ਰਿਸ਼ਤੇ ''ਚ ਪਿਆਰ ਵਧਾਉਣ ਲਈ ਕਰੋ ਇਹ ਕੰਮ

06/10/2017 5:58:12 PM

ਜਲੰਧਰ— ਪਤੀ-ਪਤਨੀ ਹੋਣ ਜਾਂ ਪ੍ਰੇਮੀ-ਪ੍ਰੇਮਿਕਾ ਦੋਹਾਂ 'ਚ ਪਿਆਰ ਬਣਿਆ ਰਹਿਣਾ ਜ਼ਰੂਰੀ ਹੈ। ਜੇ ਰਿਸ਼ਤੇ 'ਚ ਥੋੜ੍ਹੀ ਜਿਹੀ ਵੀ ਖਟਾਸ ਆ ਜਾਵੇ ਤਾਂ ਦੋਹਾਂ ਦੇ ਮਨ 'ਚ ਇਕ-ਦੂਜੇ ਪ੍ਰਤੀ ਪਿਆਰ ਘੱਟਣ ਲੱਗਦਾ ਹੈ। ਜਿਸ ਕਾਰਨ ਰਿਸ਼ਤਾ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ। ਕਈ ਵਾਰੀ ਛੋਟੀਆਂ-ਛੋਟੀਆਂ ਗੱਲਾਂ ਵੱਡੀ ਪਰੇਸ਼ਾਨੀ ਖੜੀ ਕਰ ਦਿੰਦੀਆਂ ਹਨ। ਕਦੇ-ਕਦੇ ਗਲਤਫਹਮੀਆਂ ਰਿਸ਼ਤੇ 'ਚ ਦਰਾਰ ਪਾ ਦਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਹਮੇਸ਼ਾ ਤੁਹਾਡੇ ਪਿਆਰ ਨੂੰ ਬਣਾਈ ਰੱਖਣ 'ਚ ਸਹਾਈ ਹੋਣਗੀਆਂ।
1. ਗਲਤੀਆਂ ਨੂੰ ਮਾਫ ਕਰਨਾ
ਇਹ ਗੱਲ ਤਾਂ ਸਹੀ ਹੈ ਕਿ ਵਿਅਕਤੀ ਗਲਤੀਆਂ ਦਾ ਪੁਤਲਾ ਹੈ। ਹਰ ਵਿਅਕਤੀ ਤੋਂ ਜਾਣੇ-ਅਣਜਾਣੇ ਕੁਝ ਗਲਤੀਆਂ ਹੋ ਜਾਂਦੀਆਂ ਹਨ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਪਾਰਟਨਰ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਕੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਤੁਹਾਡਾ ਪਿਆਰ ਬਣਿਆ ਰਹੇਗਾ ਅਤੇ ਰਿਸ਼ਤਾ ਵੀ ਮਜ਼ਬੂਤ ਹੋਵੇਗਾ।
2. ਰਿਸ਼ਤੇ 'ਚ ਨਾ ਹੋਵੇ ਧੋਖਾ
ਰਿਸ਼ਤਾ ਭਾਵੇਂ ਕੋਈ ਵੀ ਹੋਵੇ, ਉਸ 'ਚ ਵਿਸ਼ਵਾਸ ਹੋਣਾ ਜ਼ਰੂਰੀ ਹੈ। ਬਿਨਾ ਵਿਸ਼ਵਾਸ ਦੇ ਕੋਈ ਵੀ ਰਿਸ਼ਤਾ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਦਾ। ਇਸ ਲਈ ਆਪਣੇ ਪਾਰਟਨਰ ਨਾਲ ਹਰ ਗੱਲ ਸ਼ੇਅਰ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੋਹਾਂ ਦਾ ਵਿਸ਼ਵਾਸ ਵੀ ਬਣਿਆ ਰਹੇਗਾ ਅਤੇ ਦੋਹਾਂ 'ਚ ਪਿਆਰ ਵੀ ਵਧੇਗਾ।
3. ਤਾਰੀਫ ਕਰਨੀ ਵੀ ਜ਼ਰੂਰੀ
ਆਪਣੀ ਤਾਰੀਫ ਸੁਨਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸ ਲਈ ਤੁਹਾਨੂੰ ਹਰ ਵੇਲੇ ਆਪਣੇ ਪਾਰਟਨਰ ਦੀਆਂ ਕਮੀਆਂ ਜਾਂ ਖਾਮੀਆਂ ਨਹੀ ਗਿਣਵਾਉਣੀਆਂ ਚਾਹੀਦੀਆਂ ਬਲਕਿ ਉਸ ਦੀਆਂ ਚੰਗੀਆਂ ਆਦਤਾਂ ਦੀ ਤਾਰੀਫ ਵੀ ਕਰਨੀ ਚਾਹੀਦੀ ਹੈ।
4. ਜ਼ਿੰਮੇਵਾਰੀਆਂ ਦੀ ਵੰਡ
ਅੱਜ-ਕਲ੍ਹ ਦੇ ਸਮੇਂ 'ਚ ਪਤੀ-ਪਤਨੀ ਦੋਹਾਂ ਦਾ ਕੰਮ ਕਰਨਾ ਜ਼ਰੂਰੀ ਹੈ। ਇਸ ਲਈ ਦੋਹਾਂ ਨੂੰ ਆਪਸ 'ਚ ਜ਼ਿੰਮੇਵਾਰੀਆਂ ਦੀ ਵੰਡ ਕਰ ਲੈਣੀ ਚਾਹੀਦੀ ਹੈ। ਸਮੇਂ-ਸਮੇਂ 'ਤੇ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।
5. ਪਸੰਦ-ਨਾਪਸੰਦ ਦਾ ਧਿਆਨ
ਜੇ ਤੁਹਾਡਾ ਪਾਰਟਨਰ ਤੁਹਾਡੇ ਪ੍ਰਤੀ ਈਮਾਨਦਾਰ ਹੈ ਤਾਂ ਤੁਹਾਨੂੰ ਵੀ ਉਸ ਦੀ ਹਰ ਪਸੰਦ-ਨਾਪਸੰਦ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਅਜਿਹਾ ਕੰਮ ਕਰਨਾ ਚਾਹੀਦੀ ਹੈ ਜਿਸ ਨਾਲ ਉਸ ਨੂੰ ਖੁਸ਼ੀ ਮਿਲੇ।
6. ਇਕ-ਦੂਜੇ ਦੇ ਪਰਿਵਾਰ ਦਾ ਆਦਰ
ਕਈ ਵਾਰੀ ਪਤੀ-ਪਤਨੀ ਇਕ-ਦੂਜੇ ਦੇ ਪਰਿਵਾਰ ਵਾਲਿਆਂ ਦਾ ਮਜਾਕ ਉਡਾਉਂਦੇ ਹਨ। ਇਹ ਕੁਝ ਹੱਦ ਤੱਕ ਤਾਂ ਠੀਕ ਹੈ ਪਰ ਹਰ ਵੇਲੇ ਇਸ ਤਰ੍ਹਾਂ ਕਰਨ ਨਾਲ ਕਈ ਵਾਰੀ ਪਾਰਟਨਰ ਦਾ ਦਿਲ ਦੁੱਖੀ ਹੋ ਜਾਂਦਾ ਹੈ। ਤੁਹਾਨੂੰ ਆਪਣੇ ਪਾਰਟਨਰ ਦੇ ਮਾਤਾ-ਪਿਤਾ ਦਾ ਆਦਰ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਖੁਦ ਦੇ ਮਾਤਾ-ਪਿਤਾ ਦਾ ਆਦਰ ਕਰਦੇ ਹੋ।
7. ਮਜਾਕ 'ਚ ਵੀ ਦਿਲ ਨਾ ਦੁਖਾਉਣਾ
ਜਿੱਥੇ ਪਿਆਰ ਹੁੰਦਾ ਹੈ, ਉੱਥੇ ਹਾਸਾ-ਮਜਾਕ ਅਤੇ ਮਸਤੀ ਵੀ ਹੁੰਦੀ ਹੈ। ਪਰ ਤੁਹਾਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਮਜਾਕ 'ਚ ਕੁਝ ਅਜਿਹਾ ਨਾ ਕਰੋ ਜਾਂ ਅਜਿਹਾ ਕੁਝ ਵੀ ਨਾ ਬੋਲੇ ਜਿਸ ਨਾਲ ਤੁਹਾਡੇ ਪਾਰਟਨਰ ਦਾ ਦਿਲ ਦੁਖੇ।
8. ਬੋਲਚਾਲ ਨਾ ਕਰੋ ਬੰਦ
ਆਪਸੀ ਬੋਲਚਾਲ ਹਰ ਮੁਸ਼ਕਲ ਦਾ ਹੱਲ ਹੈ। ਜਿੱਥੇ ਪਿਆਰ ਹੁੰਦਾ ਹੈ, ਉੱਥੇ ਛੋਟੇ-ਮੋਟੇ ਝਗੜੇ ਤਾਂ ਹੋ ਹੀ ਜਾਂਦੇ ਹਨ ਪਰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਝਗੜੇ ਲੰਬੇ ਸਮੇਂ ਤੱਕ ਨਾ ਰਹਿਣ ਬਲਕਿ ਜਲਦੀ ਹੀ ਹੱਲ ਕਰ ਲਏ ਜਾਣ। ਇਨ੍ਹਾਂ ਝਗੜਿਆਂ ਦੌਰਾਨ ਆਪਸੀ ਗੱਲਬਾਤ ਕਰਦੇ ਜਾਰੀ ਰੱਖਣੀ ਚਾਹੀਦੀ ਹੈ।


Related News