ਸਾਉਣ ਮਹੀਨਾ ਚੜਿਆ, ਖੀਰ ਦਾ ਮੌਸਮ ਚਾਲੂ ਹੋ ਗਿਐ

07/16/2017 3:47:47 PM

ਜਲੰਧਰ— ਸਾਉਣ ਦਾ ਮਹੀਨਾ ਚਲ ਰਿਹਾ ਹੈ। ਇਸ ਮਹੀਨੇ ਲੋਕ ਆਪਣੇ ਘਰਾਂ 'ਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਖਾਸ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਅੱਜ ਅਸੀਂ ਤੁਹਾਨੂੰ ਪਨੀਰ ਦੀ ਖੀਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣ 'ਚ ਬਹੁਤ ਹੀ ਟੇਸਟੀ ਹੁੰਦੀ ਹੈ।
ਸਮੱਗਰੀ
- 1/2 ਕੱਪ ਪਨੀਰ
- 2 ਕੱਪ ਦੁੱਧ
- 2 ਚਮਚ ਕਾਰਨਫਲੋਰ
- 2-3 ਚਮਚ ਚੀਨੀ
- 1 ਕੇਸਰ
- ਚੁਟਕੀਭਰ ਇਲਾਇਚੀ ਪਾਊਡਰ
- 2 ਚਮਚ ਪਿਸਤਾ
- 2 ਚਮਚ ਕਾਜੂ
- 2 ਚਮਚ ਬਦਾਮ
ਵਿਧੀ
1. ਸਭ ਤੋਂ ਪਹਿਲਾ 1 ਕੱਪ ਦੁੱਧ 'ਚ ਕੇਸਰ ਨੂੰ ਭਿਓਂ ਕੇ ਰੱਖ ਦਿਓ। ਹੁਣ 1 ਚਮਚ ਦੁੱਧ 'ਚ ਕਾਰਨਫਲੋਰ ਨੂੰ ਵੀ ਭਿਓਂ ਦਿਓ।
2. ਇਸ ਤੋਂ ਬਾਅਦ ਦੁੱਧ ਉੱਬਾਲੋ ਅਤੇ ਇਸ 'ਚ ਕਾਰਨਫਲੋਰ ਵਾਲਾ ਦੁੱਧ ਮਿਲਾ ਕੇ 10 ਮਿੰਟਾਂ ਦੇ ਲਈ ਇਸ ਨੂੰ ਹਿਲਾਉਂਦੇ ਰਹੋ।
3. ਫਿਰ ਇਸ 'ਚ ਕੇਸਰ ਵਾਲਾ ਦੁੱਧ ਪਾ ਦਿਓ। ਇਸ ਤੋਂ ਬਾਅਦ ਉੱਬਲਦੇ ਹੋਏ ਦੁੱਧ 'ਚ ਪਨੀਰ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਨੂੰ 10 ਮਿੰਟਾਂ ਦੇ ਲਈ ਉੱਬਾਲੋ।
4. ਹੁਣ ਇਸ 'ਚ ਇਲਾਇਚੀ ਪਾਊਡਰ ਅਤੇ ਬਾਕੀ ਦੇ ਸਾਰੇ ਡ੍ਰਾਈ ਫਰੂਟਸ ਪਾ ਕੇ ਗੈਸ ਦੀ ਆਂਚ ਬੰਦ ਕਰ ਦਿਓ।
5. ਪਨੀਰ ਖੀਰ ਤਿਆਰ ਹੈ। ਇਸ ਨੂੰ ਸਰਵ ਕਰੋ।


Related News