ਨਮਕ ਵਾਲੇ ਪਾਣੀ ਨੂੰ ਪੀਣ ਨਾਲ ਹੁੰਦੇ ਹਨ ਕਈ ਫਾਇਦੇ

02/23/2017 10:09:08 AM

ਨਵੀਂ ਦਿੱਲੀ—ਨਮਕ ਦਾ ਇਸਤੇਮਾਲ ਤਾਂ ਰਸੋਈ ''ਚ ਖਾਣਾ ਬਣਾਉਣ ਦੇ ਲਈ ਕੀਤਾਂ ਜਾਂਦਾ ਹੈ। ਇਹ ਖਾਣ ਦਾ ਸੁਆਦ ਹੋਰ ਵੀ ਵਧਾ ਦਿੰਦਾ ਹੈ। ਸੁਆਦ ਦੇ ਨਾਲ ਜਕੇਰ ਦੇਖਿਆ ਜਾਵੇ ਤਾਂ ਨਮਕ ਇੱਕ ਕੁਦਰਤੀ ਰੂਪ ਨਾਲ ਔਸ਼ਧੀ ਵੀ ਹੈ, ਜੋ ਸਰੀਰ ਨੂੰ ਤੰਦਰੁਸਤ ਰੱਖਣ ''ਚ ਮਦਦ ਕਰਦਾ ਹੈ। ਜੇਕਰ ਰੋਜ਼ ਸਵੇਰੇ ਨਮਕ ਵਾਲੇ ਪਾਣੀ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਨੂੰ ਸਿਹਤ ਸੰਬੰਧੀ ਕਈ ਫਾਇਦੇ ਮਿਲਦੇ ਹਨ। ਕਿਉਂਕਿ ਨਮਕ ''ਚ ਅਜਿਹੇ ਕਈ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਦੇ ਲਈ ਬਹੁਤ ਫਾਇਦੇਮੰਦ ਸਾਬਿਤ ਹੁੰਦੇ ਹਨ।
1. ਭਾਰ ਘੱਟ
ਨਮਕ ਵਾਲਾ ਪਾਣੀ ਪਾਚਣ ਨੂੰ ਤੰਦਰੁਸਤ ਕਰਕੇ ਸਰੀਰ ਦੀਆਂ ਕੋਸ਼ਿਕਾਵਾਂ ਤੱਕ ਪੌਸ਼ਣ ਪਹੁੰਚਦਾ ਹੈ, ਜਿਸ ਨਾਲ ਮੋਟਾਪੇ ਨੂੰ ਕੰਟਰੋਲ ''ਚ ਕੀਤਾ ਜਾ ਸਕਦਾ ਹੈ।
2. ਚਮੜੀ
ਨਮਕ ''ਚ ਮੌਜੂਦ ਕਰੋਮਿਅਮ ਅਤੇ ਸਲਫਰ ਹੁੰਦਾ ਹੈ ਜੋ  ਮੁਹਾਸਿਆਂÎ ਨਾਲ ਲੜਨ ''ਚ ਮਦਦ ਕਰਦਾ ਹੈ। ਇਸਦੇ ਇਲਾਵਾ ਇਹ ਚਮੜੀ ਨੂੰ ਕੋਮਲ ਅਤੇ ਸਾਫ ਬਣਾਈ ਰੱਖਦਾ ਹੈ।
3. ਡਿਟਾਕਸ
ਕੁਦਰਤੀ ਰੁਪ ਨਾਲ ਜੇਕਰ ਦੇਖਿਆ ਜਾਵੇ ਤਾਂ ਨਮਕ ਸਰੀਰ ਨੂੰ ਡਿਟਾਕਸ ਕਰਕੇ ਕੰਮ ਕਰਦਾ ਹੈ। ਇਸ ਲਈ ਰੋਜ਼ਾਨਾ ਸਵੇਰੇ ਉਠ ਕੇ ਨਮਕ ਵਾਲਾ ਪਾਣੀ ਪੀਓ।
4.ਹੱਡੀਆਂ ਮਜ਼ਬੂਤ
ਨਮਕ ਵਾਲੇ ਪਾਣੀ ''ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਰੀਰ ''ਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਕੇ ਹੱਡੀਆਂ ਨੂੰ ਮਜ਼ਬੂਤ ਬਣਾਈ ਰੱਖਣ ''ਚ ਮਦਦ ਕਰਦੇ ਹੈ।
5. ਐਂਟੀਬੈਕਟੀਰੀਅਲ
ਨਮਕ ''ਚ ਖਣਿਜ ਭਰਪੂਰ ਮਾਤਾਰਾ ''ਚ ਮੌਜੂਦ ਹੁੰਦਾ ਹੈ ਜੋ ਐਂਟੀ ਬੈਕਟੀਰੀਅਲ ਦਾ ਕੰਮ ਕਰਦਾ ਹੈ ਅਤੇ ਸਰੀਰ ਨੂੰ ਤੰਦਰੁਸਤ ਬਣਾਉਣ ''ਚ ਮਦਦ ਕਰਦਾ ਹੈ।


Related News