ਸੱਸ ਦੇ ਤਾਅਨਿਆਂ ਤੋਂ ਨਾ ਘਬਰਾਓ, ਸਥਿਤੀ ਨੂੰ ਇੰਝ ਕਰੋ ਕਾਬੂ
Sunday, Jan 01, 2017 - 03:35 PM (IST)

ਮੁੰਬਈ—ਸੱਸ-ਨੂੰਹ ਦਾ ਰਿਸ਼ਤਾ ਬਹੁਤ ਹੀ ਚੂਲਬੁਲਾ ਹੁੰਦਾ ਹੈ ਇਸ ਰਿਸ਼ਤੇ ''ਚ ਸੱਸ ਨੂੰ ਹਮੇਸ਼ਾ ''ਅਤਿਅਚਾਰੀ '' ਅਤੇ ਨੂੰਹ ਨੂੰ ''ਬੇਚਾਰੀ ''ਦੀ ਮਸਾਲ ਦਿੱਤੀ ਜਾਂਦੀ ਹੈ। ਪਰ ਇਹ ਜਰੂਰੀ ਨਹੀਂ ਹੈ ਕਿ ਹਰ ਵਾਰ ਸੱਸ ਦੀ ਹੀ ਗਲਤੀ ਹੋਵੇ ਪਰ ਕੁਝ ਨੂੰਹਾਂ ਵੀ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਆਪਣੀਆਂ ਸੱਸ ਨੂੰ ਤੰਗ ਕਰਨ ਤੋਂ ਪਿੱਛੇ ਨਹੀਂ ਹੱਟਦੀਆਂ ਕਈ ਵਾਰ ਨੂੰਹ ''ਅੱਤਿਚਾਰੀ'' ਤੇ ਸੱਸ ''ਬੈਚਾਰੀ'' ਹੁੰਦੀ ਹੈ ਸੱਸ ਤੇ ਨੂੰਹ ''ਚ ਛੋਟੀ-ਮੋਟੀ ਨੋਕ ਝੋਕ ਹੋਣਾ ਆਮ ਗੱਲ ਹੈ ਜੇਕਰ ਇਹ ਵੀ ਨਹੀਂ ਹੋਵੇਗੀ ਤਾਂ ਜਿੰਦਗੀ ਬਹੁਤ ਬੇਜਾਨ ਹੋਵੇਗੀ ਇਸ ਲਈ ਸੱਸ ਤੇ ਨੰਹੂ ''ਚ ਛੋਟੀ-ਮੋਟੀ ਬਹਿਸ ਹੋਣੀ ਵੀ ਬਹੁਤ ਜ਼ਰੂਰੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕੀ ਹਰ ਗੱਲ ਨੂੰ ਵਧਾ ਚੜ੍ਹਾ ਕੇ ਵੱਡਾ ਮੁੱਦਾ ਬਣਿਆਂ ਜਾਵੇਂ।
ਇਸ ਰਿਸ਼ਤੇ ਨਾਲ ਬੱਝੀ ਹੈ ਪੂਰੇ ਪਰਿਵਾਰ ਦੀ ਡੋਰ
ਸੱਸ ਦੇ ਮਨ ''ਚ ਡਰ ਬੈਠਾ ਰਹਿੰਦਾ ਹੈ ਕਿ ਉਸ ਦੀ ਨੂੰਹ ਉਸ ਦੇ ਲੜਕੇ ਨੂੰ ਆਪਣੇ ਕਬਜ਼ੇ ''ਚ ਨਾ ਕਰ ਲਵੇਂ ਉਹ ਭੁੱਲ ਜਾਂਦੀ ਹੈ ਕਿ ਉਹ ਵੀ ਕਿਸੇ ਵੇਲੇ ਨੂੰਹ ਸੀ। ਕਿਸੀ ਵੀ ਨੂੰਹ ਨੂੰ ਸੁਹਰੇ ਘਰ ਜਾ ਕੇ ਆਪਣੇ ਪਤੀ ਦੀ ਥਾਂ ਤੇ ਆਪਣੀ ਸੱਸ ਨੂੰ ਬਸ ''ਚ ਕਰਨਾ ਚਾਹੀਦਾ ਹੈ ਜੇਕਰ ਸੱਸ ਬਸ ''ਚ ਰਹੇਗੀ ਤਾਂ ਪਤੀ ਆਪਣੇ ਆਪ ਹੀ ਬਸ ''ਚ ਰਹੇਗਾ ਅਕਸਰ ਇਹ ਸੁਣ ਨੂੰ ਮਿਲਦਾ ਕਿ ਸੱਸ ਘਰ ਦੇ ਕੰਮ ਨੂੰ ਲੈ ਕੇ ਬਾਹਰ ਘੁੰਮਣ ਨੂੰ ਲੈ ਕੇ ਤਾਨੇ ਮਾਰਦੀ ਹੈ ਪਰ ਉਹ ਇਹ ਭੁੱਲ ਜਾਂਦੀ ਹੈ ਕਿ ਬੇਟੀ ਆਪਣਾ ਪਰਿਵਾਰ ਛੱਡ ਕੇ ਉਨ੍ਹਾਂ ਦੇ ਘਰ ਆਈ ਹੈ ਜੇਕਰ ਸੱਸ ਨੂੰਹ ਨਾਲ ਚੰਗਾ ਰਵੱਈਆ ਰੱਖੇਗੀ ਤਾਂ ਹੀ ਨੂੰਹ ਸਾਰੇ ਪਰਿਵਾਰ ਦਾ ਸਤਿਕਾਰ ਕਰੇਂਗੀ ਇਸ ਰਿਸ਼ਤੇ ''ਚ ਸਭ ਤੋਂ ਵੱਡੀ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਨੂੰਹ ਦੇ ਘਰ ਵਾਲੇ(ਪੇਕੇ) ਕੰਨ ਭਰਦੇ ਹਨ ਕਿਹਾ ਜਾਂਦਾ ਹੈ ਕਿ ਜਿਸ ਘਰ ''ਚ ਨੰਹੂ ਦੇ(ਪੇਕੇ) ਕੰਨ ਭਰ ਦੇ ਹਨ ਉਹ ਘਰ ਜਲਦੀ ਹੀ ਬਰਬਾਦ ਹੋ ਜਾਂਦਾ ਹੈ।
ਸੱਸ ਦੇ ਤਾਨਿਆਂ ਦੇ ਤਾਨਿਆਂ ਤੋਂ ਨਾ ਘਬਰਾਓ
ਜਿਸ ਪਰਿਵਾਰ''ਚ ਨੂੰਹ ਦੇ ਪੇਕਿਆਂ ਵਾਲਿਆਂ ਦੀ ਦਖਲ ਅੰਦਾਜ਼ੀ ਹੁੰਦੀ ਹੈ,ਉਹ ਘਰ ਬਰਬਾਦ ਹੋਇਆ ਹੀ ਮੰਨਿਆਂ ਜਾਂਦਾ ਹੈ ਇਸ ਲਈ ਨੰਹੂ ਦੇ ਪੇਕਿਆਂ ਨੂੰ ਚਹੀਦਾ ਹੈ ਕਿ ਉਹ ਪਹਿਲਾਂ ਤੋਂ ਹੀ ਨੂੰਹ ਦੇ ਸਹੁਰਿਆਂ ਦਾ ਧਿਆਨ ਰੱਖਣ ,ਆਪਣਾ ਫਰਜ਼ ਨਭਾਉਂਣ ''ਤੇ ਸੱਸ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ।
ਸੱਸ ਤੇ ਨੂੰਹ ਦਾ ਰਿਸ਼ਤਾ ਨੂੰ ਮਜ਼ਬੂਤ ਬਣਾਉਣ ਵਾਲੀਆਂ ਗੱਲਾਂ
ਕਿਸੀ ਵੀ ਨੂੰਹ ਨੂੰ ਸੱਸ ਨੂੰ ਮਾਂ ਬਨਾਉਣ ਤੇ ਸੱਸ ਨੂੰ ਨੂੰਹ ਨੂੰ ਧੀ ਬਣਾਉਣ ''ਚ ਕੁਝ ਸਮਾਂ ਲੱਗ ਹੀ ਜਾਂਦਾ ਹੈ ਅਜਿਹੇ ''ਚ ਸੱਸ ਤੇ ਨੂੰਹ ਦੋਵਾਂ ਨੂੰ ਕੁਝ ਗੱਲਾਂ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ।
ਸੱਸ ਨੂੰ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ।
-ਸੱਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਹੁਣੇ ਨਵੇਂ ਘਰ ''ਚ ਤੇ ਨਵੇਂ ਮਾਹੋਲ ''ਚ ਆਈ ਹੈ ਉਸ ਨੂੰ ਸਾਰਿਆਂ ਨੂੰ ਅਪਨਾਉਣ ''ਚ ਕੁਝ ਸਮਾਂ ਲਗੇਗਾ।
- ਹਰ ਸੱਸ ਨੂੰ ਆਪਣੀ ਨੂੰਹ ਦੇ ਨਾਲ ਆਪਣੇ ਬੇਟੇ ਜਿਹਾ ਹੀ ਰਵੱਈਆਂ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਆਪਣੇ ਪੇਕੇ ਘਰ ਦੀ ਯਾਦ ਨਾ ਆਵੇਂ।
-ਸੱਸ ਨੂੰ ਨੂੰਹ ਦੇ ਘਰੋਂ ਆਏ ਸਮਾਨ ਦੀ ਗਿਣਤੀ ਨਹੀਂ ਕਰਨੀ ਚਾਹੀਦੀ ਤੇ ਘੱਟ ਸਮਾਨ ਲੈ ਆਉਣ ਤੇ ਤਾਨੇ ਨਹੀਂ ਮਾਰਨੇ ਚਾਹੀਦੇ।
-ਨੂੰਹ ਤੋਂ ਉਨਾ ਹੀ ਕੰਮ ਕਰਵਾਉਣਾ ਚਾਹੀਦਾ ਹੈ ਜਿਨ੍ਹਾਂ ਉਹ ਕਰ ਸਕੇਂ ਜ਼ਿਆਦਾ ਬੋਝ ਨਾ ਪਾਓ ਕਿÀੁਂਕਿ ਉਹ ਵੀ ਇਨਸਾਨ ਹੈ।
ਨੂੰਹ ਵੀ ਰੱਖੇਂ ਇਨ੍ਹਾਂ ਗੱਲਾਂ ਦਾ ਖਿਆਲ
-ਨੂੰਹ ਦੀ ਤਰ੍ਹਾਂ ਸੱਸ ਵੀ ਚਾਹੁੰਦੀ ਹੈ ਕਿ ਉਸ ਨੂੰ ਨੂੰਹ ਵਲੋਂ ਪਿਆਰ ਤੇ ਸਤਿਕਾਰ ਮਿਲੇਂ।
-ਨੰਹੂ ਨੂੰ ਆਪਣੇ ਪਤੀ ਦੇ ਨਾਲ ਸਾਰੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੀ ਤਾਂ ਉਹ ਆਪਣੀ ਜਗ੍ਹਾ ਬਣਾ ਪਾਏਗੀ।
-ਆਪਣੇ ਪਤੀ ਨੂੰ ਕਦੀ ਵੀ ਉਸ ਦੀ ਮਾਂ ਕੋਲੋ ਵੱਖ ਕਰਨ ਦੀ ਕੋਸ਼ਿਸ ਨਾ ਕਰੋ।
-ਸੱਸ ਨਾਲ ਆਪਣੀ ਮਾਂ ਵਰਗਾ ਪਿਆਰ, ਇੱਜ਼ਤ ਦੇਣੀ ਚਾਹੀਦੀ ਹੈ ਅਤੇ ਆਪਣੀ ਸੱਸ ਨਾਲ ਗੱਲ ਹਰ ਗੱਲ ਕਰਨੀ ਚਾਹੀਦੀ ਹੈ।