ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਇਹ ਕੰਮ ਤਾਂ ਕਦੇ ਨਹੀਂ ਹੋਵੋਗੇ ਬਿਮਾਰ

10/02/2020 11:01:16 AM

ਜਲੰਧਰ—ਦਿਨ ਭਰ ਦੀ ਥਕਾਵਟ ਨੂੰ ਦੂਰ ਕਰਨ ਲਈ ਰਾਤ ਨੂੰ ਸੌਣਾ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੇ 'ਚ ਬਹੁਤ ਸਾਰੇ ਲੋਕ ਨੀਂਦ ਆਉਣ 'ਤੇ ਤੁਰੰਤ ਨਾਈਟ ਸੂਟ ਪਾ ਕੇ ਸਿੱਧਾ ਬਿਸਤਰ 'ਤੇ ਸੌਣ ਚੱਲੇ ਜਾਂਦੇ ਹਨ। ਪਰ ਸੌਣ ਤੋਂ ਪਹਿਲਾਂ ਕੱਪੜੇ ਬਦਲਣ ਦੇ ਨਾਲ ਕੁਝ ਹੋਰ ਕੰਮਾਂ ਨੂੰ ਕਰਨ ਦੀ ਵੀ ਲੋੜ ਹੁੰਦੀ ਹੈ। ਜਿਸ ਨਾਲ ਦਿਨ ਭਰ ਦੀ ਥਕਾਵਟ ਦੂਰ ਹੋਣ ਦੇ ਨਾਲ ਸਿਹਤ ਵੀ ਬਰਕਰਾਰ ਰਹਿੰਦੀ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਜ਼ਰੂਰੀ ਆਦਤਾਂ ਦੇ ਬਾਰੇ 'ਚ ਦੱਸਦੇ ਹਾਂ ਜਿਸ ਨੂੰ ਫੋਲੋ ਕਰਕੇ ਤੁਸੀਂ ਸਿਹਤਮੰਦ ਰਹਿ ਸਕਦੇ ਹੋ। 
ਸੌਣ ਤੋਂ ਪਹਿਲਾਂ ਕਰੋ ਬਰੱਸ਼
ਹਮੇਸ਼ਾ ਲੋਕ ਸੌਣ ਤੋਂ ਪਹਿਲਾਂ ਬਰੱਸ਼ ਨਹੀਂ ਕਰਦੇ ਹਨ। ਪਰ ਇਸ ਦੇ ਕਾਰਨ ਦੰਦਾਂ 'ਤੇ ਬੁਰਾ ਅਸਰ ਪੈਂਦਾ ਹੈ। ਅਸਲ 'ਚ ਦਿਨ ਭਰ ਦਾ ਖਾਧਾ ਹੋਇਆ ਖਾਣਾ ਸਾਡੇ ਦੰਦਾਂ 'ਤੇ ਚਿਪਕ ਜਾਂਦਾ ਹੈ। ਰਾਤ ਨੂੰ ਬਰੱਸ਼ ਕੀਤੇ ਬਿਨ੍ਹਾਂ ਸੌਣ ਨਾਲ ਮੂੰਹ 'ਚ ਬੈਕਟੀਰੀਆ ਫੈਲ ਜਾਂਦੇ ਹਨ। ਇਸ ਨਾਲ ਦੰਦਾਂ ਅਤੇ ਮਸੂੜਿਆਂ ਦੇ ਜ਼ਲਦੀ ਖਰਾਬ ਹੋਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

PunjabKesari
ਹੱਥਾਂ ਅਤੇ ਪੈਰਾਂ ਨੂੰ ਧੋਵੋ
ਜੇਕਰ ਤੁਸੀਂ ਵੀ ਸੌਣ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ ਨੂੰ ਨਹੀਂ ਧੋਂਦੇ ਹੋ ਤਾਂ ਆਪਣੀ ਇਸ ਆਦਤ ਨੂੰ ਅੱਜ ਹੀ ਸੁਧਾਰ ਲਓ। ਅਸੀਂ ਸਾਰਾ ਦਿਨ ਬਹੁਤ ਸਾਰੀਆਂ ਜਗ੍ਹਾ 'ਤੇ ਘੁੰਮਦੇ ਹਾਂ। ਇਸ ਦੇ ਕਾਰਨ ਹੱਥਾਂ ਅਤੇ ਪੈਰਾਂ 'ਤੇ ਬੈਕਟੀਰੀਆਂ ਜਮ੍ਹਾ ਹੋ ਜਾਂਦੇ ਹਨ। ਅਜਿਹੇ 'ਚ ਜੇਕਰ ਇਨ੍ਹਾਂ ਨੂੰ ਸਾਫ ਕੀਤੇ ਅਤੇ ਧੋਂਤੇ ਬਿਨ੍ਹਾਂ ਸੌਣ ਨਾਲ ਰਾਤ ਭਰ ਚਮੜੀ 'ਤੇ ਬੈਕਟੀਰੀਆ ਲੱਗੇ ਰਹਿੰਦੇ ਹਨ। ਅਜਿਹੇ 'ਚ ਬਿਮਾਰ ਹੋਣ ਦਾ ਖਤਰਾ ਵੱਧਦਾ ਹੈ। 
ਮੇਕਅਪ ਕਰੋ ਸਾਫ
ਦਿਨ ਭਰ ਦਾ ਲੱਗਿਆ ਮੇਕਅੱਪ ਸੌਣ ਤੋਂ ਪਹਿਲਾਂ ਜ਼ਰੂਰ ਸਾਫ ਕਰੋ। ਇਸ ਨਾਲ ਚਮੜੀ 'ਤੇ ਜਮ੍ਹਾ ਧੂੜ-ਮਿੱਟੀ ਸਾਫ ਹੋ ਜਾਂਦੀ ਹੈ। ਦਾਗ-ਧੱਬੇ, ਝੁਕੜੀਆਂ ਅਤੇ ਛਾਈਆਂ ਹੋਣ ਦੀ ਪ੍ਰੇਸ਼ਾਨੀ ਤੋਂ ਛੁੱਟਕਾਰਾ ਮਿਲਦਾ ਹੈ। 

PunjabKesari
ਖਾਣਾ ਖਾਣ ਦੇ ਤੁਰੰਤ ਬਾਅਦ ਨਹੀਂ ਸੌਣਾ
ਖਾਣਾ ਖਾਣ ਦੇ ਤੁਰੰਤ ਬਾਅਦ ਸੌਣ ਨਾਲ ਪਾਚਨ ਤੰਤਰ 'ਚ ਖਰਾਬੀ ਹੋ ਸਕਦੀ ਹੈ। ਇਸ ਨਾਲ ਖਾਣਾ ਪੇਟ 'ਚ ਇਕ ਹੀ ਸਾਈਡ 'ਤੇ ਇਕੱਠਾ ਹੋ ਜਾਂਦਾ ਹੈ। ਇਸ ਦੇ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। 
ਚਾਹ ਅਤੇ ਕਾਫੀ ਦੀ ਵਰਤੋਂ ਨਾ ਕਰੋ
ਬਹੁਤ ਸਾਰੇ ਲੋਕ ਰਾਤ ਦੇ ਖਾਣੇ ਤੋਂ ਬਾਅਦ ਚਾਹ ਅਤੇ ਕੌਫੀ ਪੀਣਾ ਪਸੰਦ ਕਰਦੇ ਹਨ। ਪਰ ਇਸ ਨੂੰ ਪੀਣ ਨਾਲ ਸਰੀਰ 'ਚ ਕੈਲੋਰੀ ਵੱਧਦੀ ਹੈ, ਜੋ ਭਾਰ ਵਧਾਉਣ ਦਾ ਕਾਰਨ ਬਣਦੀ ਹੈ।


Aarti dhillon

Content Editor

Related News