ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਦੇ ਆਸਾਨ ਤਰੀਕੇ

Sunday, Jan 29, 2017 - 12:58 PM (IST)

 ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਦੇ ਆਸਾਨ ਤਰੀਕੇ

ਮੁੰਬਈ— ਲਗਾਤਾਰ ਪੜ੍ਹਨ ਨਾਲ ਜਾਂ ਕੰਪਿਊਟਰ ''ਤੇ ਕੰਮ ਕਰਨ ਨਾਲ ਅੱਖਾਂ ਦੀ ਰੋਸ਼ਨੀ ''ਤੇ ਅਸਰ ਪੈਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਬੱਚਿਆਂ ਦੇ ਬਹੁਤ ਛੋਟੀ ਉਮਰ ''ਚ ਹੀ ਐਨਕਾਂ ਲੱਗ ਜਾਂਦੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਆਯੁਰਵੇਦ ''ਚ ਕੁਝ ਅਜਿਹੇ ਤਰੀਕੇ ਵੀ ਹਨ ਜੋ ਐਨਕਾਂ ਦਾ ਨੰਬਰ ਘੱਟ ਕਰ ਸਕਦੇ ਹਨ ਜਾਂ ਪੂਰੀ ਤਰ੍ਹਾਂ ਨਜ਼ਰ ਠੀਕ ਕਰਨ ਦੀ ਸਮਰੱਥਾ ਵੀ ਰੱਖਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ।
1. ਰੋਜ਼ਾਨਾ ਰਾਤ ਨੂੰ 6-7 ਬਾਦਾਮ ਪਾਣੀ ''ਚ ਭਿਓ ਕੇ ਰੱਖ ਦਿਓ। ਸਵੇਰੇ ਉੱਠ ਕੇ ਖਾ ਲਓ।
2. ਗਾਜਰਾਂ ''ਚ ਵਿਟਾਮਿਨ ਏ, ਬੀ ਅਤੇ ਸੀ ਪਾਇਆ ਜਾਂਦਾ ਹੈ। ਇਸ ਨੂੰ ਖਾਣ ਜਾਂ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।
3. ਰਾਤ ਨੂੰ ਤ੍ਰਿਫਲਾ ਪਾਣੀ ''ਚ ਭਿਓ ਕੇ ਰੱਖ ਦਿਓ। ਸਵੇਰੇ ਇਸ ਦੇ ਪਾਣੀ ਨਾਲ ਅੱਖਾਂ ਧੋ ਲਓ।
4. ਇੱਕ ਚਮਚ ਸੌਂਫ, 2 ਬਾਦਾਮ ਤੇ ਅੱਧਾ ਚਮਚ ਮਿਸ਼ਰੀ ਪੀਸ ਲਓ। ਇਸ ਨੂੰ ਰੋਜ਼ ਰਾਤ ਨੂੰ ਸੌਂਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਨਾਲ ਲਓ।
5. ਕਨਪਟੀ ''ਤੇ ਦੇਸੀ ਘਿਓ ਨਾਲ ਹਲਕੇ ਹੱਥਾਂ ਨਾਲ ਰੋਜ਼ਾਨਾ 5-10 ਮਿੰਟ ਮਸਾਜ ਕਰੋ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ।
6. ਰੋਜ਼ਾਨਾ ਦਿਨ ਭਰ ''ਚ 2-3 ਕੱਪ ਗਰੀਨ ਟੀ ਪੀਓ। ਇਸ ''ਚ ਮੌਜੂਦ ਐਂਟੀਆਕਸੀਡੈਂਟਜ਼ ਅੱਖਾਂ ਨੂੰ ਹੈਲਥੀ ਰੱਖਦੇ ਹਨ।
7. ਔਲਿਆਂ ਦਾ ਮਰੱਬਾ ਬਣਾ ਕੇ ਦਿਨ ''ਚ ਦੋ ਵਾਰ ਖਾਓ। ਇਹ ਅੱਖਾਂ ਦੀ ਰੌਸ਼ਨੀ ਵਧਾਉਣ ''ਚ ਕਾਫੀ ਮਦਦਗਾਰ ਹੈ।
8. ਜ਼ੀਰੇ ਤੇ ਮਿਸ਼ਰੀ ਨੂੰ ਬਰਾਬਰ ਮਾਤਰਾ ''ਚ ਪੀਸ ਲਓ। ਇਸ ਨੂੰ ਰੋਜ਼ਾਨਾ ਇੱਕ ਚਮਚ ਘਿਓ ਨਾਲ ਖਾਓ।
9. ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ ਤੇ ਹਰੇ ਸਲਾਦ ਨੂੰ ਡਾਈਟ ''ਚ ਸ਼ਾਮਲ ਕਰੋ। ਇਸ ''ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟਜ਼ ਅੱਖਾਂ ਨੂੰ ਹੈਲਥੀ ਰੱਖਦੇ ਹਨ।

 


Related News