ਕੀ ਤੁਹਾਡਾ ਬੱਚਾ ਵੀ ਮੋਬਾਇਲ ਫੋਨ ਨਾਲ ਚਿਪਕਿਆ ਰਹਿੰਦਾ ਹੈ?

04/01/2022 4:15:03 PM

ਨਵੀਂ ਦਿੱਲੀ- ਤਕਨੀਕ ਦੇ ਇਸ ਯੁੱਗ ’ਚ ਮੋਬਾਇਲ ਫੋਨ ਲੋੜ ਤੋਂ ਵੱਧ, ਆਦਤ ਦਾ ਕਾਰਨ ਬਣ ਰਿਹਾ ਹੈ। ਵੱਡਿਆਂ ਦੇ ਨਾਲ-ਨਾਲ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਕਈ ਖੋਜਾਂ ਤੋਂ ਇਨ੍ਹਾਂ ਦੇ ਨੁਕਸਾਨਾਂ ਦਾ ਪਤਾ ਲੱਗਿਆ ਹੈ। ਕਈ ਵਾਰ ਮਾਂ-ਬਾਪ ਖੁਦ ਪਹਿਲਾਂ ਬੱਚੇ ਨੂੰ ਇਸ ਦੀ ਆਦਤ ਪਾ ਦਿੰਦੇ ਹਨ, ਬਾਅਦ ’ਚ ਪ੍ਰੇਸ਼ਾਨ ਹੁੰਦੇ ਹਨ। ਜੇਕਰ ਤੁਹਾਡਾ ਬੱਚਾ ਵੀ ਸਾਰਾ ਦਿਨ ਮੋਬਾਇਲ ਨਾਲ ਚਿਪਕਿਆ ਰਹਿੰਦਾ ਹੈ ਤਾਂ ਇਥੇ ਦੱਸੇ ਜਾ ਰਹੇ ਟਿਪਸ ਨਾਲ ਤੁਸੀਂ ਉਸ ਨੂੰ ਮੋਬਾਈਲ ਤੋਂ ਦੂਰ ਰੱਖ ਸਕਦੇ ਹੋ
ਆਊਟਡੋਰ ਖੇਡਾਂ ਲਈ ਕਰੋ ਪ੍ਰੇਰਿਤ
ਕੋਰੋਨਾ ਕਾਲ ਦੌਰਾਨ ਪੜ੍ਹਾਈ ਵੀ ਮੋਬਾਈਲ ’ਤੇ ਹੋਣ ਕਾਰਨ ਬੱਚੇ ਮੋਬਾਇਲਦੇ ਆਦੀ ਹੋ ਗਏ ਹਨ। ਆਊਟਡੋਰ ਖੇਡਾਂ ਪ੍ਰਤੀ ਵੀ ਉਨ੍ਹਾਂ ਦੀ ਰੁਚੀ ਘੱਟ ਹੋ ਗਈ ਹੈ। ਹੁਣ ਕੋਰੋਨਾ ਪਾਬੰਦੀਆਂ ਹਟਣ ਨਾਲ ਬੱਚਿਆਂ ਨੂੰ ਬਾਹਰ ਖੇਡਣ ਲਈ ਉਤਸ਼ਾਹਿਤ ਕਰੋ। ਕੋਸ਼ਿਸ਼ ਕਰੋ ਸ਼ੁਰੂ ’ਚ ਖੁਦ ਵੀ ਉਨ੍ਹਾਂ ਨਾਲ ਆਊਟਡੋਰ ਗੇਮਸ ਵਿਚ ਸ਼ਾਮਲ ਹੋਵੇ। ਤੁਹਾਨੂੰ ਦੇਖ ਕੇ ਉਹ ਵੀ ਆਊਟਡੋਰ ਗੇਮਸ ਪ੍ਰਤੀ ਆਕਰਸ਼ਿਤ ਹੋਣਗੇ।
ਕਿਤਾਬਾਂ ਪ੍ਰਤੀ ਦਿਲਚਸਪੀ ਪੈਦਾ ਕਰੋ
ਬੱਚਿਆਂ ਦੇ ਮਾਨਸਿਕ ਵਿਕਾਸ ਲਈ ਹੁਣ ਵੀ ਕਿਤਾਬਾਂ ਸਭ ਤੋਂ ਚੰਗਾ ਸੋਮਾ ਹੈ। ਮੋਬਾਇਲ ਦੀ ਆਦਲਤ ਛੁਡਵਾਉਣ ਲਈ ਬੱਚਿਆਂ ਨੂੰ ਕਿਤਾਬਾਂ ਪੜ੍ਹਣ ਲਈ ਪ੍ਰੇਰਿਤ ਕਰੋ। ਉਨ੍ਹਾਂ ਨੂੰ ਕਿਤਾਬਾਂ ਦਾ ਮਹੱਤਵ ਦੱਸੋ ਅਤੇ ਖੁਦ ਉਨ੍ਹਾਂ ਨੂੰ ਚੰਗੀਆਂ ਪੁਸਤਕਾਂ ਲਿਆ ਕੇ ਦਿਓ। ਹੋ ਸਕੇ ਤਾਂ ਘਰ ’ਚ ਪੁਸਤਕਾਂ ਦਾ ਮਾਹੌਲ ਬਣਾਓ। ਉਨ੍ਹਾਂ ਨੂੰ ਕੋਈ ਗਿਫਟ ਦੇਣਾ ਹੋਵੇ ਤਾਂ ਪੁਸਤਕ ਹੀ ਦਿਓ।
ਖੁਦ ਵੀ ਮੋਬਾਇਲ ਤੋਂ ਰਹੋ ਦੂਰ
ਬੱਚੇ ਆਪਣੇ ਵੱਡਿਆਂ ਅਤੇ ਖਾਸ ਕਰ ਕੇ ਮਾਤਾ-ਪਿਤਾ ਨੂੰ ਦੇਖ ਕੇ ਪਾਲਣ ਕਰਦੇ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਬੱਚਾ ਮੋਬਾਇਲ ਤੋਂ ਦੂਰ ਰਹੇ, ਤਾਂ ਬੱਚੇ ਦੇ ਸਾਹਮਣੇ ਘੱਟ ਤੋਂ ਘੱਟ ਮੋਬਾਇਲ ਫੋਨ ਦੀ ਵਰਤੋਂ ਕਰੋ। ਬਹੁਤ ਜ਼ਰੂਰੀ ਹੋਵੇ ਉਦੋਂ ਮੋਬਾਇਲ ਫੋਨ ਨੂੰ ਹੱਥ ਲਗਾਓ। ਇਸ ਨਾਲ ਬੱਚਿਆਂ ’ਚ ਵੀ ਇਹੀ ਆਦਤ ਵਿਕਸਤ ਹੋਵੇਗੀ। ਬੱਚਿਆਂ ਨੂੰ  ਬਹੁਤ ਜ਼ਿਆਦਾ ਮੋਬਾਇਲ ਦੀ ਵਰਤੋਂ ਕਰਨ ਦੇ ਨੁਕਸਾਨਾਂ ਬਾਰੇ ਵੀ ਦੱਸੋ।
ਘਰ ਦੇ ਕੰਮਾਂ ’ਚ ਮਦਦ ਲਓ
ਮੋਬਾਇਲ ਦੀ ਵਰਤੋਂ ਉਦੋਂ ਵੱਧ ਕੀਤੀ ਜਾਂਦੀ ਹੈ, ਜਦੋਂ ਤੁਸੀਂ ਫ੍ਰੀ ਹੁੰਦੇ ਹਨ। ਇਸ ਲਈ ਬੱਚਾ ਘਰ ’ਚ ਹੋਵੇ ਤਾਂ ਘਰ ਦੇ ਛੋਟੇ-ਛੋਟੇ ਕੰਮਾਂ ’ਚ ਉਸ ਦੀ ਮਦਦ ਲਓ। ਪੌਦਿਆਂ ਨੂੰ ਪਾਣੀ ਦੇਣਾ, ਕੱਪੜੇ ਸੁੱਕਣੇ ਪਾਉਣਾ, ਸੁੱਕੇ ਕੱਪੜੇ ਉਤਾਰਨਾ ਜਾਂ ਉਸ ਦੀ ਰੁਚੀ ਅਨੁਸਾਰ ਕਿਚਨ ਦੇ ਕੰਮਾਂ ’ਚ ਉਨ੍ਹਾਂ ਦੀ ਮਦਦ ਲਓ। ਅਜਿਹੇ ’ਚ ਬੱਚਾ ਮੋਬਾਈਲ ਤੋਂ ਵੀ ਦੂਰ ਰਹੇਗਾ ਅਤੇ ਜ਼ਰੂਰੀ ਕੰਮ ਵੀ ਸਿੱਖ ਜਾਏਗਾ।
ਕੁਦਰਤ ਨਾਲ ਕਰਾਓ ਦੋਸਤੀ
ਸ਼ੁਰੂ ਤੋਂ ਹੀ ਬੱਚੇ ਦੀ ਕੁਦਰਤ ਨਾਲ ਦੋਸਤੀ ਕਰਾਓ। ਉਸ ਨੂੰ ਜੰਗਲਾਂ, ਪਹਾੜਾਂ ਤੋਂ ਇਲਾਵਾ ਆਲੇ-ਦੁਆਲੇ ਘੁੰਮਣ ਵਾਲੇ ਜਾਨਵਰਾਂ ਅਤੇ ਪੰਛੀਆਂ ਦੇ ਬਾਰੇ ’ਚ ਜਾਣਕਾਰੀ ਦਿਓ। ਇਸ ਨਾਲ ਸਬੰਧਤ ਕਿਤਾਬਾਂ ਉਸ ਨੂੰ ਗਿਫਟ ਦਿਓ। ਸੰਭਵ ਹੋਵੇ ਤਾਂ ਉਸ ਨੂੰ ਘਰ ਦੇ ਆਲੇ-ਦੁਆਲੇ ਦੇ ਪਾਰਕ ਜਾਂ ਤਾਲਾਬ ’ਤੇ ਜ਼ਰੂਰ ਲੈ ਕੇ ਜਾਓ। ਕੁਦਰਤੀ ਖੂਬਸੂਰਤੀ ਦੇਖ ਕੇ ਵੀ ਉਸ ਨੂੰ ਚੰਗਾ ਵੀ ਮਹਿਸੂਸ ਹੋਵੇਗਾ।
   
 


Aarti dhillon

Content Editor

Related News