ਖਰਾਬ ਜ਼ਿੱਪ ਨੂੰ ਠੀਕ ਕਰਨੇ ਦੇ ਅਸਾਨ ਤਰੀਕੇ

Monday, Jan 16, 2017 - 12:57 PM (IST)

 ਖਰਾਬ ਜ਼ਿੱਪ ਨੂੰ ਠੀਕ ਕਰਨੇ ਦੇ ਅਸਾਨ ਤਰੀਕੇ

ਮੁੰਬਈ—ਕਈ ਵਾਰ ਸਾਨੂੰ ਜਰੂਰੀ ਕੰਮ ਜਾਂ ਕਿਸੇ ਪਾਰਟੀ, ਫੰਕਸ਼ਨ ਲਈ ਬਹਾਰ ਜਾਣ ਸਮੇਂ ਡਰੈਸ, ਜੈਕਟ ਆਦਿ ਦੀ ਜ਼ਿੱਪ ਖਰਾਬ ਹੋ ਜਾਂਦੀ ਹੈ, ਜਿਸ ਨਾਲ ਤੁਸੀਂ ਉਸ ਡਰੈਸ ਨੂੰ ਨਹੀਂ ਪਾਉਂਦੇ ਅਤੇ ਤੁਹਾਨੂੰ ਕੁਝ ਹੋਰ ਪਾਉਣਾ ਪੈਂਦਾ ਹੈ। ਕਈ ਵਾਰ ਡਰੈਸ ਹੀ ਨਹੀਂ ਬਲਕਿ ਬੈਗ ਦੀ ਵੀ ਜ਼ਿੱਪ ਖਰਾਬ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਘਰ ''ਚ ਹੀ ਜ਼ਿੱਪ ਠੀਕ ਕਰਨ ਦੇ ਅਸਾਨ ਤਰੀਕਿਆਂ ਬਾਰੇ ਦੱਸਾਂਗੇ । ਜਿਸ ਨਾਲ ਤੁਸੀਂ ਆਪਣੀ ਡਰ੍ਰੈਸ ਅਤੇ ਬੈਗ ਦੀ ਜ਼ਿੱਪ ਠੀਕ ਕਰ ਸਕਦੇ ਹੋ। 
ਆਓ ਜਾਣਦੇ ਹਾਂ ਖਰਾਬ ਜ਼ਿੱਪ ਨੂੰ ਠੀਕ ਕਰਨ ਦੇ ਸਹੀ ਅਤੇ ਘਰੇਲੂ ਤਰੀਕੇ 
1. ਪੈਂਸਿਲ
ਪੈਂਸਿਲ ਦਾ ਇਸਤੇਮਾਲ ਹਰ ਘਰ ''ਚ ਆਮ ਹੁੰਦਾ ਹੈ। ਅਜਿਹੇ ''ਚ ਜ਼ਿੱਪ ਖਰਾਬ ਹੋ ਜਾਵੇਂ ਤਾਂ ਪੇਂਸਿਲ ਦੀ ਨੋਕ ਵਾਲੇ ਹਿੱਸੇ ਨੂੰ ਜ਼ਿੱਪ ''ਤੇ ਰਗੜੋ। ਇਸ ਨਾਲ ਖਰਾਬ ਜ਼ਿੱਪ ਇਕ ਦਮ ਠੀਕ ਹੋ ਜਾਵੇਗੀ। 
2. ਪੈਂਸਿਲ ਸਕੈਚ
ਖਰਾਬ ਜ਼ਿੱਪ ਨੂੰ ਠੀਕ ਕਰਨ ਦਾ ਇਹ ਸਭ ਤੋਂ ਚੰਗਾ ਜ਼ਰੀਆ ਹੈ। ਘਰ ''ਚ ਪਏ ਪੈਂਸਿਲ ਸਕੈਚ ਨੂੰ ਚੈਨ ਉਪਰ ਘਸਾਓ ਅਤੇ ਫਿਰ ਇਸ ਜ਼ਿੱਪ ਨੂੰ ਉਪਰ ਥੱਲੇ ਕਰੋ। ਖਰਾਬ ਜ਼ਿੱਪ ਠੀਕ ਹੋ ਜਾਵੇਗੀ। 
3. ਸਾਬਣ
ਸਾਬਣ ਦਾ ਇਸਤੇਮਾਲ ਨਹਾਉਂਣ ਅਤੇ ਕੱਪੜੇ ਧੋਣ ਦੇ ਲਈ ਹੀ ਨਹੀਂ ਬਲਕਿ ਖਰਾਬ ਜ਼ਿੱਪ ਨੂੰ ਠੀਕ ਕਰਨ ਲਈ ਵੀ ਕੀਤਾ ਜਾ ਸਕਦਾ ਹੈ। 
4. ਪੈਟ੍ਰਲੀਅਮ ਜੈਲੀ
ਪੈਟ੍ਰਲੀਅਮ ਜੈਲੀ ਨੂੰ ਬਿਊਟੀ ਲਈ ਹੀ ਪ੍ਰਯੋਗ ਨਹੀਂ ਕੀਤਾ ਹੀ ਜਾਂਦਾ। ਇਹ ਸਾਰੇ ਜਾਣਦੇ ਹਨ ਕਿ ਖਰਾਬ ਜ਼ਿੱਪ ਨੂੰ ਠੀਕ ਕਰਨ ''ਚ ਵੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਪੈਟ੍ਰਲੀਅਮ ਜੈਲੀ ਨੂੰ ਖਰਾਬ ਜ਼ਿੱਪ ਦੇ ਉਪਰ ਤੋਂ ਥੱਲੇ ਵੱਲ ਨੂੰ ਰਗੜਨ ਨਾਲ ਇਹ ਜਲਦੀ ਹੀ ਠੀਕ ਹੋ ਜਾਂਦੀ ਹੈ। 
5. ਜੈਤੂਨ ਦਾ ਤੇਲ 
ਇਹ ਸਿਰਫ ਤੁਹਾਡੀ ਸਿਹਤ ਦੇ ਲਈ ਨਹੀਂ ਬਲਕਿ ਤੁਹਾਡੇ ਕੱਪੜਿਆਂ ਲਈ ਵੀ ਫਾਇਦੇ ਮੰਦ ਹੈ। ਥੋੜਾ ਜਿਹਾ ਜੈਤੂਨ ਦਾ ਤੇਲ ਲਓ ਇਸ ਨੂੰ ਖਰਾਬ ਜ਼ਿੱਪ ਉੱਤੇ ਲਗਾਓ । 
6. ਮੋਮ
ਇਹ ਸਭ ਤੋਂ ਪੁਰਾਣਾ ਅਤੇ ਸਧਾਰਣ ਤਰੀਕਾ ਹੈ। ਜ਼ਿੱਪ ਨੂੰ ਮੋਮਬਤੀ ਉੱਤੇ ਰਗੜੋ ਅਤੇ ਜ਼ਿੱਪ ਠੀਕ ਕਰ ਲਓ।


Related News