ਇਸ ਪੁਲ ''ਤੇ ਚੜਨ ਲਈ ਹਰ ਕੋਈ ਹੈ ਤਿਆਰ

01/29/2017 1:46:52 PM

ਮੁੰਬਈ— ਦੁਨੀਆ ਭਰ ''ਚ ਬਹੁਤ ਸਾਰੀਆਂ ਚੀਜ਼ਾਂ ਦੇਖਣ ਯੋਗ ਹਨ। ਜਿਨ੍ਹਾਂ ਨੂੰ ਦੇਖਕੇ ਕਈ ਵਾਰ ਅਸੀਂ ਹੈਰਾਨ ਰਹਿ ਜਾਂਦੇ ਹਨ। ਚੀਨ ਦੁਨੀਆਂ ਦਾ ਅਜਿਹਾ ਦੇਸ਼ ਹੈ ਜਿੱਥੇ ਦੇਖਣ ਨੂੰ ਬਹੁਤ ਸਾਰੀਆਂ ਚੀਜ਼ਾਂ ਹਨ। ਜਿਨ੍ਹਾਂ ਨੂੰ ਦੇਖਕੇ ਤੁਸੀਂ ਹੈਰਾਨ ਰਹਿ ਜਾਵੋਗੇ। ਅੱਜ ਅਸੀਂ ਚੀਨ ਦੇ ਇੱਕ ਪੁਲ ਦੀ ਗੱਲ ਕਰ ਰਹੇ ਹਾਂ ਜਿਸ ''ਤੇ ਚੜਨ ਲਈ ਹਰ ਕੋਈ ਤਿਆਰ ਹੈ। ਜੀ ਹਾਂ ਚੀਨ ਨੇ ਇੱਕ ਅਜਿਹਾ ਪੁਲ ਤਿਆਰ ਕੀਤਾ ਹੈ, ਜਿਸ ''ਤੇ ਜਾਣ ਲਈ ਲੋਕ ਤਰਸਦੇ ਹਨ। ਚੀਨ ਨੇ ਇਸ ਅਜੀਬ ਪੁਲ ਦਾ ਨਾਂ ''ਲੱਕੀ ਨੌਟ'' ਰੱਖਿਆ ਹੈ। ਇਹ ਪੁਲ ਮੋਬੀਯਸ ਸਟਰਿੱਪ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਮੋਬੀਅਸ ਸਟਰਿੱਪ ਦਾ ਇੱਕ ਹੀ ਪਾਸਾ ਹੁੰਦਾ ਹੈ ਅਤੇ ਇੱਕ ਹੀ ਸੀਮਾ, ਜਿਸ ਨੂੰ ਲਗਭਗ 180 ਡਿਗਰੀ ਤੱਕ ਘੁਮਾਇਆ ਜਾਂਦਾ ਹੈ। ਜਾਣਕਾਰੀ ਮੁਤਾਬਕ ''ਲੱਕੀ ਨੌਟ '' ਪੁਲ ਨੂੰ ਚੀਨ ਦੇ ਚਾਂਗਸ਼ਾ ''ਚ ਬਣਾਇਆ ਗਿਆ ਹੈ। ਇਸ ਪੁਲ ਦੀ ਉਚਾਈ 24 ਮੀਟਰ ਹੈ ਜਦ ਕਿ ਲੰਬਾਈ 185 ਮੀਟਰ ਹੈ। ਇਸ ਪੁਲ ਨੂੰ ਨਦੀ, ਸੜਕ ਅਤੇ ਪਾਰਕ ਨਾਲ ਜੋੜਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਜਿਸ ਵੀ ਵਿਅਕਤੀ ਨੂੰ ਇਨ੍ਹਾਂ ਤਿੰਨਾਂ ''ਚੋਂ ਕਿਤੇ ਵੀ ਜਾਣਾ ਹੋਵੇ, ਉਸ ਨੂੰ ਇਸ ਪੁਲ ਤੋਂ ਹੋ ਕੇ ਹੀ ਜਾਣਾ ਪਵੇਗਾ।
ਅਜਿਹਾ ਨਹੀਂ ਹੈ ਕਿ ਦੁਨੀਆ ''ਚ ਹੁਣ ਤੱਕ ਦਾ ਇਹ ਪਹਿਲਾਂ ਅਜੀਬੋ-ਗਰੀਬ ਪੁਲ ਹੈ। ਸਿ ਤਰ੍ਹਾਂ ਦੇ ਪੁਲ ਸਿੰਗਾਪੁਰ, ਐਮਸਟਡਰਮ, ਮਲੇਸ਼ੀਆ ਅਤੇ ਗੈੱਸਟ ਹੈੱਡ ਮਿਲੇਨਿਯਮ ''ਚ ਵੀ ਬਣੇ ਹਨ


Related News