ਮੁਰੱਬਾ ਖਾਣ ਨਾਲ ਰਹਿੰਦੀਆਂ ਹਨ ਕਈ ਬੀਮਾਰੀਆਂ ਦੂਰ
Sunday, May 07, 2017 - 04:54 PM (IST)

ਮੁੰਬਈ— ਗਰਮੀ ਤੋਂ ਰਾਹਤ ਪਾਉਣਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ। ਲੋਕ ਅਜਿਹੀ ਖੁਰਾਕ ਖਾਂਦੇ ਹਨ, ਜਿਸ ਨਾਲ ਸਰੀਰ ਨੂੰ ਠੰਡਕ ਮਿਲ ਸਕੇ। ਇਸ ਤਰ੍ਹਾਂ ਦੀ ਹੀ ਇਕ ਖੁਰਾਕ ਮੁਰੱਬਾ ਹੈ ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਮੁਰੱਬੇ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਗਾਜਰ, ਆਮਲਾ ਅਤੇ ਵੇਲ ਦਾ ਮੁਰੱਬਾ। ਅੱਜ ਅਸੀਂ ਤੁਹਾਨੂੰ ਮੁਰੱਬਾ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਗਾਜਰ ਦਾ ਮੁਰੱਬਾ
ਇਸ ਮੁਰੱਬੇ ''ਚ ਆਇਰਨ ਅਤੇ ਵਿਟਾਮਿਨ ਹੁੰਦੇ ਹਨ ਜੋ ਅੱਖਾਂ ਦੀ ਰੋਸ਼ਨੀ ਵਧਾਉਂਦੇ ਹਨ। ਇਸ ਦੇ ਨਾਲ ਹੀ ਪੇਟ ਦੀ ਗੈਸ ਅਤੇ ਜਲਨ ਵੀ ਦੂਰ ਹੁੰਦੀ ਹੈ। ਗਾਜਰ ਦਾ ਮੁਰੱਬਾ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਤਣਾਅ ਵੀ ਦੂਰ ਰਹਿੰਦਾ ਹੈ।
2. ਵੇਲ ਦਾ ਮੁਰੱਬਾ
ਇਸ ਮੁਰੱਬੇ ''ਚ ਪ੍ਰੋਟੀਨ, ਫਾਸਫੋਰਸ, ਕਾਰਬੋਹਾਈਡ੍ਰੇਟਸ, ਆਇਰਨ ਅਤੇ ਫਾਈਬਰ ਹੁੰਦੇ ਹਨ ਜੋ ਦਿਮਾਗ ਅਤੇ ਦਿਲ ਦੇ ਰੋਗਾਂ ''ਚ ਫਾਇਦੇਮੰਦ ਹੁੰਦੇ ਹਨ। ਇਸ ਦੇ ਇਲਾਵਾ ਇਹ ਪੇਟ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਨਾਲ ਐਸੀਡਿਟੀ, ਅਲਸਰ ਅਤੇ ਕਬਜ਼ ਦੀ ਪਰੇਸ਼ਾਨੀ ਨਹੀਂ ਰਹਿੰਦੀ।
3. ਆਮਲਾ ਦਾ ਮੁਰੱਬਾ
ਇਸ ਮੁਰੱਬੇ ''ਚ ਵਿਟਾਮਿਨ ਸੀ, ਆਇਰਨ ਅਤੇ ਫਾਈਬਰ ਕਾਫੀ ਮਾਤਰਾ ''ਚ ਹੁੰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਆਮਲੇ ਦਾ ਮੁਰੱਬਾ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਰੋਜ਼ ਸਵੇਰੇ ਖਾਲੀ ਪੇਟ ਆਮਲੇ ਦਾ ਮੁਰੱਬਾ ਖਾਣ ਨਾਲ ਹਾਈ ਬੀ. ਪੀ. ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।