ਮੇਕਅੱਪ ਦੀਆਂ ਇਨ੍ਹਾਂ ਗਲਤੀਆਂ ਕਾਰਨ ਉਮਰ ਤੋਂ ਵੱਡੀਆਂ ਲੱਗਦੀਆਂ ਹਨ ਔਰਤਾਂ

Thursday, May 11, 2017 - 03:34 PM (IST)

 ਮੇਕਅੱਪ ਦੀਆਂ ਇਨ੍ਹਾਂ ਗਲਤੀਆਂ ਕਾਰਨ ਉਮਰ ਤੋਂ ਵੱਡੀਆਂ ਲੱਗਦੀਆਂ ਹਨ ਔਰਤਾਂ

ਨਵੀਂ ਦਿੱਲੀ— ਚਿਹਰੇ ਦੀ ਸੁੰਦਰਤਾ ਵਧਾਉਣ ਦੇ ਲਈ ਅੋਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਦੀ ਵਰਤੋ ਕਰਦੀਆਂ ਹਨ। ਖੁਦ ਨੂੰ ਜਵਾਨ ਅਤੇ ਖੂਬਸੂਰਤ ਬਣਾਈ ਰੱਖਣ ਦੇ ਲਈ ਕਈ ਤਰ੍ਹਾਂ ਦੇ ਮੇਕਅੱਪ ਸਟਾਈਲ ਅਤੇ ਨੁਸਖੇ ਅਪਣਾਉਂਦੀਆਂ ਹਨ ਪਰ ਕਈ ਵਾਰ ਔਰਤਾਂ ਮੇਕਅੱਪ ਦੇ ਦੋਰਾਨ ਅਜਿਹੀਆਂ ਗਲਤੀਆਂ ਕਰ ਬੈਠਦੀਆਂ ਹਨ ਜਿਸ ਦੀ ਵਜ੍ਹਾ ਨਾਲ ਉਹ ਵੱਡੀ ਉਮਰ ਦੀਆਂ ਲਗਦੀਆਂ ਹਨ। ਆਓ ਜਾਣਦੇ ਹਾਂ ਮੇਕਅੱਪ ਨਾਲ ਜੁੜੀਆਂ ਕੁਝ ਅਜਿਹੀਆਂ ਗਲਤੀਆਂ ਜੋ ਜ਼ਿਆਦਾਤਰ ਔਰਤਾਂ ਕਰ ਬੈਠਦੀਆਂ ਹਨ 
1. ਆਈਲਾਈਨਰ
ਕਈ ਔਰਤਾਂ ਆਪਣੀਆਂ ਅੱਖਾਂ ਦੇ ਥੱਲੇ ਵਾਲੇ ਹਿੱਸੇ ''ਤੇ ਕਾਫੀ ਬੋਲਡ ਆਈਲਾਈਨਰ ਲਗਾ ਲੈਂਦੀਆਂ ਹਨ ਜਿਸ ਨਾਲ ਅੱਖਾਂ ਦੇ ਥੱਲੇ ਝੂਰੜੀਆਂ ਹੋਰ ਵੀ ਜ਼ਿਆਦਾ ਦਿਖਾਈ ਦਿੰਦੀਆਂ ਹਨ। ਇਸ ਲਈ ਕਾਲੇ ਜਾਂ ਗਹਿਰੇ ਰੰਗ ਦੇ ਆਈਲਾਈਨਰ ਦੀ ਥਾਂ ''ਤੇ ਹਮੇਸ਼ਾ ਸਫੇਦ ਜਾਂ ਨਿਊਡ ਲਾਈਨਰ ਹੀ ਲਗਾਓ।
2. ਆਈਬ੍ਰੋਜ਼ ''ਚ ਗੈਪ
ਜਿਨ੍ਹਾਂ ਔਰਤਾਂ ਦੀ ਆਈਬ੍ਰੋਜ਼ ਘਣੀਆਂ ਨਹੀਂ ਹੁੰਦੀਆਂ ਅਤੇ ਉਨ੍ਹਾਂ ''ਚ ਕਾਫੀ ਸਪੇਸ ਹੁੰਦੀ ਹੈ ਤਾਂ ਉਨ੍ਹਾਂ ਨੂੰ ਪੈਂਸਿਲ ਦੀ ਮਦਦ ਨਾਲ ਗੈਪ ਨੂੰ ਭਰਨਾ ਚਾਹੀਦਾ ਹੈ। ਵਿਖਰੀ ਹੋਈ ਆਈਬ੍ਰੋਜ਼ ਕਾਰਨ ਔਰਤਾਂ ਉਮਰ ਤੋਂ ਜ਼ਿਆਦਾ ਦਿਖਾਈ ਦਿੰਦੀਆਂ ਹਨ।
3. ਬਲਸ਼
ਭੂਰੇ ਜਾਂ ਹਲਕੇ ਰੰਗ ਦੇ ਬਲਸ਼ ਦੇ ਕਾਰਨ ਚਿਹਰੇ ਦੀ ਲੁਕ ਡਲ ਲੱਗਣ ਲੱਗ ਜਾਂਦੀ ਹੈ। ਇਸ ਲਈ ਹਮੇਸ਼ਾ ਚਮੜੀ ਨਾਲ ਮਿਲਦੇ ਜੁਲਦੇ ਹੀ ਸ਼ੇਡ ਵਾਲਾ ਹੀ ਬਲਸ਼ ਚੁਣੋ।
4. ਗਿਲੀਟਰੀ ਮੇਕਅੱਪ 
ਗਿਲੀਟਰੀ ਆਈਸ਼ੈਡੋ ਅਤੇ ਜ਼ਿਆਦਾ ਸ਼ਿਮਰੀ ਮੇਕਅੱਪ ਖੂਬਸੂਰਤ ਦਿਖਣ ਦੀ ਥਾਂ ''ਤੇ ਬੁੱਡਾ ਦਿਖਾਉਂਦਾ ਹੈ। ਇਸ ਲਈ ਹਮੇਸ਼ਾ ਅਜਿਹਾ ਮੇਕਅੱਪ ਕਰੋ ਜਿਸ ਨਾਲ ਕੁਦਰਤੀ ਲੁਕ ਬਣੀ ਰਹੇਗੀ। 
5. ਫਾਊਂਡੇਸ਼ਨ
ਗਲਤ ਸ਼ੇਡ ਦੇ ਫਾਊਂਡੇਸ਼ਨ ਦੇ ਇਸਤੇਮਾਲ ਨਾਲ ਵੀ ਚਿਹਰਾ ਉਮਰ ਤੋਂ ਜ਼ਿਆਦਾ ਬਜ਼ੁਰਗ ਲਗਣ ਲਗਦਾ ਹੈ। ਇਸ ਲਈ ਹਮੇਸ਼ਾ ਚਮੜੀ ਦੇ ਹਿਸਾਬ ਨਾਲ ਹੀ ਫਾਊਂਡੇਸ਼ਨ ਖਰੀਦੋ ਅਤੇ ਸਹੀ ਤਰੀਕੇ ਨਾਲ ਲਗਾਓ।
6. ਲਿਪ ਲਾਈਨਰ
ਲਿਪਸਟਿਕ ਨੂੰ ਲੰਬੇ ਸਮੇਂ ਤੱਕ ਟਿਕਾਉਣ ਦੇ ਲਈ ਲਿਪ ਲਾਈਨਰ ਦਾ ਇਸਤੇਮਾਲ ਹਰ ਔਰਤ ਕਰਦੀ ਹੈ ਪਰ ਕਦੇ ਵੀ ਡਾਰਕ ਸ਼ੇਡ ਵਾਲਾ ਲਿਪ ਲਾਈਨਰ ਨਾ ਲਗਾਓ।  


Related News