ਇਨ੍ਹਾਂ ਫੈਕਟਰੀਆਂ ਦਾ ਹਰ ਮਜ਼ਦੂਰ ਹੈ ਕਰੋੜਪਤੀ !

Monday, Apr 10, 2017 - 06:00 PM (IST)

ਇਨ੍ਹਾਂ ਫੈਕਟਰੀਆਂ ਦਾ ਹਰ ਮਜ਼ਦੂਰ ਹੈ ਕਰੋੜਪਤੀ !
ਨਵੀਂ ਦਿੱਲੀ— ਮਜ਼ਦੂਰ ਸ਼ਬਦ ਸੁਣਦੇ ਹੀ ਸਾਡੇ ਦਿਮਾਗ ''ਚ ਇਕ ਵੱਡੀ ਉਮਰ ਦੇ ਵਿਅਕਤੀ ਦੀ ਤਸਵੀਰ ਉੱਭਰ ਆਉਂਦੀ ਹੈ, ਜਿਸ ਨੇ ਫੱਟੇ-ਪੁਰਾਣੇ ਕੱਪੜੇ ਪਾਏ ਹੁੰਦੇ ਹਨ ਪਰ ਦੁਨੀਆ ''ਚ ਇਕ ਜਗ੍ਹਾ ਅਜਿਹੀ ਵੀ ਹੈ, ਜਿੱਥੇ ਕੰਮ ਕਰਨ ਵਾਲਾ ਹਰ ਮਜ਼ਦੂਰ ਕਰੋੜਪਤੀ ਹੈ। ਅਹਿਮਦਾਬਾਦ ਦੇ ਸਾਨੰਦ ''ਚ ਕੁਝ ਫੈਕਟਰੀਆਂ ਅਜਿਹੀਆਂ ਹਨ, ਜਿੱਥੇ ਮਜ਼ਦੂਰ ਤੋਂ ਲੈ ਕੇ ਚਪੜਾਸੀ ਅਤੇ ਸੁਰੱਖਿਆ ਗਾਰਡ ਤੱਕ ਹਰ ਕੋਈ ਕਰੋੜਪਤੀ ਹੈ।
ਅਸਲ ''ਚ ਇੱਥੇ ਜ਼ਮੀਨ ਦੇ ਮਾਲਕਾਂ ਨੂੰ ਕਰੋੜਾਂ ਰੁਪਏ ਮੁਆਵਜ਼ਾ ਦਿੱਤਾ ਗਿਆ ਸੀ ਅਤੇ ਉਸ ਮੁਆਵਜ਼ੇ ਕਾਰਨ ਇੱਥੋਂ ਦੇ ਰਹਿਣ ਵਾਲੇ ਲੋਕ ਕਰੋੜਪਤੀ ਹੋ ਗਏ ਪਰ ਇਹ ਲੋਕ ਕਰੋੜਪਤੀ ਹੋਣ ਦੇ ਬਾਵਜੂਦ ਵੀ ਫੈਕਟਰੀਆਂ ''ਚ ਮਸ਼ੀਨ ਆਪਰੇਟਰ, ਸੁਪਰਵਾਈਜ਼ਰ, ਗਾਰਡ ਅਤੇ ਚਪੜਾਸੀ ਦੀ ਨੌਕਰੀ ਕਰਦੇ ਰਹੇ।

ਸੂਤਰਾਂ ਮੁਤਾਬਕ ਰਵੀਰਾਜ ਫੋਇਲਸ ਲਿਮਿਟਡ ਕੰਪਨੀ ''ਚ ਕੰਮ ਕਰਨ ਵਾਲੇ 300 ਕਰਮਚਾਰੀਆਂ ''ਚੋਂ ਕਰੀਬ 150 ਕਰਮਚਾਰੀਆਂ ਦਾ ਬੈਂਕ ਬੈਂਲੇਸ ਇਕ ਕਰੋੜ ਤੋਂ ਉੱਪਰ ਹੈ। ਇਸ ਦੇ ਬਾਵਜੂਦ ਇਹ ਲੋਕ 10 ਹਜ਼ਾਰ ਤੋਂ 20 ਹਜ਼ਾਰ ਪ੍ਰਤੀ ਮਹੀਨੇ ਦੀ ਨੌਕਰੀ ਕਰ ਰਹੇ ਹਨ। 


Related News