ਅੱਖਾਂ ਤੋਂ ਚਸ਼ਮਾ ਹਟਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

02/28/2017 10:30:10 AM

ਜਲੰਧਰ ਲਗਾਤਾਰ ਕਈ-ਕਈ ਘੰਟੇ ਇਕੋ ਹੀ ਕੰਮ ਕਰਨ ਨਾਲ, ਨੀਂਦ ਪੂਰੀ ਨਾ ਲੈਣ ਨਾਲ ਅਤੇ ਸਾਰਾ ਦਿਨ ਟੀ. ਵੀ ਦੇਖਣ ਨਾਲ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਜਾਂਦੀ ਹੈ। ਸਮੇਂ ਦੇ ਬਦਲਣ ਨਾਲ ਇਹ ਸਮੱਸਿਆਂ ਹਰ ਛੋਟੇ ਵੱਡੇ ਬੰਦੇ ਨੂੰ ਹੈ। ਇਸੇ ਕਰਕੇ ਅੱਜ-ਕੱਲ ਛੋਟੇ-ਛੋਟੇ ਬੱਚਿਆਂ ਨੂੰ ਵੀ ਚਸ਼ਮਾ ਲੱਗਾ ਹੋਇਆ ਹੈ। ਇਸ ਲਈ ਸਾਨੂੰ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਕੁਝ ਘਰੇਲੂ ਨੁਸਖੇ ਆਪਣਾ ਕੇ ਵੀ ਆਪਣੀਆਂ ਅੱਖਾਂ ''ਤੇ ਲੱਗੇ ਚਸ਼ਮੇ ਨੂੰ ਹਟਾ ਸਕਦੇ ਹੋ। 

1. ਬਾਦਾਮ
ਰੋਜ਼ ਰਾਤ ਨੂੰ 9-10 ਬਾਦਾਮ ਪਾਣੀ ''ਚ ਭਿਓ ਕੇ ਰੱਖ ਦਿਓ। ਸਵੇਰੇ ਉੱਠਦੇ ਹੀ ਇਸ ਦੇ ਛਿਲਕਾ ਉਤਾਰ ਕੇ ਖਾ ਲਓ। ਇਸ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਏਗੀ। 
2. ਤ੍ਰੀਫਲ
ਰਾਤ ਨੂੰ ਸੋਣ ਤੋਂ ਪਹਿਲਾ ਤ੍ਰੀਫਲ ਨੂੰ ਪਾਣੀ ''ਚ ਭਿਓ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨਾਲ ਅੱਖਾਂ ਨੂੰ ਧੋਵੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਅੱਖਾਂ ਤੇ ਲੱਗਿਆਂ ਚਸ਼ਮਾ ਵੀ ਉੱਤਰ ਜਾਏਗਾ। 
3. ਗਾਜਰ
ਗਾਜਰ ''ਚ ਵਿਟਾਮਿਨ ਏ, ਬੀ, ਸੀ ਬਹੁਤ ਮਾਤਰਾ ''ਚ ਪਾਇਆ ਜਾਂਦਾ ਹੈ। ਰੋਜ਼ਾਨਾ ਗਾਜਰ ਖਾਣ ਨਾਲ ਜਾਂ ਇਸਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। 
4. ਦੇਸੀ ਤੇਲ
ਰੋਜ਼ ਰਾਤ ਨੂੰ ਸੋਣ ਤੋਂ ਪਹਿਲਾ ਦੇਸੀ ਤੇਲ ਨਾਲ ਆਪਣੇ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰੋ। ਇਸ ਨਾਲ ਤੁਹਾਡੀਆਂ ਅੱਖਾਂ ਠੀਕ ਰਹਿਣਗੀਆਂ ਅਤੇ ਰੌਸ਼ਨੀ ਵੀ ਤੇਜ਼ ਹੋਵੇਗੀ। 
5. ਸੌਂਫ
1 ਚਮਚ ਸੌਂਫ, 2 ਬਾਦਾਮ, ਅੱਧਾ ਚਮਚ ਮਿਸ਼ਰੀ ਪੀਸ ਲਓ। ਇਸ ਮਿਸ਼ਰਨ ਨੂੰ ਰਾਤੀ ਸੋਣ ਤੋਂ ਪਹਿਲਾ ਦੁੱਧ ਨਾਲ ਲੈਣ ''ਤੇ ਤੁਹਾਡੀਆਂ ਅੱਖਾਂ ਨੂੰ ਕਾਫੀ ਫਾਇਦੇ ਹੋਣਗੇ। 
6. ਗਰੀਨ ਟੀ
ਦਿਨ ''ਚ 2 ਜਾਂ 3 ਕੱਪ ਗਰੀਨ ਟੀ ਪੀਓ। ਇਸ ''ਚ ਮੌਜੂਦ ਐਂਟੀਆਕਸੀਡੇਂਟ ਅੱਖਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ।


Related News