ਬੱਚਿਆਂ ਨੂੰ ਬਣਾਉਣਾ ਹੈ ਜ਼ਿੰਮੇਦਾਰ ਤਾਂ ਸਿਖਾਓ ਘਰ ਦੇ ਇਹ ਕੰਮ
Saturday, Feb 17, 2018 - 12:25 PM (IST)

ਨਵੀਂ ਦਿੱਲੀ—ਬੱਚਿਆਂ ਨੂੰ ਪਹਿਲੀ ਸਿੱਖਿਆ ਘਰ 'ਚੋਂ ਹੀ ਮਿਲਦੀ ਹੈ। ਬੱਚੇ ਚੰਗੀਆਂ ਮਾੜੀਆਂ ਆਦਤਾਂ ਮਾਤਾ-ਪਿਤਾ ਤੋਂ ਹੀ ਸਿੱਖਦੇ ਹਨ। ਕੁਝ ਮਾਪੇ ਤਾਂ ਬੱਚਿਆਂ ਨੂੰ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਦੇਣ ਦੇ ਲਈ ਇਨ੍ਹਾਂ ਤੋਂ ਕੋਈ ਕੰਮ ਨਹੀਂ ਕਰਾਉਂਦੇ ਪਰ ਬੱਚਿਆਂ ਤੋਂ ਘਰ ਦੇ ਛੋਟੇ-ਮੋਟੇ ਕੰਮ ਕਰਵਾਉਣ ਨਾਲ ਉਨ੍ਹਾਂ ਨੂੰ ਜਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਾ ਵੀ ਵੱਡਾ ਹੋ ਕੇ ਜਿੰਮੇਦਾਰ ਬਣੇ ਤਾਂ ਉਸ ਤੋਂ ਘਰ ਦੇ ਇਹ ਕੰਮ ਜ਼ਰੂਰ ਕਰਵਾਓ।
1.ਘਰ ਦੀ ਸਾਫ ਸਫਾਈ
ਬੱਚਿਆਂ ਨੂੰ ਜ਼ਿੰਮੇਦਾਰ ਬਣਾਉਣ ਲਈ ਤੁਸੀਂ ਉਨ੍ਹਾਂ ਤੋਂ ਘਰ ਦੀ ਸਜਾਵਟ ਕਰਨ ਦੇ ਲਈ ਮਦਦ ਲੈ ਸਕਦੇ ਹੋ। ਇਸਦੇ ਇਲਾਵਾ ਤੁਸੀਂ ਉਨ੍ਹਾਂ ਤੋਂ ਰੋਜਮਰਾ ਦੇ ਕੰਮ ਜਿਵੇ ਸਜਾਵਟ ਦੇ ਸਾਮਾਨਾਂ ਦੀ ਸਫਾਈ ਕਰਨਾ, ਵਿਸਤਰ ਲਗਾਉਣਾ ਆਦਿ ਆਸਾਨ ਕੰਮ ਵੀ ਕਰਵਾ ਸਕਦੇ ਹੋ।
2. ਡਸਟਵਿਨ 'ਚ ਕੂੜਾ ਸੁੱਟਣਾ
ਕਈ ਬਾਰ ਕੋਈ ਵੀ ਚੀਜ਼ ਖਾਣ ਦੇ ਬਾਅਦ ਉਸ ਦੇ ਰੈਪਰ ਨੂੰ ਕਿਤੇ ਵੀ ਸੁੱਟ ਦਿੰਦੇ ਹਨ। ਇਸਦੀ ਵਜਾਏ ਬੱਚਿਆਂ ਨੂੰ ਕੂੜਾ ਡਸਟਵਿਨ 'ਚ ਸੁੱਟਣਾ ਸਿਖਾਓ। ਇਸ ਨਾਲ ਜੇਕਰ ਕਿਸੇ ਹੋਰ ਨੂੰ ਵੀ ਕੂੜਾ ਸੁੱਟਦੇ ਦੇਖਣਗੇ ਤਾਂ ਉਸ ਨੂੰ ਟੋਕ ਦੇਣਗੇ।
3. ਪੌਦਿਆਂ ਨੂੰ ਪਾਣੀ ਦੇਣਾ
ਵੈਸੇ ਤਾਂ ਬੱਚਿਆਂ ਨੂੰ ਫੁੱਲ-ਪੌਦਿਆਂ ਨੂੰ ਪਾਣੀ ਨਾਲ ਖੇਲਣ ਦਾ ਬਹੁਤ ਸ਼ੌਕ ਹੁੰਦਾ ਹੈ ਪਰ ਕੰਮ ਕਰਨ ਤੋਂ ਉਹ ਮਨ੍ਹਾਂ ਕਰਦੇ ਰਹਿੰਦੇ ਹਨ। ਇਸ ਲਈ ਬੱਚਿਆਂ ਨੂੰ ਖੇਲ ਦੇ ਇਲਾਵਾ ਕੁਦਰਤ ਦਾ ਮਹੱਤਵ ਵੀ ਸਮਝਾਓ ਅਤੇ ਪੌਦਿਆਂ ਨੂੰ ਪਾਣੀ ਦੇਣ ਦੇ ਲਈ ਕਹੋ। ਇਸ ਨਾਲ ਉਹ ਕੁਦਰਤੀ ਚੀਜ਼ਾਂ ਦੇ ਨਾਲ ਜੁੜਾਅ ਵੀ ਮਹਿਸੂਸ ਕਰਣਗੇ।
4. ਕਿਚਨ 'ਚ ਹੇਲਪ ਲਓ
ਤੁਸੀਂ ਬੱਚਿਆਂ ਤੋਂ ਕਿਚਨ ਦੇ ਛੋਟੇ-ਮੋਟੇ ਕੰਮ ਵੀ ਕਰਵਾ ਸਕਦੇ ਹੋ। ਇਸ ਨਾਲ ਜ਼ਰੂਰਤ ਪੈਣ 'ਤੇ ਬੱਚੇ ਆਪਣੇ ਕੰਮ ਵੀ ਕਰ ਲੈਂਦੇ ਹਨ ਅਤੇ ਕਿਸੇ ਦੇ ਘਰ ਜਾਣ 'ਤੇ ਵੀ ਮੈਨਰਸ ਨਹੀਂ ਭੁੱਲਦੇ।
5. ਚੀਜ਼ਾਂ ਨੂੰ ਸਹੀ ਜਗ੍ਹਾ 'ਤੇ ਰੱਖਣਾ
ਬਚਪਨ ਤੋਂ ਹੀ ਬੱਚਿਆਂ ਨੂੰ ਉਨ੍ਹਾਂ ਦੀਆਂ ਚੀਜ਼ਾਂ ਸਹੀ ਜਗ੍ਹਾ 'ਤੇ ਰੱਖਣਾ ਸਿਖਾਓ। ਉਨ੍ਹਾਂ ਨੂੰ ਸਿਖਾਓ ਕਿ ਖੇਲਣ ਦੇ ਬਾਅਦ ਖਿਲੌਣਿਆਂ ਨੂੰ ਉਨ੍ਹਾਂ ਦੀ ਸਹੀ ਜਗ੍ਹਾ 'ਤੇ ਰੱਖੋ ਅਤੇ ਗੰਦਗੀ ਨੂੰ ਸਾਫ ਕਰੋ। ਇਸ ਨਾਲ ਉਹ ਵੱਡੇ ਹੋ ਕੇ ਵੀ ਆਪਣੀਆਂ ਚੀਜ਼ਾਂ ਨੂੰ ਇੱਧਰ-ਉੱਧਰ ਸੁੱਟਣ ਦੀ ਵਜਾਈ ਉਨ੍ਹਾਂ ਨੂੰ ਸਹੀ ਜਗ੍ਹਾ 'ਤੇ ਰੱਖਣਗੇ।