ਚਿਹਰੇ ਦੀ ਟੈਨਿੰਗ ਨੂੰ ਦੂਰ ਕਰਨ ਦਾ ਘਰੇਲੂ ਨੁਸਖਾ
Friday, Jan 20, 2017 - 01:25 PM (IST)

ਜਲੰਧਰ— ਟੈਨਿੰਗ ਚਿਹਰੇ ਦੀ ਸੁੰਦਰਤਾ ਨੂੰ ਬੇਜਾਨ ਬਣਾ ਦਿੰਦੀ ਹੈ। ਚਿਹਰੇ ਤੋਂ ਟੈਨਿੰਗ ਨੂੰ ਦੂਰ ਕਰਨ ਦੇ ਲਈ ਲੜਕੀਆਂ ਬਹੁਤ ਸਾਰੇ ਪ੍ਰੋਡਕਟਾਂ ਦੀ ਵਰਤੋਂ ਕਰਦੀਆਂ ਹਨ ਪਰ ਉਨ੍ਹਾਂ ਨੂੰ ਫਿਰ ਵੀ ਕੋਈ ਅਸਰ ਨਜ਼ਰ ਨਹੀਂ ਆਉਂਦਾ। ਅੱਜ ਅਸੀ ਤੁਹਾਨੂੰ ਘਰ ''ਚ ਹੀ ਟੈਨਿੰਗ ਨੂੰ ਦੂਰ ਕਰਨ ਦਾ ਇਕ ਨੁਸਖਾ ਦੱਸਣ ਜਾ ਰਹੇ ਹਾਂ। ਜੀ ਹਾਂ ਬਿਲਕੁਲ ਅਸੀਂ ਗੱਲ ਕਰ ਰਹੇ ਹਾਂ ਦਾਲਚੀਨੀ ਦੀ। ਇਸ ''ਚ ਐਂਟੀਆਕਸੀਡੇਂਟ, ਖਣਿਜ ਅਤੇ ਵਿਟਾਮਿਨ ਭਰਪੂਰ ਮਾਤਰਾ ''ਚ ਮੌਜੂਦ ਹੁੰਦੇ ਹਨ ਜੋ ਚਿਹਰੇ ਦੀ ਟੈਨਿੰਗ ਨੂੰ ਦੂਰ ਕਰਨ ''ਚ ਕਾਫੀ ਮਦਦਗਾਰ ਸਾਬਿਤ ਹੁੰਦੇ ਹਨ। ਆਓ ਜਾਣਦੇ ਹਾਂ ਪੈਕ ਨੂੰ ਬਣਾਉਣ ਦੀ ਵਿਧੀ।
ਸਮੱਗਰੀ
- 1 ਵੱਡਾ ਚਮਚ ਦਾਲਚੀਨੀ ਪਾਊਡਰ
- 1 ਛੋਟਾ ਚਮਚ ਕੇਲਾ
- 2 ਚਮਚ ਦਹੀਂ
- 1/2 ਚਮਚ ਨਿੰਬੂ ਦਾ ਰਸ
ਵਿਧੀ
1. ਸਭ ਤੋਂ ਪਹਿਲਾਂ ਇਕ ਕੋਲੀ ''ਚ ਦਾਲਚੀਨੀ ਪਾਊਡਰ, ਕੇਲਾ, ਦਹੀਂ ਅਤੇ ਨਿੰਬੂ ਦਾ ਰਸ ਪਾਓ।
2. ਹੁਣ ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸਦਾ ਪਤਲਾ ਪੇਸਟ ਬਣਾ ਲਓ।
3. ਇਸ ਪੇਸਟ ਨੂੰ ਹੁਣ ਆਪਣੇ ਚਿਹਰੇ ''ਤੇ ਲਗਾਓ।
4. 15 ਮਿੰਟ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ।
5. ਇਸ ਪੈਕ ਨੂੰ ਹਫਤੇ ''ਚ ਇਕ ਵਾਰ ਲਗਾਓ।