ਕੀ ਤੁਸੀਂ ਵੀ ਕਰਦੇ ਹੋ ਆਪਣੇ ਬੱਚੇ ''ਤੇ ਸ਼ੱਕ ਤਾਂ ਜ਼ਰਾ ਧਿਆਨ ਦਿਓ?
Tuesday, Jan 10, 2017 - 02:17 PM (IST)

ਜਲੰਧਰ— ਸ਼ੱਕ ਇਕ ਇਸ ਤਰ੍ਹਾਂ ਦਾ ਸ਼ਬਦ ਹੈ ਜੋ ਇਕ ਸੀਮਾ ਤੱਕ ਰਹੇ ਤਾਂ ਠੀਕ ਹੈ ਨਹੀਂ ਤਾਂ ਇਹ ਜਿਸ ਰਿਸ਼ਤੇ ''ਚ ਆ ਜਾਂਦਾ ਹੈ ਉਸ ਰਿਸ਼ਤੇ ''ਚ ਦਰਾਰ ਆ ਜਾਂਦੀ ਹੈ। ਖਾਸ ਕਰਕੇ ਜੇ ਸ਼ੱਕ ਆਪਣੇ ਪਰਿਵਾਰ ''ਤੇ ਹੋਵੇ ਤਾਂ ਫਿਰ ਪਰਿਵਾਰ ਬੱਚਣਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਸ਼ੱਕ ਪਤੀ-ਪਤਨੀ ''ਚ ਆ ਗਿਆ ਤਾਂ ਇਹ ਇਸ ਰਿਸ਼ਤੇ ਨੂੰ ਖਤਮ ਕਰਕੇ ਹੀ ਛੱਡਦਾ ਹੈ। ਮਾਤਾ-ਪਿਤਾ ਵੀ ਆਪਣੇ ਬੱਚਿਆਂ ''ਤੇ ਸ਼ੱਕ ਕਰਦੇ ਹਨ ਪਰ ਜੇਕਰ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਸ਼ੱਕ ਕਰ ਰਹੇ ਹੋ ਉੱਥੇ ਤੱਕ ਤਾਂ ਠੀਕ ਹੈ, ਪਰੰਤੂ ਜਦੋ ਆਪਣੇ ਭਵਿੱਖ ਨੂੰ ਲੈ ਕੇ ਬੱਚਿਆਂ ਸ਼ੱਕ ਕਰਨ ਕਰਦੇ ਹੋ ਕਿ ਇਹ ਵੱਡੇ ਹੋ ਕੇ ਸਾਡੀ ਰੱਖਿਆ ਜਾਂ ਸੇਵਾ ਕਰਨਗੇ ਜਾਂ ਨਹੀਂ, ਇਹ ਖਤਰਨਾਕ ਸਾਬਿਤ ਹੋ ਸਕਦਾ ਹੈ।
ਸ਼ੱਕ ਚੰਗੇ ਤੋਂ ਚੰਗੇ ਬੰਦੇ ਨੂੰ ਵੀ ਉਲਝਣਾ ''ਚ ਪਾ ਦਿੰਦਾ ਹੈ। ਪੁਰਾਣੇ ਸਮੇਂ ''ਚ ਮਾਤਾ-ਪਿਤਾ ਬਿਨਾਂ ਕੱਲ ਦੇ ਬਾਰੇ ਸੋਚਦੇ ਹੋਏ ਆਪਣੇ ਬੱਚਿਆਂ ਨੂੰ ਪਾਲਦੇ ਹਨ ਪਰ ਅੱਜ ਦੇ ਮਾਤਾ-ਪਿਤਾ ਭਵਿੱਖ ਨੂੰ ਲੈ ਕੇ ਡਰੇ ਹੋਏ ਹਨ। ਪੁਰਾਣੇ ਸਮਿਆਂ ''ਚ ਬੱਚੇ ਵੀ ਮਾਤਾ-ਪਿਤਾ ਦੇ ਨਾਲ ਸ਼ਰਧਾ ਅਤੇ ਵਿਸ਼ਵਾਸ ਨਾਲ ਜੁੜੇ ਹੋਏ ਹਨ। ਅੱਜ ਦਾ ਦੌਰ ਵੀ ਕੁਝ ਇਸ ਤਰ੍ਹਾਂ ਦਾ ਹੈ ਕਿ ਰੋਜ਼-ਰੋਜ਼ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਕਿਸੇ ਨੇ ਆਪਣੇ ਮਾਂ-ਬਾਪ ਨੂੰ ਘਰੋ ਬਾਹਰ ਕੱਢ ਦਿੱਤਾ, ਕੋਈ ਅਪਣੇ ਮਾਂ-ਬਾਪ ਦੀ ਸੇਵਾ ਨਹੀਂ ਕਰਦਾ। ਇਸ ਤਰ੍ਹਾਂ ਦੀਆਂ ਗੱਲਾਂ ਨੇ ਅੱਜ-ਕੱਲ ਦੇ ਮਾਂ-ਬਾਪ ਨੂੰ ਡਰਾਇਆ ਹੋਇਆਂ ਹੈ। ਜਿਸ ਨਾਲ ਨਤੀਜੇ ਇਹ ਨਿਕਲਦਾ ਹੈ ਕਿ ਬੱਚੇ ਪਹਿਲਾਂ ਹੀ ਇਸ ਤਰ੍ਹਾਂ ਦੇ ਮਾਹੌਲ ''ਚ ਘਿਰ ਜਾਂਦੇ ਹਨ ਜੋ ਅੱਗੇ ਜਾ ਕੇ ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਲਈ ਠੀਕ ਨਹੀਂ ਹੁੰਦਾ।
ਪਹਿਲਾਂ ਬੱਚਿਆਂ ਨੂੰ ਚੰਗਾਂ ਲੱਗਦਾ ਸੀ ਕਿ ਪਰਿਵਾਰ ਅਤੇ ਉਨ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਜੁੜਨ। ਪਰ ਅੱਜ ਕੱਲ ਕੋਈ ਕਿਸੇ ਨੂੰ ਨਾਲ ਰੱਖਣ ਲਈ ਤਿਆਰ ਨਹੀਂ ਹੈ। ਇਸਦਾ ਇਕ ਕਾਰਨ ਇਹ ਵੀ ਹੈ ਮਾਤਾ-ਪਿਤਾ ਮੈਨੇਜਰ ਦੀ ਭੂਮਿਕਾ ''ਚ ਜ਼ਿਆਦਾ ਨਜ਼ਰ ਆ ਰਹੇ ਹਨ। ਇਕ ਅਜੀਬੋ ਗਰੀਬ ਮਹੌਲ ਬੱਚੇ ਪਾਲੇ ਜਾ ਰਹੇ ਹਨ। ਪ੍ਰਬੰਧਕ ਅਤੇ ਆਗੂ ''ਚ ਫਰਕ ਹੋਣਾ ਚਾਹੀਦਾ ਹੈ ਤਾਂ ਕਿ ਬੱਚੇ ਨੂੰ ਇਕ ਚੰਗਾ ਮਹੌਲ ਮਿਲ ਸਕੇ। ਜਿਸ ਨਾਲ ਬੱਚੇ ਅਤੇ ਮਾਤਾ-ਪਿਤਾ ਦੋਨਾਂ ਦਾ ਹੀ ਜੀਵਨ ਵਧੀਆ ਬਣ ਸਕੇ।