ਪਹਿਲੀ ਮੁਲਾਕਾਤ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ !

01/14/2018 4:55:07 PM

ਨਵੀਂ ਦਿੱਲੀ—ਡੇਟਿੰਗ ਦੌਰਾਨ ਜੇਕਰ ਥੋੜ੍ਹਾ ਸੁਚੇਤ ਨਾ ਰਿਹਾ ਜਾਵੇ ਤਾਂ ਤੁਹਾਡੀ ਬਣਦੀ ਗੱਲ ਵੀ ਵਿਗੜ ਸਕਦੀ ਹੈ। ਖਾਸ ਤੌਰ 'ਤੇ ਪਹਿਲੀ ਮੁਲਾਕਾਤ ਸਮੇਂ। ਅੱਜ ਤੁਹਾਨੂੰ ਦੱਸ ਦਈਏ ਕਿ ਪਹਿਲੀ ਵਾਰ ਮੁਲਾਕਾਤ 'ਤੇ ਤੁਸੀਂ ਕੀ ਕੁਝ ਕਰੋ ਤੇ ਕਿਨ੍ਹਾਂ ਗੱਲਾਂ ਤੋਂ ਟਾਲਾ ਵੱਟੋ।
ਕੁੜੀਆਂ ਨੂੰ ਇੰਤਜ਼ਾਰ ਕਰਨਾ ਬਿਲਕੁਲ ਨਹੀਂ ਪਸੰਦ। ਇਸ ਲਈ ਸਮੇਂ ਤੋਂ ਪਹਿਲਾਂ ਹੀ ਆਪਣੇ ਮਿਲਣ ਦੀ ਥਾਂ 'ਤੇ ਪਹੁੰਚਣ ਦੀ ਆਦਤ ਬਣਾਉਣਾ ਫਾਇਦੇਮੰਦ ਰਹਿੰਦਾ ਹੈ।
ਡੇਟਿੰਗ ਸਮੇਂ ਇਸ ਗੱਲ ਦਾ ਖਿਆਲ ਰੱਖੋ ਕਿ ਤੁਹਾਨੂੰ ਕੀ ਬੋਲਣਾ ਚਾਹੀਦਾ ਹੈ ਤੇ ਕੀ ਨਹੀਂ। ਸਿਰਫ ਆਪਣੇ ਬਾਰੇ ਹੀ ਗੱਲ ਨਾ ਕਰੀ ਜਾਓ ਜਾਂ ਕਿਸੇ ਵੀ ਗੱਲਬਾਤ ਨੂੰ ਜ਼ਰੂਰਤ ਤੋਂ ਜ਼ਿਆਦਾ ਲੰਮਾ ਨਾ ਖਿੱਚੋ। ਗੱਲਬਾਤ ਵਿੱਚ ਸੰਤੁਲਨ ਬਣਾਈ ਰੱਖੋ।
ਮਿਲਣ ਜਾਂਦਿਆਂ ਸਲੀਕੇ ਨਾਲ ਤਿਆਰ ਹੋ ਕੇ ਜਾਓ। ਪਹਿਲੀ ਡੇਟ 'ਤੇ ਤੁਹਾਡਾ ਖਰਾਬ ਲੁੱਕ ਡੇਟ ਨੂੰ ਬਰਬਾਦ ਕਰ ਸਕਦਾ ਹੈ। ਨਾ ਸਿਰਫ ਸੋਹਣੇ ਲੀੜੇ ਪਾਓ ਬਲਕਿ ਉਨ੍ਹਾਂ ਦੇ ਪਹਿਣਨ ਦਾ ਤਰੀਕਾ ਵੀ ਸੋਹਣਾ ਹੋਵੇ।
ਸਿਰਫ ਜੀ ਹਜ਼ੂਰੀ ਕਰਨਾ ਚੰਗਾ ਨਹੀਂ। ਆਪਣੀ ਗੱਲ ਨੂੰ ਪੂਰੇ ਆਤਮਵਿਸ਼ਵਾਸ ਨਾਲ ਰੱਖੋ ਹਰ ਗੱਲ ਵਿੱਚ ਸਿਰਫ ਆਪਣੇ ਹਾਣੀ ਦੀ ਹਾਂ ਵਿੱਚ ਹਾਂ ਨਾ ਰਲਾਓ।
ਪਹਿਲੀ ਮੁਲਾਕਾਤ ਵਿੱਚ ਹੀ ਸੈਕਸ ਦੀ ਗੱਲ ਕਰਨੀ ਬੁਰੀ ਨਹੀਂ ਪਰ ਆਪਣੀਆਂ ਪਿਛਲੀਆਂ ਮੁਲਾਕਾਤਾਂ ਬਾਰੇ ਗੱਲਬਾਤ ਨਾ ਹੀ ਕਰੋ। ਤੁਸੀਂ ਆਪਣੀ ਸੈਕਸ ਲਾਈਫ ਬਾਰੇ ਗੱਲਬਾਤ ਦੀ ਥਾਂ ਇੱਕ ਦੂਜੇ ਦੀ ਪਸੰਦ-ਨਾਪਸੰਦ ਨੂੰ ਜਾਣੋ।
ਬੇਲੋੜੀ ਤਾਰੀਫ ਕਰੋਗੇ ਤਾਂ ਤੁਹਾਡੀ ਗੱਲਬਾਤ ਅਗਲੀ ਮੁਲਾਕਾਤ ਤਕ ਸ਼ਾਇਦ ਹੀ ਪਹੁੰਚੇ। ਹਾਂ, ਤੁਸੀਂ ਆਪਣੇ ਹਾਣੀ ਨੂੰ ਖਾਸ ਮਹਿਸੂਸ ਕਰਵਾਉਣ ਲਈ ਬਣਦੀ ਤਾਰੀਫ ਜ਼ਰੂਰ ਕਰੋ ਪਰ ਝੂਠੀ ਤਾਰੀਫ ਕਰਨ ਵਿੱਚ ਦੋਹਾਂ ਦਾ ਸਮਾਂ ਬਰਬਾਦ ਨਾ ਕਰੋ।
ਡੇਟ 'ਤੇ ਜਾਣ ਲੱਗਿਆਂ ਮੋਬਾਈਲ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖੋ। ਵਾਰ-ਵਾਰ ਮੋਬਾਈਲ ਵੇਖਣਾ ਸਹੀ ਛਾਪ ਨਹੀਂ ਛੱਡਦਾ।
ਜੇਕਰ ਜ਼ਿੰਦਗੀ ਵਿੱਚ ਤੁਹਾਨੂੰ ਕੋਈ ਚੀਜ਼ ਚੰਗੀ ਨਹੀਂ ਲਗਦੀ ਤਾਂ ਸਿਰਫ ਉਸ ਬਾਰੇ ਗੱਲ ਨਾ ਕਰੋ। ਬਲਕਿ ਨਵੀਆਂ-ਨਵੀਆਂ ਗੱਲਾਂ 'ਤੇ ਥੋੜ੍ਹੀ ਚਰਚਾ ਵੀ ਕਰੋ। ਧਿਆਨ ਰੱਖੋ ਕਿ ਤੁਹਾਡਾ ਸਾਥੀ ਕਿਤੇ ਅਕੇਵਾਂ ਤਾਂ ਨੀਂ ਮਹਿਸੂਸ ਕਰ ਰਿਹਾ।


Related News