੰਟ ਦੇ ਲਈ ਛੱਡ ਦਿਓ। ਜਦੋਂ ਇਹ ਸੁੱਕ ਜਾਵੇ ਤਾਂ ਦਹੀ ਨਾਲ 3 ਮਿੰਟ ਚਿਹਰੇ ਦੀ ਮਾਲਿਸ਼ ਕਰੋ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਦੇ ਬਾਅਦ 3-4 ਮਿੰਟ ਦਹੀ ਨਾਲ ਦੁਬਾਰਾ ਮਾਲਿਸ਼ ਕਰੋ, ਤਾਂ ਜੋ ਉਹ ਸਕਿਨ 'ਚ ਚੰਗੀ ਤਰ੍ਹਾਂ ਨਾਲ ਰਚ ਜਾਵੇ। ਇਸ ਨੂੰ ਓਵਰਨਾਈਟ ਲਈ ਵੀ ਛੱਡ ਸਕਦੇ ਹਨ। ਸਵੇਰੇ ਤਾਜ਼ੇ ਪਾਣੀ ਨਾਲ ਚਿਹਰਾ ਧੋਵੋ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
-ਹਲਕੇ ਕੋਸੇ ਪਾਣੀ ਨਾਲ ਚਿਹਰਾ ਧੋਵੋ।
—ਅਜਿਹੇ ਫੇਸਵਾਸ਼ ਦੀ ਵਰਤੋਂ ਕਰੋ, ਜਿਸ ਨਾਲ ਸੈਲੀਸਿਲਿਕ ਐਸਿਡ, ਸਾਈਟ੍ਰਿਕ ਐਸਿਡ ਅਤੇ ਗਲਾਈਕੋਲਿਕ ਐਸਿਡ ਹੋਵੇ।
—ਜ਼ਿਆਦਾ ਸਕਰੱਬ ਦੀ ਵਰਤੋਂ ਨਾ ਕਰੋ। ਇਸ ਨਾਲ ਵੀ ਸਕਿਨ ਆਇਲੀ ਹੋ ਜਾਂਦੀ ਹੈ।
—ਦਿਨ 'ਚ ਸਿਰਫ 2 ਵਾਰ ਚਿਹਰਾ ਧੋਵੋ।
—ਮੇਕਅੱਪ ਲਈ ਜੈੱਲ ਬੇਸਡ ਪ੍ਰੋਡੈਕਟਸ ਦੀ ਵਰਤੋਂ ਨਾ ਕਰੋ।
—ਵਾਲਾਂ ਨੂੰ ਖੁੱਲ੍ਹਾ ਨਾ ਰੱਖੋ ਕਿਉਂਕਿ ਸਕੈਲਪ 'ਤੇ ਵੀ ਕਾਫੀ ਆਇਲ ਹੁੰਦਾ ਹੈ ਜੋ ਸਕਿਨ ਨੂੰ ਵੀ ਤੇਲ ਵਾਲਾ ਬਣਾ ਦਿੰਦਾ ਹੈ।


Aarti dhillon

Content Editor

Related News