ਘੱਟ ਪਾਣੀ ਪੀਣ ਨਾਲ ਹੋਣਗੇ ਕਈ ਨੁਕਸਾਨ
Thursday, Apr 20, 2017 - 06:15 PM (IST)

ਮੁੰਬਈ— ਗਰਮੀਆਂ ਦੇ ਦਿਨਾਂ ''ਚ ਅਕਸਰ ਸਰੀਰ ''ਚ ਪਾਣੀ ਦੀ ਕਮੀ ਆ ਹੀ ਜਾਂਦੀ ਹੈ। ਇਸ ਨਾਲ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰੀਰ ਦੇ ਤਾਪਮਾਨ ''ਚ ਘੱਟ ਕਰਨ ਦੇ ਲਈ ਅਸੀਂ ਤਰ੍ਹਾਂ-ਤਰ੍ਹਾਂ ਦੇ ਘਰੇਲੂ ਨੁਸਖੇ ਅਪਣਾਉਂਦੇ ਹਾਂ ਪਰ ਪਾਣੀ ਦੀ ਜਗ੍ਹਾ ਕੋਈ ਸ਼ੀਤਲ ਪੇਅ ਨਹੀਂ ਲੈ ਸਕਦੇ, ਇਸ ਲਈ ਗਰਮੀਆਂ ਦੇ ਦਿਨਾਂ ''ਚ ਪਾਣੀ ਦਾ ਉੱਚਿਤ ਮਾਤਰਾ ''ਚ ਇਸਤੇਮਾਲ ਕਰਨਾ ਚਾਹੀਦਾ ਹੈ। ਅਜਿਹਾ ਨਾ ਕਰਨ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਪਾਣੀ ਦੀ ਕਮੀ ਨਾਲ ਕਿਹੜੇ-ਕਿਹੜੇ ਨੁਕਸਾਨ ਹੋ ਸਕਦੇ ਹਨ।
1. ਡੀਹਾਈਡ੍ਰੇਸ਼ਨ
ਗਰਮੀਆਂ ਦੇ ਦਿਨਾਂ ''ਚ ਕੱਟ ਤੋਂ ਕੱਟ 15-20 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਘੱਟ ਪਾਣੀ ਪੀਣ ਨਾਲ ਸਰੀਰ ''ਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਨੂੰ ਡੀਹਾਈਡ੍ਰੇਸ਼ਨ ਕਹਿੰਦੇ ਹਨ। ਡੀਹਾਈਡ੍ਰੇਸ਼ਨ ਕਾਰਨ ਪਿਆਸ ਲੱਗਣਾ, ਮੂੰਹ, ਜੀਬ ਅਤੇ ਬੁੱਲ੍ਹ ਸੁੱਕਣ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।
2. ਸਰੀਰ ਦਾ ਤਾਪਮਾਨ
ਸਰੀਰ ''ਚ ਪਾਣੀ ਦੀ ਮਾਤਰਾ ਜਿਨ੍ਹੀ ਜ਼ਿਆਦਾ ਹੋਵੇਗੀ, ਸਰੀਰ ਦਾ ਤਾਪਮਾਨ ਉਨ੍ਹਾਂ ਹੀ ਘੱਟ ਹੋਵੇਗਾ।
3. ਜੋੜਾ ''ਚ ਦਰਦ
ਸਰੀਰ ਦੇ ਭਿੰਨ ਜੋੜ ਅਤੇ ਅਸਥੀਆਂ ਕਾਰਟੀਲੀਜ ਦੀ ਮਦਦ ਨਾਲ ਜੁੜੇ ਹੁੰਦੇ ਹਨ। ਕਾਰਟੀਲੀਜ ਹੱਡੀਆਂ ''ਚ ਘ੍ਰਸ਼ਣ ਨੂੰ ਰੋਕਦਾ ਹੈ। ਇਸ ''ਚ 80 ਫੀਸਦੀ ਪਾਣੀ ਦੀ ਮਾਤਰਾ ਹੁੰਦੀ ਹੈ। ਪਾਣੀ ਦੀ ਪ੍ਰਚੁਰ ਮਾਤਰਾ ਦੋੜਣ, ਕੁੱਦਣ ਅਤੇ ਨੱਚਣ ਦੇ ਦੌਰਾਨ ਲੱਗਣ ਵਾਲੇ ਝਟਕਿਆ ਤੋਂ ਹੱਡੀ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦੀ ਹੈ।
4. ਉਮਰ ਤੋਂ ਪਹਿਲਾਂ ਬੁਢਾਪਾ
ਵੱਧਦੀ ਉਮਰ ਦੇ ਨਾਲ ਸਾਡੇ ਸਰੀਰ ''ਚ ਪਾਣੀ ਦੀ ਮਾਤਰਾ ਘੱਟ ਹੋਣ ਲੱਗਦੀ ਹੈ। ਅਜਿਹੀ ਹਾਲਤ ''ਚ ਥੋੜ੍ਹੀ-ਥੋੜ੍ਹੀ ਦੇਰ ''ਚ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।